ਗਣਿਤ ਸਪਤਾਹ ਸ਼ੁਰੂ, 22 ਦਸੰਬਰ ਨੂੰ ਮਨਾਇਆ ਜਾਵੇਗਾ ਰਾਮਾਨੂਜਨ ਦਾ ਜਨਮ

ss1

ਗਣਿਤ ਸਪਤਾਹ ਸ਼ੁਰੂ, 22 ਦਸੰਬਰ ਨੂੰ ਮਨਾਇਆ ਜਾਵੇਗਾ ਰਾਮਾਨੂਜਨ ਦਾ ਜਨਮ

ਬੁਢਲਾਡਾ 19, ਦਸੰਬਰ(ਤਰਸੇਮ ਸ਼ਰਮਾਂ): ਸਫਲ ਜਿੰਦਗੀ ਦੀ ਅਹਿਮ ਕੜੀ ਗਣਿਤ(ਹਿਸਾਬ) ਨੇ ਹਮੇਸ਼ਾਂ ਮਨੁੱਖ ਨੂੰ ਬੁਲੰਦੀਆਂ ਤੇ ਪਹੁੰਚਾਇਆ ਹੈ। ਗਣਿਤ ਤੋਂ ਬਿਨ੍ਹਾਂ ਅੱਜ ਮੁਕਾਬਲੇ ਦੇ ਯੁੱਗ ਵਿੱਚ ਹਰ ਵਿਅਕਤੀ ਅਧੂਰਾ ਹੈ। ਵਿਦਿਆਰਥੀਆਂ ਨੂੰ ਗਣਿਤ ਦੀ ਮਹੱਤਤਾ ਦੱਸਣ ਲਈ ਪਿੰਡ ਕਲੀਪੁਰ ਦੇ ਹਾਈ ਸਕੂਲ ਵਿੱਚ ਗਣਿਤ ਸਪਤਾਹ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਜਿਸਦੇ ਅੱਜ਼ ਪਹਿਲੇ ਦਿਨ ਸਕੂਲ ਮੁਖੀ ਗਣਿਤ ਮਾਹਿਰ ਸੁਨੀਲ ਸਿੰਗਲਾ ਨੇ ਵਿਦਿਆਰਥੀਆਂ ਨੂੰ ਗਣਿਤ ਦੇ ਮਹਾਨ ਗਣਿਤਕਾਰ ਸ੍ਰੀ ਨਿਵਾਸ਼ਨ ਰਾਮਾਨੂਜ਼ਨ ਦੀ ਸਫਲ ਜਿੰਦਗੀ ਬਾਰੇ ਚਾਨਣਾ ਪਾਇਆ। ਜਿਹਨਾਂ ਨੇ ਆਪਣੀ 32 ਸਾਲਾਂ ਦੀ ਉਮਰ ਵਿੱਚ ਹੀ ਮਨੁੱਖ ਦੀ ਸਫਲਤਾਂ ਲਈ ਗਣਿਤ ਨੂੰ ਮਨੁੱਖ ਦਾ ਅਹਿਮ ਅੰਗ ਬਣਾ ਕੇ ਪੇਸ਼ ਕੀਤਾ। ਉਹਨਾਂ ਦੱਸਿਆਂ ਕਿ ਸ੍ਰੀਨਿਵਾਸਨ ਨੇ ਆਪਣੀ 32 ਸਾਲਾਂ ਦੀ ਉਮਰ ਵਿੱਚ ਗਣਿਤ ਦੇ ਉਹ ਫਾਰਮੁੱਲੇ ਤਿਆਰ ਕੀਤੇ ਜ਼ੋ ਅੱਜ ਦੇਸ਼ ਦੁਨੀਆਂ ਵਿੱਚ ਉਗਲਾਂ ਤੇ ਪੜ੍ਹੇ ਗਿਣੇ ਜਾਂਦੇ ਹਨ। ਉਹਨਾਂ ਦੱਸਿਆਂ ਕਿ ਇਹ ਵਿਅਕਤੀ ਅੰਕ ਅਭਿਆਸ ਦਾ ਮਾਹਿਰ ਸੀ। ਉਹਨਾਂ ਦੱਸਿਆਂ ਕਿ ਇਸ ਮਹਾਨ ਸਖਸੀਅਤ ਦਾ ਜਨਮ ਦਿਨ 22 ਦਸੰਬਰ ਨੂੰ ਸਕੂਲ ਦੇ ਵਿਹੜੇ ਵਿੱਚ ਮਨਾਇਆ ਜਾਵੇਗਾ। ਉਹਨਾਂ ਕਿਹਾ ਕਿ ਇਸ ਗਣਿਤ ਸਪਤਾਹ ਦੌਰਾਨ ਰਾਮਾਨੂਜਨ ਦੇ ਨੁਕਤਿਆਂ ਤੇ ਪੀ੍ਰਚਰਚਾਂ ਕੀਤੀ ਜਾਵੇਗੀ। ਇਸ ਮੌਕੇ ਤੇ ਸਕੂਲ ਅਧਿਆਪਕ ਸੁਨੀਤਾ ਰਾਣੀ, ਹੇਮ ਲਤਾ, ਰਾਜ ਪਾਲ ਸਿੰਘ ਅਤੇ ਬਲੋਰ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ।

Share Button

Leave a Reply

Your email address will not be published. Required fields are marked *