ਗਲਤੀਆ ਕਰਦੇ ਨੇ ਬੱਚੇ ਤੇ ਭੁਗਤਦੇ ਨੇ ਮਾਪੇ

ss1

ਗਲਤੀਆ ਕਰਦੇ ਨੇ ਬੱਚੇ ਤੇ ਭੁਗਤਦੇ ਨੇ ਮਾਪੇ

ਇਸ ਦੀ ਮਿਸਾਲ 4 ਲੜਕੀਆ ਤੇ ਇੱਕ ਲੜਕੇ ਵਲੋਂ ਰਾਜਪੁਰਾ ਦੇ ਇੱਕ ਮਸ਼ਹੂਰ ਹੋਟਲ ਈਗਲ ਮੋਟਲ ਵਿੱਚ ਜਹਿਰੀਲੀ ਸਪਰੇ ਛਿਣਕ ਕੇ ਕੀਤਾ ਪ੍ਰੈਕਟੀਕਲ ਤੇ ਮਾਪਿਆ ਨੂੰ ਮਾਫੀ ਮੰਗ ਕੇ ਸ਼ਰਮਿੰਦਗੀ ਦਾ ਕਰਨਾ ਪਿਆ ਸਾਹਮਣਾ

ਰਾਜਪੁਰਾ 31 ਜੁਲਾਈ (ਧਰਮਵੀਰ ਨਾਗਪਾਲ) ਬੀਤੇ ਦਿਨੀ ਰਾਜਪੁਰਾ ਦੇ ਮਸ਼ਹੂਰ ਰੈਸਟੋਰੈਂਟ ਤੇ ਹੋਟਲ ਈਗਲ ਮੋਟਲ ਜਿੱਥੇ ਤਕਰੀਬਨ ਦੇਸਾ ਵਿਦੇਸ਼ਾ ਤੋਂ ਲੋਕੀ ਖਾਣਾ ਖਾਣ ਆਉਂਦੇ ਹਨ ਅਤੇ ਉਸ ਸਮੇਂ ਇਹ ਬੱਚੇ ਹੋਟਲ ਵਿੱਚ ਖਾਣਾ ਖਾ ਰਹੇ ਸੀ ਤੇ ਖਾਣਾ ਖਾਣ ਤੋਂ ਬਾਅਦ ਇਹਨਾਂ ਨੇ ਸਪਰੇ ਕਰ ਦਿੱਤੀ ਤੇ ਇਸ ਸਪਰੇਅ ਦਾ ਨਾਲ ਦੇ ਨਾਲ ਹੀ ਅਸਰ ਹੋਣ ਕਾਰਨ ਗ੍ਰਾਹਕਾ ਵਿੱਚ ਉਲਟੀਆਂ ਆਉਣ ਦੇ ਸਿਸਟਮ ਚਾਲੂ ਹੋਣ ਤੇ ਅਫਰਾ ਤਫਰੀ ਮਚ ਗਈ ਤੇ ਹੋਟਲ ਮਾਲਕ ਨੂੰ ਸਮਝ ਨਹੀਂ ਆ ਰਿਹਾ ਸੀ ਹੋਇਆ ਕੀ ਤੇ ਕਿਉਂ ਹੋਇਆ ਜਿਸ ਤੇ ਸੀਸੀ ਟੀਵੀ ਕੈਮਰੇ ਰਾਹੀ ਫੁਟੇਜ ਨੂੰ ਦੇਖ ਕੇ ਇਹਨਾਂ ਬਚਿਆ ਦੀ ਕਰਤੂਤ ਸਾਹਮਣੇ ਆ ਗਈ। ਦਸਿਆ ਗਿਆ ਹੈ ਕਿ ਇਹਨਾਂ ਬਚਿਆ ਨੂੰ ਹੋਟਲ ਵਿੱਚ ਖਾਣਾ ਖਾਂਦੇ ਹੋਏ ਸਪਰੇ ਕਰਦੇ ਹੋਏ ਦੇਖਿਆ ਗਿਆ ਤੇ ਜਾਂਚ ਪੜਤਾਲ ਤੋਂ ਪਤਾ ਲਗਿਆ ਕਿ ਇਹ ਬੱਚੇ ਗਿਆਨ ਸਾਗਰ ਹਸਪਤਾਲ ਵਿੱਚ ਡਾਕਟਰ ਦੀ ਡਿਗਰੀ ਕਰ ਰਹੇ ਹਨ ਜਿਸ ਤੇ ਹੋਟਲ ਮਾਲਕ ਸ੍ਰ. ਗੁਰਿੰਦਰ ਸਿੰਘ ਦੁਆ ਦੇ ਕੋਲ ਇਹ ਬਚੇ ਤੇ ਇਹਨਾਂ ਦੇ ਮਾਪਿਆ ਨੇ ਸ਼ਰਮਿੰਦਗੀ ਮਹਿਸੂਸ ਕਰਦੇ ਹੋਏ ਮਾਫੀ ਮੰਗਦੇ ਹੋਏ ਕਿਹਾ ਕਿ ਇਹਨਾਂ ਬਚਿਆ ਦਾ ਭਵਿੱਖ ਵੱਲ ਵੇਖ ਕੇ ਇਹਨਾਂ ਦੀ ਗਲਤੀ ਮਾਫ ਕਰ ਦਿਉ ਜਿਸ ਤੇ ਹੋਟਲ ਮਾਲਕ ਨੇ ਫਰਾਕ ਦਿਲੀ ਦਿਖਾਉਂਦੇ ਹੋਏ ਇਹਨਾਂ ਬਚਿਆ ਦੇ ਭਵਿੱਖ ਨੂੰ ਵੇਖਦਿਆ ਹੋਇਆ ਕੋਈ ਨੁਕਤਾ ਚੀਨੀ ਨਾ ਕਰਦਿਆ ਮਾਫ ਕਰ ਦਿਤਾ ਹੈ ਪਰ ਇੱਥੇ ਇਹ ਵੀ ਵਰਣਨ ਯੋਗ ਗੱਲ ਹੈ ਕਿ ਸਪਰੇਅ ਛਿੜਕਣ ਦਾ ਤਾਰਗੇਟ ਈਗਲ ਮੋਟਲ ਨੂੰ ਕਿਉਂ ਬਣਾਇਆ ਗਿਆ, ਹੋਰ ਹੋਟਲ ਵੀ ਬਹੁਤ ਹਨ, ਸੰਸ਼ਥਾਵਾਂ ਵੀ ਹਨ, ਸਕੂਲ ਕਾਲਜ ਵੀ ਹਨ ਜਿਸ ਤਰਾਂ ਇਹਨਾਂ ਦਾ ਆਪਣਾ ਹੀ ਗਿਆਨ ਮੈਡੀਕਲ ਕਾਲਜ ਵਿੱਚ ਡਿਗਰੀਆਂ ਲੈ ਰਹੇ ਹਨ ਉਥੇ ਇਹ ਪ੍ਰੈਕਟਿਕਲ ਕਿਉਂ ਨਾ ਕੀਤਾ ਗਿਆ ? ਕੀ ਇਹਨਾਂ ਵਿਦਿਆਥੀਆਂ ਨੂੰ ਆਪਣਾ ਭਵਿੱਖ ਨਜਰ ਨਹੀ ਆਇਆ? ਰਾਜਪੁਰਾ ਵਾਸੀਆਂ ਅਤੇ ਚੰਗੇ ਬੁੱਧੀਜੀਵੀਆਂ ਨਾਲ ਜਦੋਂ ਇਸ ਵਿਸ਼ੇ ਬਾਰੇ ਗਲ ਕੀਤੀ ਗਈ ਤਾਂ ਉਹਨਾਂ ਨੇ ਇਸਨੂੰ ਬਹੁਤ ਵੱਡੀ ਸਾਜਿਸ ਕਰਾਰ ਦਿਤਾ।

Share Button

Leave a Reply

Your email address will not be published. Required fields are marked *