ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Aug 4th, 2020

ਗਲੇ ਦੀ ਖਰਾਸ਼ ਤੋਂ ਹੋ ਪਰੇਸ਼ਾਨ ? ਅਪਣਾਓ ਇਹ ਅਸਰਦਾਰ ਘਰੇਲੂ ਨੁਸਖੇ

ਗਲੇ ਦੀ ਖਰਾਸ਼ ਤੋਂ ਹੋ ਪਰੇਸ਼ਾਨ ? ਅਪਣਾਓ ਇਹ ਅਸਰਦਾਰ ਘਰੇਲੂ ਨੁਸਖੇ

ਬਦਲਦੇ ਮੌਸਮ ਦਾ ਸਿੱਧਾ ਅਸਰ ਸਾਡੀ ਸਿਹਤ ‘ਤੇ ਪੈਂਦਾ ਹੈ ਜਿਸ ਵਿੱਚ ਸਭ ਤੋਂ ਪਹਿਲਾਂ ਖਾਂਸੀ-ਜ਼ੁਖਾਮ, ਸਰਦੀ ਤੇ ਗਲੇ ਵਿੱਚ ਖਰਾਸ਼ ਦੀ ਪਰੇਸ਼ਾਨੀ ਹੋਣ ਲਗਦੀ ਹੈ। ਗਲੇ ਵਿੱਚ ਖਰਾਸ਼ ਹੋਣ ਨਾਲ ਬਹੁਤ ਤਕਲੀਫ ਹੁੰਦੀ ਹੈ ਸਾਰਾ ਦਿਨ ਤੇ ਰਾਤ ਖਿਚ-ਖਿਚ ਹੁੰਦੀ ਰਹਿੰਦੀ ਹੈ। ਜੇਕਰ ਤੁਸੀ ਵੀ ਬਦਲਦੇ ਮੌਸਮ ਕਾਰਨ ਗਲੇ ਦੀ ਖਰਾਸ਼ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਆਪਣੀ ਰਸੋਈ ‘ਚ ਮੌਜੂਦ ਕੁੱਝ ਚੀਜਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਚੀਜਾਂ ਦੇ ਸੇਵਨ ਨਾਲ ਤੁਹਾਡੇ ਗਲੇ ਦੀ ਖਰਾਸ਼ ਦੂਰ ਹੋ ਜਾਵੇਗੀ।ਖਰਾਸ਼ ਨੂੰ ਦੂਰ ਕਰਨ ਲਈ ਤੁਸੀ ਹਰਬਲ ਚਾਹ ਦਾ ਸੇਵਨ ਕਰੋ ਉਸ ‘ਚ ਮੌਜੂਦ ਤੁਸਲੀ, ਲੌਂਗ, ਕਾਲੀ ਮਿਰਚ ਤੇ ਅਦਰਕ ਕੁਝ ਹੀ ਸਮੇਂ ‘ਚ ਗਲੇ ਨਾਲ ਜੁੜੀਆਂ ਪਰੇਸ਼ਾਨੀਆ ਤੋਂ ਰਾਹਤ ਮਿਲੇਗੀ।

ਅਜਿਹਾ ਇਸ ਲਈ ਕਿਉਂਕਿ ਇਨ੍ਹਾਂ ਸਾਰੀ ਚੀਜਾਂ ਦੀ ਤਸੀਰ ਗਰਮ ਹੁੰਦੀ ਹੈ ਤੇ ਇਸ ਵਿੱਚ ਐਂਟੀ ਬੈਕਟੀਰੀਅਲ ਗੁਣ ਵੀ ਪਾਏ ਜਾਂਦੇ ਹਨ।ਗਲੇ ਵਿੱਚ ਖਰਾਸ਼ ਹੋਣ ‘ਤੇ ਕਾਲੀ ਮਿਰਚ ਦੇ ਸੇਵਨ ਨਾਲ ਵੀ ਫਾਇਦਾ ਮਿਲਦਾ ਹੈ। ਤੁਸੀ ਕਾਲੀ ਮਿਰਚ ਨੂੰ ਪਤਾਸੇ ਦੇ ਅੰਦਰ ਰੱਖ ਕੇ ਚੱਬ ਲਵੋ। ਇਸ ਤੋਂ ਇਲਾਵਾ ਤੁਸੀ ਕਾਲੀ ਮਿਰਚ ਤੇ ਮਿਸ਼ਰੀ ਨੂੰ ਵੀ ਚੱਬ ਕੇ ਖਾ ਸਕਦੇ ਹੋ। ਕਾਲੀ ਮਿਰਚ ਅਤੇ ਪਤਾਸਾ ਖਾਣ ਨਾਲ ਤੁਹਾਡੇ ਗਲੇ ਵਿੱਚ ਖਰਾਸ਼ ਘੱਟ ਹੋ ਜਾਵੇਗੀ।ਲਸਣ ਦੀ ਕਲੀ ਨੂੰ ਚੱਬ ਕੇ ਖਾਣ ਨਾਲ ਗਲੇ ਦੀ ਖਰਾਸ਼ ਤੋਂ ਅਰਾਮ ਮਿਲਦਾ ਹੈ। ਇਸ ਵਿੱਚ ਮੌਜੂਦ ਐਂਟੀਬੈਕਟੀਰੀਅਲ ਗੁਣ ਗਲੇ ਦੀ ਪਰੇਸ਼ਾਨੀ ਦੂਰ ਕਰਦੇ ਹਨ। ਇਸ ਲਈ ਲਸਣ ਦੀ ਕਲੀ ਨੂੰ ਮੂੰਹ ਵਿੱਚ ਰੱਖ ਕੇ ਸਿਰਫ ਚੂਸਣ ਨਾਲ ਵੀ ਰਾਹਤ ਮਿਲਦੀ ਹੈ ।

ਕੋਸੇ ਪਾਣੀ ‘ਚ ਲੂਣ ਪਾ ਕੇ ਗਰਾਰੇ ਕਰਨ ਨਾਲ ਵੀ ਗਲੇ ਨੂੰ ਰਾਹਤ ਮਿਲਦੀ ਹੈ। ਲੂਣ ਵਿੱਚ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜਿਸ ਕਾਰਨ ਗਲੇ ਦੀ ਸਿਕਾਈ ਹੋ ਜਾਂਦੀ ਹੈ ਤੇ ਖਰਾਸ਼ ਵਿੱਚ ਵੀ ਤੁਰੰਤ ਰਾਹਤ ਮਿਲਦੀ ਹੈ।ਦੁੱਧ ‘ਚ ਹਲਦੀ ਨੂੰ ਮਿਲਾ ਕੇ ਪੀਣ ਦੇ ਫਾਇਦੇ ਤਾਂ ਤੁਸੀਂ ਜ਼ਰੂਰ ਸੁਣੇ ਹੋਣਗੇ ਪਰ ਕੀ ਤੁਸੀ ਜਾਣਦੇ ਹੋ ਕਿ ਦੁੱਧ ਵਿੱਚ ਹਲਦੀ ਪਾਕੇ ਪੀਣ ਨਾਲ ਗਲੇ ਦੀ ਖਰਾਸ਼ ਜੜ੍ਹ ਤੋਂ ਖਤਮ ਹੋ ਜਾਂਦੀ ਹੈ ।ਮਲੱਠੀ ਵੀ ਗਲੇ ਦੀ ਖਰਾਸ਼ ਨੂੰ ਦੂਰ ਕਰਨ ਦਾ ਸਭ ਤੋਂ ਅਸਰਦਾਰ ਉਪਾਅ ਹੈ। ਇਸ ਤੋਂ ਇਲਾਵਾ ਮੁਲੱਠੀ ਚੂਸਣ ਨਾਲ ਗਲੇ ਨਾਲ ਸਬੰਧਤ ਸਮਸਿਆਵਾਂ ਤੋਂ ਵੀ ਬਚਿਆ ਜਾ ਸਕਦਾ ਹੈ ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: