ਗਰੀਬੀ ਤੇ ਪਾਖੰਡ

ss1

ਗਰੀਬੀ ਤੇ ਪਾਖੰਡ

ਭਲੇ ਵੇਲਿਅਾਂ ਦੀ ਗਲ ਅਾ , ਜਦੋਂ ਮੈਂ ਨਿਅਾਣਾ ਸੀ,ਬੇਬੇ ਮੰਜੇ ਦੀਅਾਂ ਦੌਣਾਂ ਕਸ ਰਹੀ ਸੀ,ਮੈਂ ਮੰਜੇ ਤੇ ਬਾਂਦਰ ਟਪੂਸੀ ਮਾਰ ਰਿਹਾ ਸੀ..ਧਰ ਤੇ ਬੇਬੇ ਨੇ ਤਿੰਨ ਚਾਰ ਗਿਚੀ ਚ ,ਨਾਲੇ ਬੁੜਬੁੜ ਕਰੇ ਬੜਾ ਰੋਿੲਅਾ,ਨਿਕਰ ਜਿਹੀ ਵੀ ਗਿਲੀ ਝਟ ਹੋਗੀ,ਫਿਰ ਸੁਸਰੀ ਵਾਂਗ ਲਿਟਗਿਅਾ,ਬੇਬੇ ਨੇ ਵੀ ਹੌਂਕਾ ਲਿਅਾ ਤੇ ਕਿਹਾ ਪੁਤ ਚੌੜ ਨਾ ਕਰਿਅਾ ਕਰ,ਬਾਪੂ ਅਾਓਂਣਾ ਸਾਇਕਲ ਜਾ ਲੈ ਕੇ ਮੂਹਰੇ ਡੰਡੇ ਨਾਲ ਟਿਫਨ ਬੰਨਿਅਾ ਹੋਣਾ ,ਕਹਿੰਦੇ ਕੰਮ ਕਰਦਾ ਗਾ ਮਿਸਤਰੀ ਨਾਲ ,ਭੈਣ ਮੇਰੇ ਤੋਂ ਵੀ ਨਿਕੀ ਸੀ,ਮਾਂ ਘਰੇ ਗੋਹਲੇ ਬਣਾਓਂਦੀ,ਕੰਧੋਲੀ ਤੇ ਮੋਰ ਤੋਤੇ ਛਾਪਦੀ,ਨਾਲੇ ਬੁਣਦੀ,ਖੇਸਾਂ ਦੇ ਬੰਬਲ ਵਟਦੀ.ਅਾਹ ਚੀਜਾਂ ਦਾ ਅਜ ਵੀ ਕਿਸੇ ਵਿਰਲੇ ਨੂੰ ਪਤਾ ਹੋੳੂ..ਨਹਾਓਂਣ ਵੇਲੇ ਕੀ ਕੁਟ ਪੈਂਦੀ ਸੀ,ਓਦੋਂ ਬੜੀ ਹਾਸੀ ਨਿਕਲੀ ਸੀ ਮੇਰੀ ਸੋਂਹ ਰਬ ਦੀ ਜਦ ਮਾਂ ਨਿਅਾਣਾ ਪਾ ਕੇ ਗਾਂ ਨੂੰ ਚਾਓਂਦੀ ਸੀ,,, ਨਿਅਾਣਾ ਗਾਂ ਨੇ ਕਢਾ ਲਿਅਾ ਸੀ,ਮਾਂ ਧਾਰ ਕਢਣੋਂ ਨੀ ਹਟੀ,ਡੋਲੂ ਜੇ ਨਾਲ ਧਾਰ ਕਢਦੇ ਸੀ,ਗਾਂ ਨੇ ਮਾਰੀ ਲਤ ਡੋਲੂ ਤਾਂ ਤਾੲੇ ਗੁਡੇ ਕਿ ਵਿਹੜੇ ਚ ਡਿਗਿਅਾ,ਮੈਂ ਤਾੲੇ ਗੁਡੇ ਕਿ ਵਿਹੜੇ ਚ ਹਸ ਹਸ ਦੂਹਰਾ ਹੋਗਿਅਾ ਸੀ,ਵਿਅਾਹ ਜਾਣਾ ਓਨਾਂ ਵਕਤਾਂ ਚ ਨਾਨਕ ਸਕ ਭਰਨ ਜਾਣਾ ਫਿਟਰ ਰੇਹੜੇ ਤੇ ,ਕਪੜੇ ਖੁਲੇ ਜੇ ਵਾਲ ਵਾਹੇ ਵਖਰਾ ਹੀ ਨਜਾਰਾ ਸੀ,ਪਿੰਡ ਦੇ ਨਜਾਰੇ ਹੀ ਅਡ  ਸੀ,ਸਾਰੀਅਾਂ ਬੁੜੀਅਾਂ ਕਠੀਅਾਂ ਬੈਠਦੀਅਾਂ,ਦਿਨੇ ਗਲੀਅਾਂ ਚ ਮੰਜੇ ਰਾਤ ਨੂੰ ਛਤ ਤੇ ਓ ਥੋਡੀ ਭੈਣ ਦੀ ਗਾਹ ਹੀ ਪੈਂਦਾ ਹੁੰਦਾ ਸੀ,,ੳੁਚੀ ੳੁਚੀ ਗਲਾਂ ਕਰਦੇ ਸੀ,,ਨਾਜਰਾ ਕੇਰਾਂ ਤੇਰੇ ਯਾਦ ਅਾ,ਬੁੜੀਅਾਂ ਅਪਦੀਅਾਂ ਗਲਾਂ ,ਨੀ ਜੈਲੋ ਸਾਡਾ ਨਲਕਾ ਤਾਂ ਤਪਾ ਲੈਂਦਾ ,ਅਸੀਂ ਜਵਾਕ ਜੇ ਮੇਲਿਅਾ ਥਾਲਿਅਾ ਮੇਲੀਅਾ ਦੋਲੀਅਾਂ ਨੇ  ,ਕਚਾ ਜਿਹਾ ਘਰ ਪੲੇ ਬਾਲੇ ਗਿਣੀ ਜਾਣਾ ਅੰਦਰ,,ਜਿਥੇ ਮਰਜੀ ਬੈਠ ਜਾਣਾ,ਕੋੲੀ ਰੋਕ ਟੋਕ ਨਹੀਂ ਸੀ ਕਾਸੇ ਦੀ,ਬਾਪੂ ਵਿਚਾਰਾ ਗਰਮੀ ਚ ਗਿਲੇ ਕਪੜੇ ਤੇ ਦਮਕਸੀ ਲਗੀ ਨਾਲ ਕੰਮੋਂ ਘਰ ਅਾਓਂਦਾ ਓਹਦੇ ਪੈਰਾਂ ਵਿਚ ਬਿਆਈਆਂ ਜਿਵੇ ਪਚਰੇ ਨਾਲ ਵਢੇ ਹੋਣ,ਮੈਂਨੂੰ ਕੋਈ ਖਾਸ ਗਿਆਨ ਨਹੀਂ ਸੀ ਓਹ ਉਮਰੇ , ਬਾਪੂ ਨੇ ਪਾਣੀ ਮੰਗਿਆ ਤਾਂ ਬੇਬੇ ਨੇ ਦੇ ਦਿੱਤਾ ,ਬਾਪੂ ਗਰਮੀ ਕਰਕੇ ਮੰਜੇ ਤੇ ਲੇਟ ਗਿਆ ਕੁੱਝ ਹੀ ਪਲਾਂ ਵਿਚ ਬਾਪੂ ਦੀ ਕੰਬਦੀ ਆਵਾਜ ਸਾਡੇ ਕੰਨੀ ਪਈ ਬਾਪੂ ਦੀ ਹਾਲਤ ਵੇਖੀ ਨਾ ਜਾਵੇ ਮੇਰੇ ਤੋਂ ਤੜਫਦਾ, ਮੈਂ ਚੀਕਾਂ ਮਾਰਦਾ ਰੋਂਦਾ ਘਰੋੱ ਬਾਹਰ ਨਿਕਲਿਆ ਲੋਕ ਵੇਖ ਕੇ ਸਾਡੇ ਘਰ ਵੱਲ ਨੂੰ ਆਏ, ਮੇਰਾ ਬਾਪੂ ਮੰਜੇ ਤੇ ਪਿਆ ਤਫੜਨ ਦੀ ਹਾਲਤ ਵਿਚ ਸੀ,ਕੋਈ ਕਹੇ ਦੌਰਾ ਪੈ ਗਿਆ ਕੋਈ ਕਹੇ ਓਪਰੀ ਹਵਾ ,ਡਾਕਟਰ ਕੋਲ ਕੋਈ ਨਾ ਗਿਆ ,ਇਕ ਬਜੁਰਗ ਆਇਆ।ਕਹਿੰਦਾ ਏਹ ਨੂੰ ਸਹਿਰ ਚੰਗੇ ਡਾਟਕਰ ਲਿਜਾਓ ਸ਼ੇਰਾ ਪਰ ਕਿਥੇ ਸੁਣਦਾ ਕੋਈ ਥੌਲਾ ਪਵਾਓ ਥੌਲਾ ਓਪਰੀ ਹਵਾ ਬਿੱਕਰ ਬਾਬਾ ਆ ਗਿਆ ਥੋਲਾ ਪਾ ਦਿਤਾ ਭਬੂਤੀ ਲਾਤੀ ਪਾਣੀ ਜਾ ਕਰਕੇ ਪਿਲਾਤਾ, ਕਹਿੰਦਾ ਕੁੱਝ ਨੀ ਹੁੰਦਾ,ਬਜੁਰਗ ਵਾਰ ਵਾਰ ਕਹੀਂ ਗਿਆ ਵੀ ਸਹਿਰ ਲੈਜੋ।ਪਰ ਮਾਂ ਕੋਲ ਕੋਈ ਪੈਸਾ ਨਹੀਂ ਸੀ ਹੋਰ ਕਿਸੇ ਨੇ ਉਪਰਾਲਾ ਨਾ।ਕੀਤਾ ਮੈੱ ਨਿਆਣਾ ਸੀ,ਲੋਕ ਬੈਠੇ ਰਹੇ ਬਾਪੂ ਇਕਦਮ ਪਹਿਲਾਂ ਨਾਲੋਂ ਜਿਆਦਾ ਤੰਗੀ ਦੀ ਹਾਲਤ ਚ ਤੜਫ ਰਿਹਾ ਸੀ,ਬਾਪੂ ਜਿਸ ਨਾਲ ਰਲਿਆ ਹੋਇਆ ਸੀ ਓ ਵੀ ਆਗਿਆ ਸਰਦਾਰ ਓ ਕਹਿੰਦਾ ਏਹ ਨਾਜਰ ਸਿਓ ਠੀਕ ਨਹੀਂ ਲਗਦਾ ਮੈਂ ਗੱਡੀ  ਲੈ ਕੇ ਆਇਆ ,ਝੱਟ ਕਰੋ ਸਹਿਰ ਲੈ ਕੇ ਚੱਲਦਿਆਂ ਮਾਂ ਨੇ ਭਰੇ ਮਨ ਨਾਲ ਕਿਹਾ ਕਿ ਸਰਦਾਰ ਜੀ ਘਰੇ ਤਾਂ ਕਾਣੀ ਕੌਡੀ ਨਹੀਂ, ਪਰ ਸਰਦਾਰ ਜੀ ਨੇ ਕਿਹਾ ਲਾਣੇਦਾਰਨੀਏ ਫਿਕਰ ਨਾ ਕਰੋ ਜਲਦੀ ਕਰੋ ਵੇਲਾ ਹੱਥ ਨੀ ਆਓਂਦਾ ਮੁੜਕੇ,,ਲੈ ਗੇ ਸਹਿਰ ਨੂੰ ਰਸਤੇ ਵਿਚ ਬਾਪੂ ਕੁੱਝ ਜਿਆਦੇ ਹੀ ਤੰਗ ਜਿਹਾ ਜਾਪਦਾ ਸੀ,, ਬੇਬੇ ਵਾਰ ਵਾਰ ਭਬੂਤੀ ਨੂੰ ਮਸਲੇ ਕਿਤੇ ਕਦੇ ਕਿਤੇ ,ਪਰ ਹਸਪਤਾਲ ਵਿਚ ਪਾਹੁੰਚੇ ਜਦ ਡਾਕਟਰ ਨੂੰ ਬੁਲਾਇਆ ਗਿਆ ਤੇ ਓਹਨੇ ਵੇਖ ਕੇ ਦਰਦ ਮਹਿਸੂਸ ਕੀਤਾ ,ਸਰਦਾਰ ਜੀ ਨੂੰ ਕੋਲ ਬੁਲਾ ਕੇ ਕੰਨ ਵਿਚ ਕੁੱਝ ਕਿਹਾ ਤੇ।ਸਰਦਾਰ ਜੀ।ਵੀ।ਤੁਰ ਨਾ ਸਕੇ,ਸਾਡੇ ਕੋਲੋਂ ਪਰਦਾ ਰੱਖਿਆ ਗਿਆ ਪਰ ਫਿਰ ਵੀ ਕਿਵੇਂ ਨਾ।ਕਿਵੇਂ ਕਰਕੇ ਪਤਾ ਲਗਾ ਕਿ ਡਾਕਟਰ ਨੇ ਕਿਹਾ ਏਹਨਾਂ ਦੇ ਦਿਮਾਗ।ਨੂੰ ਗਰਮੀ ਕਰਕੇ ਬੁਖਾਰ ਚੜ ਗਿਆ ਤੇ ਖੂਨ ਦਾ ਦੋਰਾ ਰੁਕ ਗਿਆ ਤੇ ਨਾਲੇ ਕਿਹਾ  ਕਿ ਏਥੇ ਲਿਆਓਂਣ ਵਿਚ ਤੁਸੀਂ ਦੇਰੀ ਕਰ ਦਿੱਤੀ ਕੁੱਝ ਸਮਾਂ ਪਹਿਲਾਂ ਆ ਜਾਂਦੇ ਤਾਂ ਸਾਇਦ ਬਚ ਜਾਂਦੇ ਏਹ,
ਮੈਂ ਕੂਕ ਮਾਰੀ ਤੇ ਕਿਹਾ ਇੱਕ ਸਿਆਣੇ ਦੇ ਹੋਣ ਤੇ ਦੂਜਾ ਪੈਸੇ ਨਾ ਹੋਣ ਤੇ ਮੇਰੇ ਬਾਪੂ ਨੂੰ ਮੇਰੇ ਤੋਂ ਖੋਹ ਲਿਆ ਹਾਏ ਬਾਪੂ ਓਏ ..ਕਰਦਾ ਮੈਂ ਹੋਸ ਗਵਾ ਬੈਠਾ..

ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ. ਸ਼ੇਰੋਂ
ਤਹਿ ਸੁਨਾਮ ਜਿਲਾ ਸੰਗਰੂਰ.
ਮੋਬਾ.98787-98726

Share Button