ਗਰੀਬੜੇ ਸਿੱਖਾਂ ਨੂੰ ਕਲਾਵੇਂ ਵਿਚ ਲੈਣ ਵਿਚ ਕਾਮਯਾਬ ਨਹੀ ਹੋਈ ਸ਼੍ਰੋਮਣੀ ਕਮੇਟੀ : ਹਿੰਮਤ ਸਿੰਘ

ss1

ਗਰੀਬੜੇ ਸਿੱਖਾਂ ਨੂੰ ਕਲਾਵੇਂ ਵਿਚ ਲੈਣ ਵਿਚ ਕਾਮਯਾਬ ਨਹੀ ਹੋਈ ਸ਼੍ਰੋਮਣੀ ਕਮੇਟੀ : ਹਿੰਮਤ ਸਿੰਘ
ਸੌਦਾ ਸਾਧ ਦੇ ਬਲਾਤਕਾਰ ਮਾਮਲੇ ਨਾਲ ਸਿੱਖਾਂ ਦਾ ਕੋਈ ਸਬੰਧ ਨਹੀ : ਕੋਆਰਡੀਨੇਸ਼ਨ ਕਮੇਟੀ

ਨਿਊਯਾਰਕ,29 ਅਗਸਤ ( ਰਾਜ ਗੋਗਨਾ ) ਅਮਰੀਕਾ ਦੀਆਂ ਗੁਰੂਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜੱਥੇਬੰਦੀਆਂ ਵੱਲੋ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਅੱਜ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਜੋਕੀ ਸ਼੍ਰੋਮਣੀ ਗੁਰੂਦੁਆਰਾ ਪ੍ਰੰਬਧਕ ਕਮੇਟੀ ਗਰੀਬੜੇ ਸਿੱਖਾਂ ਨੂੰ ਆਪਣੇ ਕਲਾਵੇ ਵਿਚ ਲੈਣ ਵਿਚ ਨਾਕਾਮਯਾਬ ਰਹੀ ਹੈ ਜਿਸ ਕਰਕੇ ਉਹ ਝੂਠੇ ਸੌਦੇ ਵਰਗੇ ਡੇਰਿਆਂ ਵਿਚ ਜਾ ਕੇ ਆਪਣੇ ਸਿੱਖ ਅਕੀਦਿਆਂ ਤੇ ਸਿੱਖ ਲਿਬਾਸ ਨੂੰ ਤਿਲਾਂਜਲੀ ਦੇਣ ਲਈ ਮਜਬੂਰ ਹੁੰਦੇ ਹਨ,ਬਾਦਲਕਿਆਂ ਦੀ ਕਮਾਂਡ ਹੇਠ ਚੱਲ ਰਹੀ ਸ਼੍ਰੋਮਣੀ ਕਮੇਟੀ ਨੇ ਅਜੋਕਾ ਸਿੱਖ ਸਮਾਜ ਸਨਾਤਨੀ ਰਵਾਇਤਾ ਵੱਲ ਭੇਜਣ ਲਈ ਹੀ ਰੋਲ ਨਿਭਾਇਆ ਹੈ,ਅਸਲ ਵਿਚ ਚਾਹੀਦਾ ਇਹ ਸੀ ਕਿ ਸਿੱਖੀ ਦੇ ਅਸਲ ਕਿ ‘ਰੰਘਰੇਟੇ ਗੁਰੂ ਕੇ ਬੇਟਿਆਂ’ ਨੂੰ ਆਪਣੀ ਹਿੱਕ ਨਾਲ ਲਗਾਇਆ ਜਾਂਦਾ ਤੇ ਬੇਗਮਪੁਰਾ ਦਾ ਸੰਕਲਪ ਪੂਰਾ ਕੀਤਾ ਜਾਂਦਾ । ਇਹ ਬਿਆਨ ਅੱਜ ਸਿੱਖ ਕੌਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਸ਼ ਹਿੰਮਤ ਸਿੰਘ ਨੇ ਜਾਰੀ ਕੀਤਾ। ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਸ਼੍ਰ ਹਿੰਮਤ ਸਿੰਘ,ਕੇਵਲ ਸਿੰਘ ,ਹਰਜਿੰਦਰ ਸਿੰਘ,ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿੳ ਨੇ ਕਿਹਾ ਕਿ ਅੱਜ ਪੰਜਾਬ ਬਰੂਦ ਦੇ ਢੇਰ ਤੇ ਆ ਕੇ ਖੜਾ ਹੋ ਗਿਆ ਹੈ,ਜਿਸ ਕਰਕੇ ਸਾਡੇ ਗੁਰੂ ਘਰਾਂ ਅਤੇ ਸਿੱਖ ਪ੍ਰੀਵਾਰਾਂ ਨੂੰ ਵੀ ਖਤਰਾ ਹੈ,ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਹੈੇ। ਅੱਜ ਵੀ ਭਾਰਤੀ ਏਜੰਸੀਆਂ ਵੱਲੋ ਅਜਿਹੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਇਹ ਮਾਮਲਾ ਸਿੱਖਾਂ ਤੇ ਪ੍ਰੇਮੀਆਂ ਵਿਚਕਾਰ ਹੈ,ਜਦੋਕਿ ਇਸ ਤਰਾਂ ਕੁੱਝ ਵੀ ਨਹੀ ਹੈ। ਅਸਲ ਵਿਚ ਸੌਦਾ ਸਾਧ ਤੇ ਉਸ ਦੇ ਡੇਰੇ ਦੀਆਂ ਸਾਧਵੀਆਂ ਨਾਲ ਬਲਾਤਕਾਰ ਕਰਨ ਦਾ ਦੋਸ਼ ਸੀ ਜਿਸ ਦੀ ਪੜਤਾਲ ਸੀਬੀਆਈ ਨੈ ਕੀਤੀ ਤੇ ਸੀਬੀਆਈ ਦੀ ਅਦਾਲਤ ਨੇੇ ਇਸ ਦੀ ਸੁਣਵਾਈ ਕੀਤੀ ਜਿਸ ਵਿਚ ਸੌਦਾ ਸਾਧ ਦੋਸ਼ੀ ਪਾਇਆ ਗਿਆ ਤੇ ਕਾਨੂੰਨ ਅਨੁਸਾਰ ਉਸਨੂੰ ਉਸਦੀ ਬਣਦੀ ਸਜਾ ਦਿੱਤੀ ਗਈ। ਇਸ ਦਾ ਭਾਵ ਕਿ ਸਿੱਖਾਂ ਦਾ ਇਸ ਮਾਮਲੇ ਨਾਲ ਦੂਰ ਦੂਰ ਦਾ ਵੀ ਕੋਈ ਸਬੰਧ ਨਹੀ ਹੈ। ਪਰ ਇੰਜ ਭਾਸ ਰਿਹਾ ਹੈ ਕਿ ਇਸ ਨੂੰ ਵੀ ਸਿੱਖਾਂ ਦੇ ਨਾਮ ਮੜ ਕੇ ਭਾਰਤੀ ਏਜੰਸੀਆਂ ਇਹ ਮਾਮਲਾ ਸਿੱਖਾਂ ਤੇ ਪ੍ਰੇਮੀਆਂ ਦਾ ਬਣਾਉਣ ਚਾਹੁੰਦੀਆਂ ਹਨ। ਸ਼ ਹਿੰਮਤ ਸਿੰਘ ਨੇ ਕਿਹਾ ਕਿ ਹੁਣ ਸਮੁੱਚੇ ਸਿੱਖ ਸਮਾਜ ਨੂੰ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਅਕਾਲ ਤਖਤ ਦੇ ਜੱਥੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਝੂਠੇ ਸੌਦੇ ਨਾਲ ਜੁੜੇ ਸਿੱਖ ਪ੍ਰਵੀਰਾਂ ਨੂੰ ਮੁੜ ਸਿੱਖੀ ਨਾਲ ਜੋੜਨ ਦਾ ਕੰਮ ਕਰਨ ਤਾਂ ਕਿ ਪੰਜਾਬ ਦੇ ਪੈਰਾ ਨੂੰ ਬਾਰੂਦ ਦੇ ਢੇਰ ਤੋ ਹਟਾਇਆਂ ਜਾ ਸਕੇ। ਉਨਾਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਗੁਰੂ ਘਰਾਂ ਦੀ ਰਾਖੀ ਆਪ ਕਰਨ ਤੇ ਸਿੱਖ ਪ੍ਰੀਵਾਰ ਵੀ ਬੱਚ ਕੇ ਰਹਿਣ ,ਕਿਉਕਿ ਸ਼ਰਾਰਤੀ ਅਨਸਰ ਅਜਿਹੀ ਕਿਸੇ ਵੀ ਕਾਰਵਾਈ ਨੂੰ ਅਮਲ ਵਿਚ ਲਿਆ ਸਕਦੇ ਹਨ,ਜਿਸ ਨਾਲ ਪੰਜਾਬ ਵਿਚ ਦੰਗੇ ਭੜਕ ਸਕਣ, ਇਸ ਕਰਕੇ ਹੁਣ ਸਿੱਖਾਂ ਲਈ ਬੜੀ ਪਰਖ ਦੀ ਘੜੀ ਹੈ। ਉਨਾਂ ਕਿਹਾ ਕਿ ਭਾਰਤੀ ਸਰਕਾਰਾਂ ਸੌਦਾ ਸਾਧ ਦੇ ਸਾਰੇ ਡੇਰੇ ਸੀਲ ਕਰਨ।

Share Button

Leave a Reply

Your email address will not be published. Required fields are marked *