ਗਰਦਨਾ ਵੱਢ ਕੇ ਲਿਆਉਣ ਦੇ ਮਾਮਲੇ ‘ਚ ਹੈਰੀਮਾਨ ਖਿਲਾਫ ਕਾਰਵਾਈ ਨਾ ਹੋਈ ਤਾਂ ਹਾਈਕੋਰਟ ‘ਚ ਘੜੀਸਾਂਗੇ : ਪ੍ਰੋ. ਚੰਦੂਮਾਜਰਾ

ਗਰਦਨਾ ਵੱਢ ਕੇ ਲਿਆਉਣ ਦੇ ਮਾਮਲੇ ‘ਚ ਹੈਰੀਮਾਨ ਖਿਲਾਫ ਕਾਰਵਾਈ ਨਾ ਹੋਈ ਤਾਂ ਹਾਈਕੋਰਟ ‘ਚ ਘੜੀਸਾਂਗੇ : ਪ੍ਰੋ. ਚੰਦੂਮਾਜਰਾ

    • ਸਨੋਰ ਵਿਖੇ ਇਕ  ਜਨ ਸਭਾ ਵਿਚ ਹੇਰੀਮਾਂਨ ਜੋ ਕੇ ਕਾਗਰਸ ਦੇ ਸਨੋਰ ਤੋਂ ਵਿਧਾਨ ਸਭਾ ਲਈ ਉਮੀਦਵਾਰ ਸਨ  ਨੇ ਆਪਣੇ ਭਾਸ਼ਣ ਕਿਹਾ ਸੀ  ਕਿ ਪੰਚਾਇਤੀ ਚੋਣਾਂ ਵਿਚ ਜੋ  ਵਿਰੋਧੀਆਂ ਦੀਆਂ ਗਰਦਨਾਂ ਵੱਢ ਕੇ ਲਿਆਉਣਗੇ ਉਨ੍ਹਾਂ ਨੂੰ ਮੈ ਕੁੱਝ ਨਹੀਂ ਹੋਣ ਦੇਵਾਗਾ ਉਸ  ਦੀ ਵੀਡੀਓ ਸੋਸਲ ਮੀਡੀਆ ਤੇ  ਵਾਇਰਲ ਹੋਣ ਤੋਂ ਬਾਅਦ ਉਸ ਦੇ ਵਿਰੋਧ ਵਿਚ ਸਮੁੱਚਾ ਅਕਾਲੀ ਦਲ ਪਟਿਆਲਾ ਵਿਚ ਸੜਕਾਂ ‘ਤੇ ਉਤਰ ਆਇਆ ਅਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਮਹਿਲ ਵੱਲ ਰੋਸ ਮਾਰਚ  ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਐਲਾਨ ਕੀਤਾ ਕਿ ਸਰਕਾਰ ਨੇ ਜੇਕਰ ਅਜਿਹੇ ਆਪਹੁਦਰੇ ਆਗੂ ਦੇ ਖਿਲਾਫ ਕਾਰਵਾਈ ਨਾ ਕੀਤੀ ਤਾਂ ਕਾਂਗਰਸ ਤੇ ਹੈਰੀਮਾਨ ਨੂੰ ਮਾਣਯੋਗ ਹਾਈਕੋਰਟ ਵਿਚ ਵੀ ਘੜੀਸਾਂਗੇ। ਉਨਾਂ  ਕਿਹਾ ਕਿ ਕਾਂਗਰਸ ਸਰਕਾਰ ਸ਼ਰੇਆਮ ਗੈਂਗਸਟਰਾਂ, ਗੁੰਡਾ ਅਨਸਰਾਂ ਨੂੰ ਸਰਪ੍ਰਸਤੀ ਦੇ ਰਹੀ ਹੈ, ਜਿਸ ਤਰਾਂ  ਆਗੂ ਵਲੋਂ ਜਨ ਸਭਾ ਵਿਚ ਸ਼ਰੇਆਮ ਮੁੱਖ ਮੰਤਰੀ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਦੀ ਸਰਪ੍ਰਸਤੀ ਹੇਠ ਕੰਮ ਕਰਨ ਦਾ ਦਾਅਵਾ ਕਰਦੇ ਹੋਏ ਪੰਚਾਇਤੀ ਚੋਣਾਂ ਵਿਚ ਹਿੰਸਾ ਫੈਲਾਉਣ, ਆਪਸੀ ਅਮਨ ਤੇ ਭਾਈਚਾਰੇ ਨੂੰ ਲਾਂਬੂ ਲਾਉਣ ਅਤੇ ਲੋਕਾਂ ਨੂੰ ਭੜਕਾਉਣ ਵਾਲੇ ਆਗੂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਗਈ ਉਸ ਤੋਂ ਸਾਫ ਹੈ ਕਿ ਸਰਕਾਰ ਆਪਣੇ ਵਾਅਦੇ ਤਾਂ ਪੂਰੇ ਨਹੀਂ ਕਰ ਸਕੀ ਪਰ ਹੁਣ ਲੋਕਾਂ ਦਾ ਧਿਆਨ ਵਟਾਉਣ ਲਈ ਅਜਿਹੀਆਂ ਕੋਝੀਆਂ ਹਰਕਤਾਂ ‘ਤੇ ਉਤਰ ਆਈ ਹੈ। ਪੰਜਾਬ ਵਿਚ ਹੁਣ ਲੋਕਤੰਤਰ ‘ਤੇ ਖਤਰਾ ਪੈਦਾ ਹੋ ਗਿਆ ਹੈ, ਜਿਥੇ ਪਹਿਲਾਂ ਨਗਰ ਨਿਗਮ ਚੋਣਾਂ ਵਿਚ ਸ਼ਰੇਆਮ ਪੁਲਸ ਦੀ ਲਾਠੀ ‘ਤੇ ਬੂਥਾਂ ‘ਤੇ ਕਬਜ਼ੇ ਕੀਤੇ ਗਏ, ਹੁਣ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਜਿਸ ਨੂੰ ਅਕਾਲੀ ਦਲ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗਾ। ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿਚ ਹਿੰਸਾ ਫੈਲਾਉਣ ਲਈ ਭੀੜ ਨੂੰ ਉਕਸਾਉਣ ਵਾਲੇ ਆਗੂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਸ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਵੀ ਇਸ ਸ਼ਬਦਾਵਲੀ ਦੀ ਨਿੰਦਾ ਕੀਤੀ ਪਰ ਫਿਰ ਵੀ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ। ਉਨਾਂ  ਕਿਹਾ ਕਿ ਅਜਿਹੇ ਆਗੂ ਨੂੰ ਪੰਜਾਬੀ ਯੂਨੀਵਰਸਿਟੀ ਦੀ ਸਿੰਡੀਕੇਟ ਦੀ ਮੈਂਬਰੀ ਤੋਂ ਤੁਰੰਤ ਬਰਖਾਸਤ ਕੀਤਾ ਜਾਵੇ ਕਿਉਂਕਿ ਅਜਿਹੀ ਉਚ ਸਿੱਖਿਆ ਜਿਥੇ ਸਾਡੇ ਨੌਜਵਾਨ ਸਿੱਖਿਆ ਹਾਸਲ ਕਰਕੇ ਵੱਖ-ਵੱਖ ਖੇਤਰਾਂ ਵਿਚ ਭੂਮਿਕਾਵਾਂ ਨਿਭਾਉਂਦੇ ਹਨ, ਉਸ ਸੰਸਥਾ ਦੀ ਸਿੰਡੀਕੇਟ ਦਾ ਅਜਿਹੇ ਮੈਂਬਰ ਨੂੰ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਉਨਾਂ  ਕਿਹਾ ਕਿ ਪਹਿਲਾਂ ਹੈਰੀਮਾਨ ਨੇ ਹਲਕਾ ਸਨੌਰ ਦੇ 100 ਕਰੋੜ ਸਿੰਚਾਈ ਸਿਸਟਮ ਦੀ ਬਿਹਤਰੀ ਲਈ ਆਏ ਪੈਸੇ ‘ਤੇ ਰੋਕ ਲਵਾਈ, ਫਿਰ ਸੜਕਾਂ ਬਣਾਉਣ ‘ਤੇ ਰੋੜਾ ਅਟਕਾਇਆ ਤੇ ਹੁਣ ਸਨੌਰ ਤੇ ਅਮਨ ਤੇ ਆਪਸੀ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਮੌਕੇ ਸਤਬੀਰ ਸਿੰਘ ਖੱਟੜਾ, ਹਰਪ੍ਰੀਤ ਕੌਰ ਮੁਖਮੇਲਪੁਰ, ਵਨਿੰਦਰ ਕੌਰ ਲੂੰਬਾ, ਸੁਰਜੀਤ ਗੜ•ੀ, ਹਰਵਿੰਦਰ ਹਰਪਾਲਪੁਰ, ਨਰਦੇਵ ਸਿੰਘ ਆਕੜੀ, ਜਗਜੀਤ ਸਿੰਘ ਕੋਹਲੀ, ਜਰਨੈਲ ਸਿੰਘ ਕਰਤਾਰਪੁਰ, ਅਜੀਤਪਾਲ ਸਿੰਘ ਕੋਹਲੀ, ਇੰਦਰਮੋਹਨ ਸਿੰਘ ਬਜਾਜ, ਅਮਰਿੰਦਰ ਸਿੰਘ ਬਜਾਜ, ਮੂਸਾ ਖਾਨ, ਗੁਰਵਿੰਦਰ ਸ਼ਕਤੀਮਾਨ, ਸੁਰਜੀਤ ਸਿੰਘ ਅਬਲੋਵਾਲ, ਸੁਖਵਿੰਦਰਪਾਲ ਸਿੰਘ ਮਿੰਟਾ, ਬੀਬੀ ਬਲਵਿੰਦਰ ਕੌਰ ਚੀਮਾ, ਸੁਖਬੀਰ ਸਿੰਘ ਅਬਲੋਵਾਲ, ਜੈ ਸਿੰਘ ਡਕਾਲਾ, ਬੀਬੀ ਗੁਰਮੀਤ ਕੌਰ ਬਰਾੜ, ਈਸ਼ਰ ਸਿੰਘ ਅਬਲੋਵਾਲ, ਮੰਜੂ ਕੁਰੇਸ਼ੀ, ਬੀਬੀ ਮਹਿੰਦਰ ਕੌਰ, ਬੀਬੀ ਸੁਰਿੰਦਰ ਕੌਰ ਰਾਏਪੁਰ ਮੰਡਲਾ, ਜਸਵਿੰਦਰਪਾਲ ਸਿੰਘ ਚੱਢਾ, ਜਿੰਦਲ ਪਾਤੜਾਂ, ਸੰਦੀਪ ਰਾਜਾ ਤੁੜ, ਸਤਪਾਲ ਸਿੰਘ ਪੂਨੀਆ, ਹਰੀ ਸਿੰਘ ਪੰਜੌਲਾ, ਜਗਤਾਰ ਨੰਬਰਦਾਰ ਪੰਜੌਲਾ, ਕੁਲਦੀਪ ਸਿੰਘ ਹਰਪਾਲਪੁਰ, ਕ੍ਰਿਸ਼ਨ ਸਨੌਰ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
      ਪੰਜ ਆਗੂਆਂ ਨੇ ਰਾਹੁਲ ਗਾਂਧੀ ਦੇ ਸਾਹਮਣੇ ਸੀਸ ਦੇਣ ਦਾ ਕੀਤਾ ਐਲਾਨ
      ਅੱਜ ਦੇ ਰੋਸ ਪ੍ਰਦਰਸ਼ਨ ਦੌਰਾਨ ਪੰਜ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਗਰਦਨਾਂ ਵੱਢ ਕੇ ਲਿਆਉਣ ਲਈ ਹਿੰਸਾ ਭੜਕਾਉਣ ਵਾਲੇ ਕਾਂਗਰਸੀ ਆਗੂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਪੰਜ ਅਕਾਲੀ ਆਗੂ ਰਾਹੁਲ ਗਾਂਧੀ ਦੇ ਸਾਹਮਣੇ ਆਪਣਾ ਸੀਸ ਦੇਣਗੇ। ਜਿਹੜੇ ਆਗੂਆਂ ਵਲੋਂ ਇਹ ਐਲਾਨ ਕੀਤਾ ਗਿਆ ਉਨਾਂ  ਵਿਚ ਜਰਨੈਲ ਸਿੰਘ ਸੈਦਖੇੜੀ, ਬਖਸ਼ੀਸ਼ ਸਿੰਘ ਸੁਨਿਆਰਹੇੜੀ, ਬੀਬੀ ਬਲਵਿੰਦਰ ਕੌਰ ਚੀਮਾ, ਹਰਨੇਕ ਸਿੰਘ ਘੱਗਾ, ਧਰਮੀ ਫੌਜੀ ਤੇ ਹਲਕਾ ਬਲਬੇੜਾ ਦੇ ਸਰਕਲ ਜਥੇਦਾਰ ਨਿਰੰਜਣ ਸਿੰਘ ਫੌਜੀ ਸ਼ਾਮਲ ਹਨ। ਟਕਸਾਲੀ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਭਰਪੂਰ ਹੈ ਅਤੇ ਕਦੇ ਵੀ ਅਕਾਲੀ ਦਲ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਿਆ।

Share Button

Leave a Reply

Your email address will not be published. Required fields are marked *

%d bloggers like this: