ਗਰਮੀਆਂ ‘ਚ ਰਖੋ ਆਪਣੀ ਸਿਹਤ ਦਾ ਖਾਸ ਖਿਆਲ

ਗਰਮੀਆਂ ‘ਚ ਰਖੋ ਆਪਣੀ ਸਿਹਤ ਦਾ ਖਾਸ ਖਿਆਲ
ਗਰਮੀਆਂ ਦੇ ਮੌਸਮ ‘ਚ ਲੋਕਾਂ ਨੂੰ ਡੀਹਾਈਡਰੇਸ਼ਨ ਹੁੰਦੀ ਹੈ। ਵਿਟਾਮਿਨ ਤੇ ਖਣਿਜਾਂ ਦੀ ਘਾਟ ਹੋ ਜਾਂਦੀ ਹੈ। ਆਓ ਜਾਣਦੇ ਸਾਨੂੰ ਗਰਮੀਆਂ ‘ਚ ਕਿਹਨਾਂ ਚੀਜਾਂ ਦਾ ਸੇਵਨ ਕਰਨਾ ਚਾਹੀਦਾ ਹੈ। ਟਮਾਟਰ ਐਂਟੀਓਕਸੀਡੈਂਟ ਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਇਸ ‘ਚ ਲਾਇਕੋਪੀਨ ਵਰਗੇ ਲਾਭਕਾਰੀ ਫਾਈਟੋਕੈਮੀਕਲ ਵੀ ਹੁੰਦੇ ਹਨ, ਜੋ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਠੀਕ ਕਰਨ ‘ਚ ਸਹਾਇਤਾ ਕਰਦੇ ਹਨ।
ਦਹੀਂ ਤੁਹਾਡੇ ਸਰੀਰ ਨੂੰ ਅੰਦਰੋਂ ਠੰਡਾ ਰੱਖਦਾ ਹੈ। ਦਹੀਂ ‘ਚ ਪ੍ਰੋਟੀਨ ਹੁੰਦਾ ਹੈ। ਦਹੀਂ ਖਾਣ ਤੋਂ ਬਾਅਦ, ਤੁਹਾਨੂੰ ਜ਼ਿਆਦਾ ਦੇਰ ਤੱਕ ਭੁੱਖ ਨਹੀਂ ਲਗਦੀ ਕਿਉਂਕਿ ਇਸ ‘ਚ ਪਾਇਆ ਜਾਣ ਵਾਲਾ ਪ੍ਰੋਟੀਨ ਪੇਟ ਭਰਦਾ ਹੈ। ਦਹੀਂ ‘ਚ ਪ੍ਰੋਬਾਇਓਟਿਕਸ ਹੁੰਦੇ ਹਨ ਜੋ ਪਾਚਨ ਪ੍ਰਣਾਲੀ ਨੂੰ ਸਹੀ ਰੱਖਦੇ ਹਨ।
ਗਰਮੀਆਂ ‘ਚ ਤਰਬੂਜ ਇੱਕ ਵਿਸ਼ੇਸ਼ ਫਲ ਹੁੰਦਾ ਹੈ। ਇਹ ਸਰੀਰ ਨੂੰ ਠੰਡਾ ਰੱਖਦਾ ਹੈ ਤੇ ਡੀਹਾਈਡਰੇਸ਼ਨ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਤਰਬੂਜ ‘ਚ ਬਹੁਤ ਸਾਰਾ ਪਾਣੀ ਹੁੰਦਾ ਹੈ ਤੇ ਇਸ ਨੂੰ ਖਾਣ ਤੋਂ ਬਾਅਦ ਜਲਦੀ ਭੁੱਖ ਨਹੀਂ ਲੱਗਦੀ।
ਗਰਮੀਆਂ ‘ਚ ਸੰਤਰਾ ਖਾਣਾ ਮਹੱਤਵਪੂਰਣ ਮੰਨਿਆ ਜਾਂਦਾ ਹੈ। ਸੰਤਰੇ ‘ਚ ਬਹੁਤ ਸਾਰਾ ਪੋਟਾਸ਼ੀਅਮ ਹੁੰਦਾ ਹੈ। ਗਰਮੀਆਂ ‘ਚ ਪਸੀਨਾ ਬਹੁਤ ਆਉਂਦਾ ਹੈ, ਜਿਸ ਰਾਹੀਂ ਪੋਟਾਸ਼ੀਅਮ ਸਰੀਰ ‘ਚੋਂ ਬਾਹਰ ਨਿਕਲ ਜਾਂਦਾ ਹੈ। ਪੋਟਾਸ਼ੀਅਮ ਦੀ ਘਾਟ ਸਰੀਰ ਦੇ ਕੜਵੱਲਾਂ ਦੀ ਸੰਭਾਵਨਾ ਨੂੰ ਵਧਾਉਂਦੀ ਹੈ। ਗਰਮੀਆਂ ‘ਚ ਸੰਤਰਾ ਖਾਣ ਨਾਲ ਸਰੀਰ ‘ਚ ਪੋਟਾਸ਼ੀਅਮ ਦੀ ਮਾਤਰਾ ਬਣੀ ਰਹਿੰਦੀ ਹੈ।
ਸੇਬ, ਅੰਜੀਰ ਤੇ ਨਾਸ਼ਪਾਤੀ ਗਰਮੀਆਂ ‘ਚ ਜ਼ਰੂਰ ਖਾਣੇ ਚਾਹੀਦੇ ਹਨ। ਇਹ ਤਿੰਨ ਫਲ ਫਾਈਬਰ ਨਾਲ ਭਰਪੂਰ ਹੁੰਦੇ ਹਨ। ਇਹ ਫਲ ਸਿਰਫ ਛਿਲਕੇ ਦੇ ਨਾਲ ਹੀ ਖਾਣੇ ਚਾਹੀਦੇ ਹਨ।
ਗ੍ਰੀਨ ਟੀ ਦਾ ਸੇਵਨ ਗਰਮੀਆਂ ‘ਚ ਸਰੀਰ ਨੂੰ ਬਹੁਤ ਲਾਭ ਦਿੰਦਾ ਹੈ। ਗ੍ਰੀਨ ਟੀ ਇਸ ਮੌਸਮ ਦੌਰਾਨ ਤੁਹਾਨੂੰ ਹਾਈਡਰੇਟ ਕਰਨ ਲਈ ਕੰਮ ਕਰਦੀ ਹੈ।