ਗਣਿਤ ਹਫਤਾ ਅਤੇ ਗਣਿਤ ਦਿਵਸ ਮਨਾਇਆ ਗਿਆ

ss1

ਗਣਿਤ ਹਫਤਾ ਅਤੇ ਗਣਿਤ ਦਿਵਸ ਮਨਾਇਆ ਗਿਆ

ਧੂਰੀ, 24 ਦਸੰਬਰ (ਰਾਜੇਸ਼ਵਰ ਪਿੰਟੂ/ਬਿੰਨੀ ਗਰਗ) ਮਹਾਨ ਗਣਿਤਕਾਰ ਸ੍ਰੀ ਸ.ਨ.ਰਾਮਾਨੁਜ ਦੇ ਜਨਮ ਦਿਨ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਵਿਖੇ ਗਣਿਤ ਕਲੱਬ ਵੱਲੋਂ ਰਾਸ਼ਟਰੀ ਗਣਿਤ ਦਿਵਸ ਮਨਾਇਆ ਗਿਆ।ਇਸ ਮੌਕੇ ਪਿਛਲੇ ਇੱਕ ਹਫਤੇ ਤੋਂ ਗਣਿਤ ਵਿਸ਼ੇ ਨਾਲ ਜੁੜੀਆ ਕਈ ਗਤੀਵਿਧੀਆਂ ਗਣਿਤ ਕੁਇਜ਼ ਮੁਕਾਬਲਾ, ਪਹਾੜੇ ਮੁਕਾਬਲਾ, ਗਣਿਤ ਵਿਸ਼ੇ ਦੀ ਰੁਜ਼ਾਨਾ ਜ਼ਿੰਦਗੀ ਵਿੱਚ ਵਰਤੋਂ ਅਤੇ ਲੇਖ ਮੁਕਾਬਲਾ, ਚਾਰਟ ਮੈਕਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 6ਵੀਂ ਤੋਂ 8ਵੀਂ,9ਵੀਂ ਤੋਂ 10ਵੀਂ,11ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਗਣਿਤ ਵਿਸ਼ੇ ਉੱਪਰ ਲੈਕਚਰ ਕਰਵਾਇਆ ਗਿਆ ਜਿਸ ਮੌਕੇ ਗਣਿਤ ਦੇ ਮਾਹਿਰ ਲੈਕਚਰਾਰ ਸੰਜੀਵ ਬਾਂਸਲ ਜੋ ਖਾਸ ਤੌਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ ਤੋਂ ਮੁੱਖ ਬੁਲਾਰੇ ਵਜੋਂ ਪਹੁੰਚੇ ਸੀ, ਨੇ ਰਾਮਾਨੁਜਨ ਜੀ ਦੇ ਜੀਵਨ ਬਾਰੇ ,ਉਹਨਾਂ ਦੀਆਂ ਗਣਿਤ ਵਿੱਚ ਪ੍ਰਾਪਤੀਆਂ ਬਾਰੇ ,ਉਹਨਾਂ ਦੇ ਗਣਿਤ ਵਿਸ਼ੇ ਵਿੱਚ ਦਿਲਚਸਪੀ ਬਾਰੇ ਵਿਸਥਾਰ ਵਿੱਚ ਵਿਦਿਆਰਥੀਆਂ ਨੂੰ ਦੱਸਿਆਂ ਅਤੇ ਉਹਨਾਂ ਦੇ ਜੀਵਨ ਦੀਆਂ ਸਿੱਿਖਆਵਾਂ ਆਪਣੇ ਰੋਜ਼ਾਨਾਂ ਜ਼ਿੰਦਗੀ ਵਿੱਚ ਧਾਰਨ ਕਰਨ ਲਈ ਪ੍ਰੇਰਿਤ ਕੀਤਾ ।ਇਸ ਤੋਂ ਇਲਾਵਾ ਉਹਨਾਂ ਨੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਨਾਲ ਜੁੜੀਆ ਉਹਨਾਂ ਦੇ ਸਿਲੇਬਸ ਅਨੁਸਾਰ ਹੱਲ ਕਰਵਾਈਆ ਅਤੇ ਬੋਰਡ ਦੇ ਬੋਰਡ ਦੇ ਪੇਪਰਾਂ ਦੀ ਤਿਆਰੀ ਕਰਨ ਲਈ ਕੁਝ ਨੁਕਤੇ ਵੀ ਸਾਂਝੇ ਕੀਤੇ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਗਣਿਤ ਕਲੱਬ ਦੇ ਇੰਚਾਰਜ ਮਨੋਜ ਸ਼ਰਮਾਂ ,ਮੈਂਬਰ ਮੈਡਮ ਰਜਨੀ ਰਾਣੀ,ਮੈਡਮ ਚਮਨਦੀਪ ਸ਼ਰਮਾਂ,ਮੈਡਮ ਰਣਦੀਪ ਕੌਰ ਅਥੇ ਸਮੂਹ ਸਟਾਫ ਨੇ ਮਿਲ ਕੇ ਜੇਤੂ ਵਿਦਿਆਰਥੀਆਂ ਨੂੰ ਗੋਲਡ ਮੈਡਲ ,ਚਾਂਦੀ ਦੇ ਮੈਡਲ ਅਤੇ ਤਾਂਬੇ ਦੇ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਗਣਿਤ ਕਲੱਬ ਵੱਲੋਂ ਅਤੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਵੱਲੋਂ ਇਹਨਾਂ ਮੁਕਾਬਲਿਆਂ ਦੇ ਨਤੀਜੇ ਤਿਆਰ ਕਰ ਲਈ ਸ.ਭੁਪਿੰਦਰ ਸਿੰਘ, ਪਰਵੀਨ ਕੁਮਾਰ, ਵਾਸਦੇਵ ਸਿੰਘ,.ਹਰਦੀਪ ਸਿੰਘ, ਸ.ਸੁਖਵਿੰਦਰ ਸਿੰਘ, ਦਿਲਪ੍ਰੀਤ ਸਿੰਘ ਅਤੇ ਬਾਕੀ ਸਾਰੇ ਅਧਿਆਂਪਕਾਂ ਦਾ ਧੰਨਵਾਦ ਕੀਤਾ ਗਿਆ।

Share Button

Leave a Reply

Your email address will not be published. Required fields are marked *