ਗਲੀ ਨੇ ਧਾਰਿਆ ਖਾਲੇ ਦਾ ਰੂਪ, ਪਿੰਡ ਬਣਿਆ ਨਰਕ

ss1

ਗਲੀ ਨੇ ਧਾਰਿਆ ਖਾਲੇ ਦਾ ਰੂਪ, ਪਿੰਡ ਬਣਿਆ ਨਰਕ

14-24
ਬਨੂੜ, 13 ਜੂਨ (ਰਣਜੀਤ ਸਿੰਘ ਰਾਣਾ): : ਪਿੰਡ ਹੁਲਕਾ ਦੇ ਦਰਜਨਾਂ ਵਸਨੀਕਾ ਨੇ ਛੱਪੜ ਬਣੀ ਪਿੰਡ ਦੀ ਮੁੱਖ ਗਲੀ ਦੀ ਮੁਰੰਮਤ ਕਰਨ ਦੀ ਮੰਗ ਕੀਤੀ ਹੈ।
ਪਿੰਡ ਦੇ ਨੈਬ ਸਿੰਘ, ਸਰਦਾਰਾ ਸਿੰਘ, ਡਾ: ਜਗਤਾਰ ਸਿੰਘ, ਤਾਰਾ ਸਿੰਘ, ਭਿੰਦਰ ਸਿੰਘ, ਮੋਹਨ ਸਿੰਘ, ਮਹਿੰਦਰ ਸਿੰਘ, ਅਮਰ ਸਿੰਘ ਆਦਿ ਪਿੰਡ ਵਾਸੀਆ ਨੇ ਦੱਸਿਆ ਕਿ ਪਿੰਡ ਹੁਲਕਾ-ਨਡਿਆਲੀ ਨੂੰ ਆਪਸ ਵਿੱਚ ਜੋੜਨ ਵਾਲੀ ਸੜਕ ਪਿੰਡ ਵਿੱਚ ਕੁਝ ਸਮਾਂ ਪਹਿਲਾ ਧਸ ਗਈ ਸੀ, ਪਰ ਕਿਸੇ ਨੇ ਮੁੜ ਕੇ ਸਾਰ ਨਹੀ ਲਈ। ਜਿਸ ਕਾਰਨ ਉਸ ਉੱਤੇ ਦੋ-ਦੋ ਫੁੱਟ ਪਾਣੀ ਖੜਾ ਰਹਿੰਦਾ ਹੈ। ਉਨਾਂ ਦੱਸਿਆ ਕਿ ਚੋਏ ਦਾ ਪੁੱਲ ਟੁੱਟਣ ਕਾਰਨ ਇਹ ਰਸਤਾ ਪਿੰਡ ਤੋਂ ਇਲਾਵਾ ਦਰਜਨਾਂ ਹੋਰ ਪਿੰਡਾਂ ਨੂੰ ਵੀ ਬਨੂੜ ਸ਼ਹਿਰ ਨਾਲ ਜੋੜਦਾ ਹੈ। ਇਸ ਰਸਤੇ ਉੱਤੇ ਟਰੈਕਟਰ-ਟਰਾਲੀਆ ਜਾਂ ਹੋਰ ਵਾਹਨ ਲੱਗਣ ਕਾਰਨ ਇਸ ਰਸਤੇ ਨੇ ਖਾਲੇ ਦਾ ਰੂਪ ਧਾਰਨ ਕਰ ਲਿਆ ਹੈ। ਉਨਾਂ ਦੱਸਿਆ ਕਿ ਪਾਣੀ ਦੀ ਕੋਈ ਨਿਕਾਸ਼ੀ ਨਾ ਹੋਣ ਕਾਰਨ ਅੱਧੇ ਪਿੰਡ ਦਾ ਪਾਣੀ ਇਸ ਥਾਂ ਉੱਤੇ ਹੀ ਇੱਕਠ ਹੋ ਰਿਹਾ ਹੈ। ਜਿਸ ਕਾਰਨ ਲੋਕ ਕਿਸੇ ਪ੍ਰਾਇਵੇਟ ਰਸਤੇ ਵਿੱਚ ਦੀ ਲੰਘ ਰਹੇ ਹਨ, ਪਰ ਸਥਾਨਕ ਪ੍ਰਸਾਸਨ ਤੇ ਪੰਚਾਇਤ ਦਾ ਇਸ ਪਾਸੇ ਕੋਈ ਧਿਆਨ ਨਹੀ। ਇਸ ਵਿੱਚ ਖੜਾ ਗੰਦਾ ਪਾਣੀ ਕਈ ਬਿਮਾਰੀਆ ਨੂੰ ਸੱਦਾ ਦੇ ਰਹੇ ਹੈ। ਉਨਾਂ ਇਹ ਵੀ ਖਦਸ਼ਾ ਜਾਹਿਰ ਕੀਤਾ ਕਿ ਦੋ ਕੁ ਘਰ ਆਪੋ-ਆਪਣੇ ਪਾਸੇ ਨਾਲਾ ਨਹੀ ਬਨਣ ਦਿੰਦੇ। ਜਿਸ ਕਾਰਨ ਪਹਿਲੀ ਤੇ ਮੌਜੂਦਾ ਪੰਚਾਇਤ ਇਸ ਪਾਸੇ ਜਾਣਾ ਨਹੀ ਚਹੁੰਦੀ। ਅਜਿਹੀ ਨੀਤੀ ਕਾਰਨ ਪਿੰਡ ਵਾਸੀ ਨਰਕ ਭੋਗ ਰਹੇ ਹਨ। ਉਨਾਂ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆ ਦੇ ਦਾਖਲੇ ਦੀ ਮੰਗ ਕਰਦੇ ਹੋਏ ਇਸ ਰਸਤੇ ਨੂੰ ਤੁਰੰਤ ਬਨਾਉਣ ਦੀ ਮੰਗ ਕੀਤੀ ਹੈ।
ਪਿੰਡ ਦੇ ਸਰਪੰਚ ਨਰਿੰਦਰ ਸਿੰਘ ਨੇ ਸੰਪਰਕ ਕਰਨ ਉੱਤੇ ਦੱਸਿਆ ਕਿ ਉਨਾਂ ਦੇ ਕਾਰਜਕਾਲ ਦੌਰਾਨ ਪੰਚਾਇਤ ਨੂੰ ਹੁਣ ਪਹਿਲੀ ਵਾਰ ਗਰਾਂਟ ਪਈ ਹੈ। ਜਿਨਾਂ ਨਾਲ ਪਿੰਡ ਦੀ ਗਲੀਆ ਦਾ ਕੰਮ ਚਲ ਰਿਹਾ ਹੈ। ਉਪਰੰਤ ਉਕਤ ਰਸਤਾ ਬਨਾਇਆ ਜਾਵੇਗਾ।

Share Button

Leave a Reply

Your email address will not be published. Required fields are marked *