” ਗਮਾ ਦੇ ਹੰਝੂ  “

” ਗਮਾ ਦੇ ਹੰਝੂ  “

ਉਹ ਬਹੁਤ ਹੀ ਸਮਝਦਾਰ ਅਤੇ ਬੁਲੰਦ ਹੌਸਲੇ ਦੀ ਮਾਲਕਣ ਤੇ ਅਮੀਰ ਘਰ ਦੀ ਔਰਤ ਸੀ। ਲੈਕਿਨ ਉਸਦੇ ਨਸਾਂਈ ਪੁੱਤਰ ਦੀ ਬੇ-ਵਕਤ ਮੌਤ ਨੇ ਉਸਨੂੰ ਝੱਲੀ ਜਿਹੀ ਬਣਾ ਦਿੱਤਾ ।ਉਸਨੂੰ  ਇੰਜ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਪਹਾੜ ਦੇ ਥੱਲੇ ਆ ਗਈ ਹੋਵੇ । ਉਸ ਤੋਂ ਬਾਆਦ ਕਦੇ ਵੀ ਵੀਲ੍ਹ -ਚੇਅਰ ਦੇ ਸਹਾਰੇ ਤੋਂ ਬਿਨਾਂ ਆਪਣੇ ਪੈਰਾਂ ਉੱਤੇ ਚਲ ਨਾ ਪਾਈ।

                          ਕੁਝ ਦਿਨਾ ਬਾਅਦ ਸੜਕ ਦੁਰਘਟਨਾ ਵਿੱਚ ਕੰਮ ਵਾਲੀ ਦਾ ਜਵਾਨ ਮੁੰਡਾ ਚੱਲ ਵੱਸਿਆ । ਜੋ ਕੇ ਗਰੀਬ ਵਿਧਵਾ ਨੇ ਬੜੀ ਮੁਸ਼ਕਿਲਾਂ ਨਾਲ ਪਾਲਿਆ ਸੀ।
        ” ਲੋਕਾਂ ਦੇ ਘਰਾਂ ਵਿੱਚ ਜੂਠੇ ਭਾਂਡੇ ਮਾਂਜ-ਮਾਂਜ ਕੇ “।
ਕੁਝ ਦਿਨ ਬਆਦ ਵਿਚਾਰੀ ਗਰੀਬਣੀ ਫਿਰ ਕੰਮ ਤੇ ਪਹੁੰਚ ਗਈ । ਮਾਲਕਣ ਨੇ ਪੁੱਛਿਆ, ” ਆ ਗਈ ਬਈ ?”
                    ” ਜੀ ਬੀਬੀ ਜੀ ! ” ਗਮਾ ਦੇ ਹੰਝੂ ਪੀਂਦੀ ਹੋਈ ਕੰਮ ਕਰਨ ਲੱਗ ਪਈ , ਹੁਣ ਸੋਚ ਰਹੀ ਸੀ ਸਾਡੇ ਕੋਲ ਕਿੱਥੇ ਸਹਾਰਾ ਦੇਣ ਵਾਲੀਆਂ ਕੁਰਸੀਆਂ,  ਜਦ ਕੋਈ ਸਹਾਰਾ ਹੀ ਨਹੀ ਰਿਹਾ ਫਿਰ ਕੰਮ ਤਾਂ ਕਰਨਾ ਹੀ ਪੈਣਾ ।
ਹਾਕਮ ਸਿੰਘ ਮੀਤ ਬੌਂਦਲੀ 
” ਮੰਡੀ ਗੋਬਿੰਦਗੜ੍ਹ “
Share Button

Leave a Reply

Your email address will not be published. Required fields are marked *

%d bloggers like this: