ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਗਰੀਬਾਂ ਦੀ ਗ਼ੁਰਬਤ ਦਾ ਮਜ਼ਾਕ ਨਾ ਉਡਾਇਆ ਜਾਵੇ: ਰਜਿੰਦਰ ਸਿੰਘ ਰਾਜਨ

ਗਰੀਬਾਂ ਦੀ ਗ਼ੁਰਬਤ ਦਾ ਮਜ਼ਾਕ ਨਾ ਉਡਾਇਆ ਜਾਵੇ: ਰਜਿੰਦਰ ਸਿੰਘ ਰਾਜਨ

ਸੰਗਰੂਰ, 27 ਮਾਰਚ (ਕਰਮ ਸਿੰਘ): ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦੇ ਜਨਰਲ ਸਕੱਤਰ ਅਤੇ ਜੁਝਾਰੂ ਸਾਹਿਤਕਾਰ ਰਜਿੰਦਰ ਸਿੰਘ ਰਾਜਨ ਨੇ ਕੋਰੋਨਾ ਮਹਾਂਮਾਰੀ ਦੇ ਸੰਕਟ ਵਾਲੇ ਸਮੇਂ ਲੋੜਵੰਦਾਂ ਨੂੰ ਸਰਕਾਰੀ ਰਾਸ਼ਨ ਵੰਡਣ ਦੀਆਂ ਫੋਟੋਆਂ ਸ਼ੋਸ਼ਲ ਮੀਡੀਆ ’ਤੇ ਪਾਉਣ ’ਤੇ ਪ੍ਰਸਾਸ਼ਨਿਕ ਅਧਿਕਾਰੀਆਂ ਤੋਂ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਕੋਰੋਨਾ ਮਹਾਂਮਾਰੀ ਦੇ ਫੈਲਣ ਦੇ ਡਰ ਕਾਰਨ ਪੂਰੇ ਦੇਸ਼ ਵਿਚ ਲਾਕਡਾਊਨ ਅਤੇ ਪੰਜਾਬ ਵਿੱਚ ਕਰਫਿਊ ਲੱਗਿਆ ਹੋਣ ਕਰਕੇ ਲੋੜਵੰਦਾਂ ਨੂੰ ਰਾਸ਼ਨ ਪਹੁੰਚਾਉਣ ਵਿੱਚ ਲੱਗੀਆਂ ਕਮੇਟੀਆਂ, ਕਲੱਬਾਂ ਅਤੇ ਸੰਗਠਨਾਂ ਨੂੰ ਇਹ ਸੇਵਾਵਾਂ ਦਿੰਦਿਆਂ ਸ਼ੋਸ਼ਲ ਮੀਡੀਆ ’ਤੇ ਰਾਸ਼ਨ ਵੰਡਦਿਆਂ ਦੀਆਂ ਅਨੇਕਾਂ ਫੋਟੋਆਂ ਆ ਰਹੀਆਂ ਹਨ ਜੋ ਗਰੀਬਾਂ ਲੋਕਾਂ ਵਿੱਚ ਹੀਣ ਭਾਵਨਾ ਪੈਦਾ ਕਰ ਰਹੀਆਂ ਹਨ।

ਰਜਿੰਦਰ ਸਿੰਘ ਰਾਜਨ ਨੇ ਕਿਹਾ ਕਿ ਵੇਖਿਆ ਜਾਵੇ ਤਾਂ ਇਹ ਗਰੀਬ ਲੋਕ ਸਾਡੀਆਂ ਗਲਤ ਨੀਤੀਆਂ ਕਾਰਨ ਹੀ ਗਰੀਬ ਹੋਏ ਹਨ। ਜੇ ਕੋਈ ਰੋਕ-ਟੋਕ ਨਾ ਹੁੰਦੀ ਤਾਂ ਇਹ ਆਪਣਾ ਖੂਨ-ਪਸੀਨਾ ਵਹਾ ਕਿ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰ ਰਹੇ ਹੁੰਦੇ। ਹੁਣ ਕੁਦਰਤੀ ਆਫ਼ਤ ਕਰਕੇ ਇਹਨਾਂ ਦਾ ਘਰਾਂ ਵਿਚ ਬੈਠ ਕੇ ਦਾਨੀਆਂ ਦੇ ਹੱਥਾਂ ਵੱਲ ਤੱਕਣਾ ਸ਼ੌਕ ਨਹੀਂ ਮਜਬੂਰੀ ਹੈ। ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਸ਼ੋਸ਼ਲ ਸਾਈਟਾਂ ਤੇ ਗਰੀਬਾਂ ਦੀ ਗ਼ੁਰਬਤ ਦਾ ਉਡਾਇਆ ਜਾ ਰਿਹਾ ਮਜ਼ਾਕ ਬੰਦ ਕਰਾਇਆ ਜਾਵੇ ਤਾਂ ਕਿ ਲੋੜਵੰਦ ਹੀਣਤਾ ਨਾ ਮਹਿਸੂਸ ਕਰਨ।

Leave a Reply

Your email address will not be published. Required fields are marked *

%d bloggers like this: