Wed. Jun 26th, 2019

ਗਰਮੀਆਂ ਦੇ ਮੌਸਮ ਵਿੱਚ ਰੋਗਾਂ ਤੋਂ ਬਚਣ ਲਈ ਸਿਹਤ ਜਾਗਰੂੁਕਤਾ ਕੈਂਪ ਲਗਾਇਆ

ਗਰਮੀਆਂ ਦੇ ਮੌਸਮ ਵਿੱਚ ਰੋਗਾਂ ਤੋਂ ਬਚਣ ਲਈ ਸਿਹਤ ਜਾਗਰੂੁਕਤਾ ਕੈਂਪ ਲਗਾਇਆ

24-21 (1)
ਭਾਈਰੂਪਾ 23 ਜੂਨ (ਅਵਤਾਰ ਸਿੰਘ ਧਾਲੀਵਾਲ):ਸਿਹਤ ਵਿਭਾਗ ਪੰਜਾਬ ਦੇ ਨਿਰਦੇਸਾਂ ਅਨੁਸਾਰ ਪੰਚਾਇਤ ਘਰ ਹਰਨਾਮ ਸਿੰਘ ਵਾਲਾ ਵਿਖੇ ਸਿਹਤ ਜਾਗਰੂੁਕਤਾ ਕੈਂਪ ਲਗਾਇਆ ਗਿਆ।ਇਸ ਮੌਕੇ ਸਿਹਤ ਇੰਸਪੈਕਟਰ ਬਲਵੀਰ ਸਿੰਘ ਸੰਧੂ ਕਲਾਂ ਨੇ ਦੱਸਿਆ ਕਿ ਗਰਮੀਆਂ ਦੇ ਮੌਸਮ ਵਿੱਚ ਮਨੁੱਖੀ ਸਰੀਰ ਅਨੇਕ ਬੈਕਟੀਰੀਆ ਦੀ ਲਪੇਟ ਵਿੱਚ ਆ ਜਾਂਦਾ ਹੈ ਪੀਲੀਆ, ਟਾਈਫਾਈਡ, ਦਸਤ, ਉਲਟੀਆਂ ਅਤੇ ਪੇਟ ਦੀਆਂ ਬਿਮਾਰੀਆਂ ਦੇ ਫੈਲਣ ਦਾ ਡਰ ਬਣਿਆ ਰਹਿੰਦਾ ਹੈ।ਬਰਸਾਤਾਂ ਵਿੱਚ ਮੱਛਰਾਂ ਦੀ ਪੈਦਾਇਸ਼ ਵਧ ਜਾਂਦੀ ਹੈ ਇਸ ਨਾਲ ਮੱਛਰਾਂ ਦੇ ਡੰਗ ਦੇ ਆਸਾਰ ਵਧਣ ਕਰਕੇ ਡੇਂਗੂ, ਮਲੇਰੀਆਂ ਆਦਿ ਬੁਖਾਰ ਦਾ ਭਿਆਨਕ ਰੂਪ ਧਾਰਨ ਹੋ ਸਕਦਾ ਹੈ, ਉਨ੍ਹਾਂ ਦੱਸਿਆ ਕਿ ਗਰਮੀਆਂ ਵਿੱਚ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਜੇਕਰ ਅਸੀਂ ਨਿੱਜੀ ਸਫਾਈ, ਖਾਣੇ ਦੀ ਸਫਾਈ ਅਤੇ ਆਲੇ ਦੁਆਲੇ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਰੱਖਾਗੇ ਤਾਂ ਬਹੁਤ ਸਾਰੇ ਰੋਗਾਂ ਤੋਂ ਬਚ ਸਕਦੇ ਹਾਂ।ਇਸ ਮੌਕੇ ਕਰਮਜੀਤ ਕੌਰ ਏਐਨਐਮ ਢਪਾਲੀ, ਆਸਾ ਕਿਰਨਪਾਲ ਕੌਰ ਅਤੇ ਪਿੰਡ ਦੇ ਲੋਕ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: