ਗਰੀਬਾਂ ਅਤੇ ਔਰਤਾਂ ਦੀ ਇੱਜਤ ਨਾਲ ਖਿਲਵਾੜ

ss1

ਗਰੀਬਾਂ ਅਤੇ ਔਰਤਾਂ ਦੀ ਇੱਜਤ ਨਾਲ ਖਿਲਵਾੜ

ਬਲਾਤਕਾਰ,ਕੁੱਟਮਾਰ, ਧਮਕੀਆਂ,ਬੇਇੱਜਤੀ, ਤਸ਼ੱਦਦ ਆਦਿ ਸਮੇਤ ਨਿੱਤ ਦਿਨ ਖਬਰਾਂ, ਵੀਡੀਓਜ਼,ਮੈਸੇਜ ਪੜ੍ਹ ਪੜ੍ਹ ਕੇ ਮਨ ਦ੍ਰਵਿਤ ਹੋ ਰਿਹਾ ਹੈ ਕਿਉਂਕਿ ਸਮਾਜਿਕ, ਸੱਭਿਆਚਾਰਕ, ਧਾਰਮਿਕ, ਪਰਿਵਾਰਕ ਕਦਰਾਂ ਕੀਮਤਾਂ ਘਾਣ ਹੋ ਰਿਹਾ ਹੈ।ਜੋ ਕਿ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।ਧਾਰਮਿਕ ਸਥਾਨਾਂ,ਹਸਪਤਾਲਾਂ, ਥਾਣਿਆਂ, ਕਚਿਹਰੀਆਂ ਚ ਇੱਜਤਾਂ ਦੀ ਬੇਹੁਰਮਤੀ ਹੋ ਰਹੀ ਹੈ।ਸਾਡੇ ਸਮਾਜਿਕ ਅਤੇ ਰਾਜਨੀਤਕ ਸਿਸਟਮ ਚ ਏਨੀ ਗਿਰਾਵਟ ਕਿਉਂ ਆ ਗਈ ਹੈ?ਇਨਸਾਨੀਅਤ ਖੰਭ ਲਾਕੇ ਉੱਡ ਗਈ ਲੱਗਦੀ ਹੈ।ਇਨਸਾਨਾਂ ਚ ਹੈਵਾਨੀਅਤ ਅਤੇ ਦਰਿੰਦਗੀ ਇਸ ਕਦਰ ਭਾਰੂ ਹੋ ਗਈ ਹੈ ਕਿ ਇਸਤਰੀ ਜਾਤ ਨੂੰ ਆਪਣੇ ਸਕੇ ਰਿਸ਼ਤਿਆਂ ਤੇ ਵੀ ਇਤਬਾਰ ਨਹੀਂ ਹੈ।ਪਿਤਾ ਧੀ ਨਾਲ, ਚਾਚਾ ਭਤੀਜੀ ਨਾਲ,ਗੁਆਂਢੀ ਗੁਆਂਢੀ ਬੱਚੀ ਨਾਲ,ਅਧਿਆਪਕ ਵਿੱਦਿਆਰਥਣ ਨਾਲ,ਮਾਲਕ ਕੰਮ ਵਾਲੀ ਨਾਲ ਬਲਾਤਕਾਰ ਕਰਨ ਤੋਂ ਹਿਚਕਚਾਹਟ ਮਹਿਸੂਸ ਨਹੀਂ ਕਰਦਾ।ਪਰਿਵਾਰਕ ਰਿਸ਼ਤੇ ਤਾਰ ਤਾਰ ਹੋ ਰਹੇ ਹਨ।ਇਹ ਸਮਾਜ ਚ ਇਹ  ਕੀ ਵਰਤਾਰਾ ਹੋ ਗਿਆ ਹੈ?

ਕਾਨੂੰਨ ਦੇ ਮੰਦਰ ਥਾਣਿਆਂ ਵਿੱਚ ਇਸਤਰੀਆਂ ਦੀਆਂ ਇੱਜਤਾਂ ਨਾ ਖੇਡਿਆ ਜਾ ਰਿਹਾ ਹੈ।ਗਰੀਬ ਲੋਕਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ।ਥਾਣੇ ਕਚਿਹਰੀਆਂ ਚ ਇੱਜਤਾਂ ਰੋਲੀਆਂ ਜਾ ਰਹੀਆਂ ਹਨ।ਸਿਆਸਤ ਦੀ ਆੜ ਚ ਬਲਾਤਕਾਰੀਆਂ ਨੂੰ ਬਚਾਉਣ ਲਈ ਯਤਨ ਜਾਰੀ ਰਹਿੰਦੇ ਹਨ।ਸਿਸਟਮ ਚ ਬੇਹੱਦ ਨਿਘਾਰ ਆ ਗਿਆ ਹੈ।ਵੀਡੀਓ, ਫੋਟੋਆਂ, ਗਵਾਹ ਦੇ ਬਾਵਜੂਦ ਵੀ ਚਾਰ ਛਿੱਲੜ ਦੇ ਲਾਲਚਵੱਸ ਵਕਾਲਤ ਪੇਸ਼ੇਵਾਰਾਨਾ ਲੋਕ ਸੱਚ ਨੂੰ ਝੂਠ ਸਾਬਿਤ ਕਰਨ ਲਈ ਇਨਸਾਨੀਅਤ ਤੋਂ ਗਿਰ ਕੇ ਪੂਰੀ ਵਾਹ ਲਾਊਣ ਕੋਈ ਕਸਰ ਬਾਕੀ ਨਹੀਂ ਛੱਡਦੇ।ਅਪਰਾਧੀ ਲੋਕ ਕਾਨੂੰਨੀ ਸਿਕੰਜੇ ਚੋਂ ਬਚ ਨਿੱਕਲਦੇ ਹਨ।ਪੀੜਤ ਰੱਬ ਦਾ ਭਾਣਾ ਮੰਨ ਹੱਥ ਮਲਦੇ ਰਹਿ ਜਾਂਦੇ ਹਨ।ਸੱਤਾ ਤੇ ਕਾਬਜ ਲੋਕ ਵੀ ਇਹਨਾਂ ਇੱੱਕਲਾਖ ਤੋਂ ਗਿਰੇ ਕੰਮ ਕਰਨ ਵਾਲਿਆਂ ਦੀ ਗਾਹੇ ਬਿਗਾਹੇ ਮੱਦਦ ਕਰਕੇ ਬਚਾਉਣ ਦੀ ਕੋਸ਼ਿਸ਼ਾਂ ਚ ਹੁੰਦੇ ਹਨ।
ਮੋਗਾ ਵਿਖੇ 16 ਸਾਲਾਂ ਨਾਬਾਲਗ ਨਾਲ ਲੈਬੋਰਟਰੀ ਮਾਲਕ ਵੱਲੋਂ ਜਬਰ-ਜਨਾਹ,ਖੰਨਾ ਨੇੜਲੇ ਪਿੰਡ ਚ ਸਾਢੂ ਨਾਲ ਮਿਲਕੇ ਜਮੀਨ ਹੜੱਪਣ ਲਈ ਸਕੇ ਭਰਾ ਦਾ ਕਤਲ,ਕਠੂਆ ਚ ਅੱਠ ਸਾਲਾ ਬੱਚੀ ਨਾਲ ਗੈਗਰੇਪ ਉਹ ਵੀ ਰੱਬ ਦੇ ਘਰ ਮੰਦਰ ਚ,ਫਰੀਦਕੋਟ ਚ ਡਾਕਟਰ ਵੱਲੋਂ ਹਸਪਤਾਲ ਚ ਕਾਨੂੰਨ ਦੇ ਰਾਖਿਆਂ ਦੀ ਹਾਜ਼ਰੀ ਚ ਔਰਤ ਨੂੰ ਵਾਲਾ ਤੋਂ ਫੜਕੇ ਘਸੀਟਿਆ ਅਤੇ ਲੱਤਾਂ ਮਾਰਕੇ ਕੁੱਟਣਾਂ,ਗੁਰਦਾਸਪੁਰ ਚ ਗਰੀਬ ਮਾਂ ਧੀ ਨੂੰ ਥਾਣੇ ਚ ਨਿਰਵਸਤਰ ਕਰਕੇ ਬੇਇੱਜ਼ਤ ਕਰਨਾ, ਇੱਕ ਵੀਡੀਓ ਚ ਗਰੀਬ ਔਰਤਾਂ ਨੂੰ ਖੇਤਾਂ ਚ ਅਣਮਨੁੱਖੀ ਤਰੀਕੇ ਨਾਲ ਕੁੱਟਣਾਂ,ਸਿਰਸਾ ਚ ਸਵਰਗੀ ਦਲਿਤ ਵਿਧਾਇਕ ਦੀ ਨਾਬਾਲਿਗਾ ਨਾਲ ਬਲਾਤਕਾਰ ਆਦਿ ਖਬਰਾਂ ਨੇ ਸਭ ਦਾ ਦਿਲ ਝੰਜੋੜਿਆ ਹੈ।ਸੱਤਾ ਤੇ ਕਾਬਜ ਲੋਕਾਂ ਨੇ ਆਪਣੀ ਕੁਰਸੀ ਨੂੰ ਮਹਿਫੂਜ ਰੱਖਣ ਲਈ ਅਜਿਹੇ ਕੇਸਾਂ ਚ ਹਾਅ ਦਾ ਨਾਅਰਾ ਮਾਰਨ ਦੀ ਵੀ ਲੋੜ੍ਹ ਮਹਿਸੂਸ ਨਹੀਂ ਕੀਤੀ।
ਬਾਬੇ ਨਾਨਕ ਨੇ ਅਜਿਹੇ ਵਰਤਾਰਿਆਂ ਵਿਰੁੱਧ ਇੱਕ ਜਬਰਦਸਤ ਇਨਕਲਾਬੀ ਲਹਿਰ ਕਾਇਮ ਕੀਤੀ ਸੀ ,ਪਰ ਉਸੇ ਸਮਾਜ ਦੇ ਪੈਰੋਕਾਰ ਲੋਕ ਵੀ ਅੱਜ ਹੋ ਰਹੇ ਅੱਤਿਆਚਾਰਾਂ ਵੱਲ੍ਹ ਮੂਕ ਦਰਸ਼ਕ ਬਣਕੇ ਤਮਾਸ਼ਾ ਦੇਖ ਰਹੇ ਹਨ।ਸਮਾਜਿਕ ਬੁਰਾਈਆਂ ਦਾ ਅਤਿਅੰਤ ਬੋਲਬਾਲਾ ਜਾਰੀ ਹੈ ।ਸੱਭਿਆਚਾਰਕ ਕਦਰਾਂ ਕੀਮਤਾਂ ਤਾਰ ਤਾਰ ਹੋ ਰਹੀਆਂਂ ਹਨ।ਸੱਭਿਆਚਾਰ ਨੂੰ ਸ਼ਰੇਆਮ ਨੰਗਿਆਂ ਕੀਤਾ ਜਾ ਰਿਹਾ ਹੈ।ਸ਼ਰੇ ਬਾਜ਼ਾਰ ਔਰਤਾਂ ਦੀ ਪੱਤ ਲੁੱਟੀ ਜਾ ਰਹੀ ਹੈ।ਕੂੜ ਪ੍ਰਧਾਨ ਬਣਕੇ ਨੰਗਾ ਨਾਚ ਕਰ ਰਿਹਾ ਹੈ।ਬੱਸ ਹੁਣ ਵਾਕਿਆ ਹੀ ਰੱਬ ਹੀ ਰਾਖਾ ਹੈ।ਅੰਮ੍ਰਿਤਾ ਪ੍ਰੀਤਮ ਨੇ ਵਾਰਿਸ ਸ਼ਾਹ ਨੂੰ ਸੰਬੋਧਿਤ ਕਵਿਤਾ ਚ ਧੀਆਂ ਦੇ ਦਰਦ ਨੂੰ ਬਿਆਨਦਿਆਂ ਲਿਖਿਆ ਹੈ:-
“ਅੱਜ ਆਖਾਂ ਵਾਰਿਸ ਸ਼ਾਹ ਨੂੰ
ਕਿਤੋਂ ਕਬਰਾਂ ਵਿਚੋਂ ਬੋਲ ,
ਅੱਜ ਕਿਤਾਬੇ ਇਸ਼ਕ ਦਾ
 ਤੂੰ ਕੋਈ ਵਰਕਾ ਫੋਲ,
ਇੱਕ ਰੋਈ ਸੀ ਧੀ ਪੰਜਾਬ ਦੀ
ਤੂੰ ਲਿਖ ਲਿਖ ਮਾਰੇ ਵੈਣ,
ਅੱਜ ਲੱਖਾਂ ਧੀਆਂ ਰੋਂਦੀਆਂ
ਤੈਨੂੰ ਵਾਰਿਸ ਸ਼ਾਹ ਨੂੰ ਕਹਿਣ।
ਇਹ ਸਭ ਕੁੱਝ ਇਨਸਾਨ ਦੇ ਇਨਸਾਨੀਅਤ ਤੋਂ ਗਿਰ ਜਾਣ ਦਾ ਸਿੱਟਾ ਹੈ।
ਸੋ ਲੋੜ੍ਹ ਹੈ ਸਮਾਜਿਕ ਬੁਰਾਈਆਂ, ਅੱਤਿਆਚਾਰਾਂ,ਔਰਤਾਂਂ ਦੀ ਬੇਹੁਰਮਤੀ, ਗਰੀਬਾਂ ਦੀ ਬੇਇੱਜ਼ਤੀ ਅਤੇ ਬੇਇਨਸਾਫੀ ਖਿਲਾਫ ਇੱਕ ਜ਼ੋਰਦਾਰ ਮੁਹਿੰਮ ਵਿੱਢਣ ,ਕਾਨੂੰਨੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸਿਆਸਤ ਤੋਂ ਮੁਕਤ ਕਰਨ ਦੀ।ਆਓ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦਿੰਦੇ ਹੋਏ, “ਦੇਖ ਪਰਾਈਆਂ ਮਾਵਾਂ ਧੀਆਂ ਭੈਣਾਂ ਜਾਣੈ” ਤੇ ਰਲਕੇ ਪਹਿਰਾ ਦੇਈਏ ਅਤੇ ਇਹਨਾਂ ਸਮਾਜਿਕ ਕੁਰੀਤੀਆਂ ਅਤੇ ਵਹਿੰਸੀ,ਹੈਵਾਨੀ ਦਰਿੰਦਿਆਂ ਦਾ ਡਟ ਕੇ ਵਿਰੋਧ ਕਰੀਏ।
ਸਤਨਾਮ ਸਿੰਘ ਮੱਟੂ 
ਬੀਂਬੜ, ਸੰਗਰੂਰ।
9779708257
Share Button

Leave a Reply

Your email address will not be published. Required fields are marked *