ਗਰਾਮ ਪੰਚਾਇਤ ਵਿਕਾਸ ਯੋਜਨਾ ਤਹਿਤ ਕੈਂਪ ਲਾਇਆ

ss1

ਗਰਾਮ ਪੰਚਾਇਤ ਵਿਕਾਸ ਯੋਜਨਾ ਤਹਿਤ ਕੈਂਪ ਲਾਇਆ

ਭਿੱਖੀਵਿੰਡ 8 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਬਲਾਕ ਪੰਚਾਇਤ ਵਿਕਾਸ ਦਫਤਰ ਭਿੱਖੀਵਿੰਡ ਵਿਖੇ ਗਰਾਮ ਪੰਚਾਇਤ ਵਿਕਾਸ ਯੋਜਨਾ (ਸਾਡੀ ਯੋਜਨਾ ਸਾਡਾ ਵਿਕਾਸ) ਦੇ ਅਧੀਨ ਗਰਾਮ ਪੰਚਾਇਤ ਪਲਾਨਿੰਗ ਯੂਨਿਟ ਦੇ ਮੈਂਬਰਾ ਲਈ ਦੋਂ ਰੋਜਾ ਟਰੇਨਿੰਗ ਪ੍ਰੋਗਰਾਮ ਹੇਠ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਬੀ.ਡੀ.ਪੀ.ੳ ਭਿੱਖੀਵਿੰਡ ਦਿਲਬਾਗ ਸਿੰਘ, ਰਿਸੋਰਸ ਪਰਸ਼ਨ ਅਮਨਪ੍ਰੀਤ ਕੌਰ ਤੋਂ ਇਲਾਵਾ ਆਂਗਣਵਾੜੀ ਮੁਲਾਜਮ ਬੀਬੀ ਅਨੂਪ ਕੌਰ ਬਲ੍ਹੇਰ, ਅਮਨਦੀਪ ਕੌਰ, ਹਰਜਿੰਦਰਪਾਲ ਕੌਰ, ਮੈਡਮ ਗੁਲਸ਼ਨ ਕੁਮਾਰੀ, ਨਿਸ਼ਾਨ ਸਿੰਘ, ਰਾਜ ਕੁਮਾਰ, ਲਖਬੀਰ ਸਿੰਘ, ਜਤਿੰਦਰ ਸਿੰਘ, ਗੁਰਸੇਵਕ ਸਿੰਘ ਸੈਕਟਰੀ ਆਦਿ ਨੇ ਹਿੱਸਾ ਲਿਆ। ਕੈਂਪ ਦੌਰਾਨ ਹਾਜਰ ਯੂਨਿਟ ਦੇ ਮੈਂਬਰਾ ਨੂੰ ਸੰਬੋਧਨ ਕਰਦਿਆਂ ਰਿਸੋਰਸ ਪਰਸ਼ਨ ਅਮਨਪ੍ਰੀਤ ਕੌਰ ਨੇ ਕਿਹਾ ਕਿ ਪਿੰਡਾਂ ਦੀ ਯੋਜਨਾ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਪਿੰਡਾਂ ਦੀ ਨੁਹਾਰ ਬਦਲ ਸਕੇ ਤੇ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉਚਾ ਕੀਤਾ ਜਾ ਸਕੇ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਭੇਜੀਆ ਜਾ ਰਹੀਆਂ ਗਰਾਂਟਾ ਦੀ ਸਹੀ ਵਰਤੋਂ ਕੀਤੀ ਜਾਵੇ।

Share Button

Leave a Reply

Your email address will not be published. Required fields are marked *