“ਗਰੀਬ “

ss1

“ਗਰੀਬ “

ਫੁੱਲ ਤਾਂ ਹਰ ਕੋਈ ਤੋਡ਼ ਲੈਂਦਾ ਏ ,
ਕੰਡਿਆਂ ਨੂੰ ਹੱਥ ਪਾਉਂਦਾ ਨਹੀਂ !
ਗਰੀਬ ਅੱਗੇ ਰੱਬ ਝੁੱਕ ਜਾਂਦਾ ਏ ,
ਪਰ ਬੰਦਾ ਕਦੇ ਵੀ ਝੁੱਕਦਾ ਨਹੀਂ ।
ਗਰੀਬ ਨੂੰ ਮਜ਼ਾਕ ਸਾਰੇ ਕਰਦੇ ਨੇ ,
ਗਰੀਬ ਕਦੇ ਵੀ ਦੁੱਖ ਦੱਸਦਾ ਨਹੀਂ !
ਮਿੱਠੀ ਜ਼ੁਬਾਨ ਹਰ ਕੋਈ ਬੋਲਦਾ ਏ ,
ਪਰ ਜ਼ਹਿਰ ਕਿਸੇ ਦਾ ਦੇਖਿਆ ਨਹੀਂ !
ਕਾਮ,ਕੋੑਧ,ਲੋਭ,ਮੋਹ ਤੋਂ ਗੁਰੂ ਵਰਜ ਦੇ ,
ਵਿਸ਼ੇ ਵਿਕਾਰਾਂ ਨੂੰ ਤਿਆਗ ਦੇ ਨਹੀਂ !
“ਹਾਕਮ ਮੀਤ”ਸਦਾ ਨੀਵਾਂ ਰਹੀਐ ,
ਹਉਮੇ ਨੂੰ ਕਦੇ ਕੋਈ ਛੱਡਦਾ ਨਹੀਂ !
ਲੱਕਡ਼ ਸੰਗ ਲੋਹਾ ਵੀ ਤਰ ਜਾਂਦਾ ਏ ,
ਹੱਕ ਸੱਚ ਤੇ ਕਦੇ ਕੋਈ ਖੜਦਾ ਨਹੀਂ !
ਹਾਕਮ ਸਿੰਘ ਮੀਤ ਬੌਂਦਲੀ
(ਮੰਡੀ ਗੋਬਿੰਦਗਡ਼੍ਹ )
Share Button

Leave a Reply

Your email address will not be published. Required fields are marked *