ਗਰਾਮ ਪੰਚਾਇਤ ਵਿਕਾਸ ਯੋਜਨਾ ਤਹਿਤ ਟਰੇਨਿੰਗ ਕੈਂਪ ਲਗਾਇਆ ਗਿਆ

ss1

ਗਰਾਮ ਪੰਚਾਇਤ ਵਿਕਾਸ ਯੋਜਨਾ ਤਹਿਤ ਟਰੇਨਿੰਗ ਕੈਂਪ ਲਗਾਇਆ ਗਿਆ

11-4
ਦਿੜ੍ਹਬਾ ਮੰਡੀ 11 ਅਗਸਤ (ਰਣ ਸਿੰਘ ਚੱਠਾ ) ਬਲਾਕ ਦਿੜ੍ਹਬਾ ਦੇ ਦਫਤਰ ਤੂਰਬੰਨਜਾਰਾ ਵਿਖੇ ਪ੍ਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤ ਰਾਜ ਸੰਸਥਾ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਮੋਹਾਲੀ ਵੱਲੋਂ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਲਈ ਗ੍ਰਾਮ ਪੰਚਾਇਤ ਪਲਾਨਿੰਗ ਯੂਨਿਟ ਦੇ ਮੈਬਰਾਂ ਦੀ ਸਮਰੱਥਾ ਵਧਾਉਣ ਲਈ ਟਰੇਨਿੰਗ ਕੈਂਪ ਲਗਾਇਆ ਗਿਆ। ਕੈਂਪ ਦੋਰਾਨ ਮਨੀ ਸਿੰਘ ਰਿਸੋਰਸ ਪਰਸਨ ਅਤੇ ਮਨਪ੍ਰੀਤ ਕੋਰ ਰਿਸੋਰਸ ਪਰਸਨ ਹਾਜ਼ਰ ਹੋਏ। ਨੁਮਾਇੰਦਿਆਂ ਨੇ ਕਰਮਚਾਰੀਆਂ ਨੂੰ ਇਸ ਯੋਜਨਾ ਤਹਿਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬਲਾਕ ਦਿੜ੍ਹਬਾ ਵਿੱਚ ਕੁੱਲ 18 ਕੈਂਪ ਲਗਾਏ ਜਾਣਗੇ ਜੋ ਕਿ 1 ਅਗਸਤ ਤੋਂ ਸੁਰੂ ਹੋ ਗਏ ਹਨ। ਕੈਂਪ ਦੌਰਾਨ ਉਨ੍ਹਾਂ ਗ੍ਰਾਮ ਪੰਚਾਇਤਾਂ ਨੂੰ ਖਰਚ ਕਰਨ ਸਬੰਧੀ ਅਤੇ ਹੋਰ ਵਿਕਾਸ ਦੇ ਕੰਮਾਂ ਦੀਆਂ ਯੋਜਨਾਵਾਂ ਸਬੰਧੀ ਜਾਣਕਾਰੀ ਦਿੱਤੀ। ਪਿੰਡਾਂ ਵਿੱਚ ਵਧ ਰਹੇ ਨਸ਼ਿਆਂ ਨੂੰ ਰੋਕਣ ਲਈ ਪੰਚਾਇਤਾਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਪੰਚਾਇਤਾਂ ਨੂੰ ਆਪਣੇ ਆਧਿਕਾਰਾਂ ਪ੍ਤੀ ਜਾਣੂ ਕਰਵਾਇਆ ਗਿਆ।ਇਸ ਮੌਕੇ ਬਲਾਕ ਦਿੜ੍ਹਬਾ ਦੇ ਬੀ,ਡੀ,ਪੀ,ਓ ਤੇਜਿੰਦਰਪਾਲ ਸਿੰਘ ਭੰਗੂ,ਕਰਮਜੀਤ ਸਿੰਘ ਪੰਚਾਇਤ ਅਫਸਰ,ਸਰਪੰਚ ਗੁਰਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਦਿੜਬਾ,ਚੇਅਰਮੈਨ ਰਣਧੀਰ ਸਿੰਘ ਸੰਮੂਰਾਂ,ਬਲਜੀਤ ਸਿੰਘ ਖਡਿਆਲ ਪੰਚਾਇਤ ਸਕੱਤਰ,ਧੰਨਾ ਸਿੰਘ ਪੰਚਾਇਤ ਸਕੱਤਰ,ਬਿਕਰਮਜੀਤ ਸਿੰਘ ਪੰਚਾਇਤ ਸਕੱਤਰ,ਸਰਪੰਚ ਗੁਰਦੇਵ ਸਿੰਘ ਕੋਹਰੀਆਂ,ਸਰਪੰਚ ਕਰਮਜੀਤ ਸਿੰਘ ਲਾਡਬੰਨਜਾਰਾ ਕਲਾਂ,ਸਰਪੰਚ ਚਾਂਦੀ ਰਾਮ,ਸਰਪੰਚ ਗੁਰਮੇਲ ਸਿੰਘ ਖਨਾਲ ਕਲਾਂ,ਸਰਪੰਚ ਅਮਰੀਕ ਸਿੰਘ ਖਾਨਪੁਰ ਫਕੀਰਾਂ,ਨਛੱਤਰ ਸਿੰਘ ਕਲਾਰਕ,ਯਾਦਵਿੰਦਰ ਸਿੰਘ ਸੀ,ਏ,ਤਰਨਜੀਤ ਸਿੰਘ ਪਟਵਾਰੀ,ਪਰਮਜੀਤ ਕੋਰ ਟੀ,ਸੀ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *