ਗਰੀਬ ਮਜਦੂਰ ਬਾਦਲਾ ਦੇ ਸੰਗਤ ਦਰਸਨ ਤੋ ਭਲੇ ਦੀ ਆਸ ਨਾ ਰੱਖਣ-ਗੁਰਮ

ss1

ਗਰੀਬ ਮਜਦੂਰ ਬਾਦਲਾ ਦੇ ਸੰਗਤ ਦਰਸਨ ਤੋ ਭਲੇ ਦੀ ਆਸ ਨਾ ਰੱਖਣ-ਗੁਰਮ

19-19 (2)

ਮਹਿਲ ਕਲਾਂ 18 ਜੁਲਾਈ (ਗੁਰਭਿੰਦਰ ਗੁਰੀ/ ਭੁਪਿੰਦਰ ਧਨੇਰ) – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਵੱਲੋ 21 ਜੁਲਾਈ ਨੂੰ ਸਾਮ 5 ਵਜੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਗੁਰਮ ਵਿਖੇ ਕੀਤੇ ਜਾ ਰਹੇ ਸੰਗਤ ਦਰਸਨ ਨੂੰ ਲੈ ਕੇ ਅਨਾਜ ਮੰਡੀ ਗੁਰਮ ਦੀ ਸਫਾਈ ਕਰ ਰਹੇ ਮਨਰੇਗਾ ਮਜਦੂਰਾਂ ਨੇ ਸਫਾਈ ਕਰਨ ਵਾਲੇ ਮਜਦੂਰਾਂ ਨੂੰ ਮਿਹਤਾਨੇ ਦੇ ਕੋਈ ਠੋਸ ਪ੍ਰਬੰਧ ਨਾ ਹੋਣ ਕਰਕੇ ਮਜਦੂਰ ਆਗੂ ਸਾਥੀ ਸੁਰਜੀਤ ਸਿੰਘ ਗੁਰਮ ਦੀ ਅਗਵਾਈ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ਮਜਦੂਰ ਆਗੂ ਸਾਥੀ ਸੁਰਜੀਤ ਸਿੰਘ ਗੁਰਮ ਨੇ ਕਿਹਾ ਕਿ ਹਲਕੇ ਅੰਦਰ ਮੁੱਖ ਮੰਤਰੀ ਆਮਦ ਨੂੰ ਲੈ ਕੇ ਸਫਾਈ ਦਾ ਕੰਮ ਮਨਰੇਗਾ ਮਜਦੂਰਾਂ ਤੋ ਕਰਾਇਆਂ ਜਾ ਰਿਹਾ ਹੈ ਜਦਕਿ ਮਨਰੇਗਾ ਕਰਮਚਾਰੀਆਂ ਦੀ ਹੜਤਾਲ ਦੇ ਕਾਰਨ ਕੰਮ ਕਾਰ ਠੱਪ ਹੈ ਜਿਸ ਕਰਕੇ ਇਸ ਕੀਤੇ ਕੰਮ ਪੈਸਿਆਂ ਨੂੰ ਲੈ ਕੇ ਮਜਦੂਰ ਦੁਚਿੱਤੀ ਹਨ।

ਉਹਨਾ ਕਿਹਾ ਕਿ ਇੱਕ ਪਾਸੇ ਤਾਂ ਅਕਾਲੀ ਭਾਜਪਾ ਸਰਕਾਰ ਗਰੀਬ ਵਰਗ ਨੂੰ ਵੱਖ ਵੱਖ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਪਰ ਦੂਜੇ ਪਾਸੇ 2003 ਤੋ ਲੈ ਕੇ ਹੁਣ ਤੱਕ ਮਨਰੇਗਾ ਮਜਦੂਰਾਂ ਵੱਲੋ ਕੀਤੇ ਕੰਮਾਂ ਲਈ ਕੇਦਰ ਵੱਲੋ ਭੇਜੀ ਰਾਸੀ ਨੂੰ ਹੋਰਨਾ ਕੰਮਾ ਲਈ ਵਰਤਿਆ ਜਾ ਰਿਹਾ ਹੈ। ਉਹਨਾਂ ਗਰੀਬ ਲੋਕਾ ਨੂੰ ਸੁਚੇਤ ਕਰਦਿਆ ਕਿਹਾ ਉਹ ਮੁੱਖ ਮੰਤਰੀ ਵੱਲੋ ਕੀਤੇ ਜਾ ਸੰਗਤਾ ਦਰਸਨਾ ਤੋ ਦੂਰੀ ਬਣਾ ਕੇ ਰੱਖਣ। ਇਸ ਮੌਕੇ ਪ੍ਰਧਾਨ ਚਰਨ ਕੌਰ,ਸੈਕਟਰੀ ਸੁਖਪਾਲ ਕੌਰ,ਮਨਜੀਤ ਕੌਰ,ਕਰਮਜੀਤ ਕੌਰ,ਕਮਲਜੀਤ ਕੌਰ,ਰਾਜਵੀਰ ਕੌਰ,ਕਰਤਾਰ ਕੌਰ,ਰੂਪ ਸਿੰਘ,ਅਮਰਜੀਤ ਸਿੰਘ,ਰਾਮ ਸਿੰਘ ਅਤੇ ਜੱਗਰ ਸਿੰਘ ਆਦਿ ਮਜਦੂਰ ਵੀ ਹਾਜਰ ਸਨ। ਇਸ ਸਬੰਧੀ ਜਦੋ ਪਿੰਡ ਗੁਰਮ ਦੇ ਸਰਪੰਚ ਰਾਜਵਿੰਦਰ ਸਿੰਘ ਨਾਲ ਗੱਲ ਕੀਤੀ ਕਿ ਉਹਨਾ ਕਿਹਾ ਕਿ ਮਾਰਕੀਟ ਕਮੇਟੀ ਵੱਲੋ ਮਜਦੂਰਾ ਨੂੰ ਪੈਸੇ ਦੇਣ ਦਾ ਵਿਸਵਾਸ ਦਿਵਾਇਆ ਗਿਆ ਹੈ ਜੇਕਰ ਮਾਰਕੀਟ ਕਮੇਟੀ ਪੈਸੇ ਨਹੀ ਦਿੰਦੀ ਤਾਂ ਅਸੀ ਮਜਦੂਰਾਂ ਨੂੰ ਅਪਣੇ ਕੋਲੋ ਸਫਾਈ ਦੇ ਪੈਸੇ ਦੇਵਾਗੇ।

Share Button

Leave a Reply

Your email address will not be published. Required fields are marked *