ਗਠੀਏ ਤੇ ਦਿਲ ਦੇ ਰੋਗ ਤੋਂ ਪੀੜਤ ਗਗਨਦੀਪ ਦੇ ਇਲਾਜ ਲਈ ਪੁਕਾਰ

ss1

ਗਠੀਏ ਤੇ ਦਿਲ ਦੇ ਰੋਗ ਤੋਂ ਪੀੜਤ ਗਗਨਦੀਪ ਦੇ ਇਲਾਜ ਲਈ ਪੁਕਾਰ

19-30
ਤਪਾ ਮੰਡੀ, 18 ਮਈ (ਨਰੇਸ਼ ਗਰਗ) ਹਸਦੇ ਵਸਦੇ ਸੰਸਾਰ ਅੰਦਰ ਭੈੜੀਆਂ-ਭੈੜੀਆਂ ਬਿਮਾਰੀਆਂ ਨਾਲ ਪੀੜਤ ਲੁਕਾਈ ਦੇ ਦੁੱਖ ਵੇਖਦਿਆਂ ਮਨ ਤੜਫ ਉਠਦਾ ਹੈ। ਨਾ ਕੋਈ ਉਮਰ ਦਾ ਲਿਹਾਜ, ਨਾ ਅਮੀਰੀ ਗਰੀਬੀ ਦਾ ਲਿਹਾਜ ਵੱਸ ਇਹ ਜਾਨਲੇਵਾ ਬਿਮਾਰੀਆਂ ਤਾਂ ਮਹਾਂਰਾਜ ਸੱਚੇ ਪਾਤਸ਼ਾਹ ਆਪ ਹੀ ਬਚਾਵੇ। ਬੰਦੇ ਦਾ ਕੋਈ ਉਜਰ ਨਹੀਂ ਚਲਦਾ।
ਬਰਨਾਲਾ ਜ਼ਿਲੇ ਦੇ ਮਾਨਸਾ ਰੋਡ ਤੇ ਪੈਂਦੇ ਪਿੰਡ ਧੌਲਾ ਜੋ ਕਿ ਬਰਨਾਲੇ ਤੋਂ ਸਿਰਫ਼ 10 ਕੁ ਕਿਲੋਮੀਟਰ ਦੀ ਵਿੱਥ ਤੇ ਹੈ। ਇਥੋਂ ਦੇ ਗਰੀਬ ਮਜ਼ਦੂਰ ਨਛੱਤਰ ਸਿੰਘ ਜੋ ਕਿ ਚਾਰ ਧੀਆਂ ਤੇ ਦੋ ਪੁੱਤਰਾਂ ਵਾਲੇ ਵੱਡੇ ਪਰਿਵਾਰ ਦਾ ਮੁਖੀ ਹੈ, ਕਦੇ ਉਹ ਇੱਟਾਂ ਕੱਢਣ ਦਾ ਕੰਮ ਕਰਦਾ ਭੱਠੇ ਤੇ, ਕਦੇ ਬਾਰਿਸਾਂ ਦੇ ਦਿਨਾਂ ‘ਚ ਉਹ ਦਿਹਾੜੀ ਜੋਤਾ ਕਰਕੇ ਸਮਾਂ ਲੰਘਾਉਂਦਾ ਹੈ। ਉਂਝ ਵੀ ਕਹਿੰਦੇ ਨੇ ਜਦ ਧੀ ਜੁਆਨ ਹੋ ਜਾਵੇ ਤਾਂ ਮਾਪਿਆਂ ਦੀ ਨੀਂਦ ਖੰਭ ਲਾਕੇ ਉੱਡ ਜਾਂਦੀ ਹੈ, ਪਰ ਨਛੱਤਰ ਦੇ ਤਾਂ ਚਾਰ ਧੀਆਂ ਨੇ। ਵੱਡੀਆਂ ਦੋ ਧੀਆਂ ਨੂੰ ਤਾਂ ਉਹ ਜਿਵੇਂ ਕਿਵੇਂ ਪੈਸੇ ਫੜ- ਧੜ ਕੇ ਉਨਾਂ ਦੇ ਹੱਥ ਪੀਲੇ ਕਰ ਚੁੱਕਾ ਹੈ। ਦੋ ਛੋਟੀਆਂ ਬੇਟੀਆਂ ਦੇ ਵਿਆਹੁਣ ਦੇ ਫਿਕਰ ਨੇ ਗਰੀਬ ਨਛੱਤਰ ਸਿੰਘ ਤੇ ਉਹਦੇ ਘਰਵਾਲੀ ਮਨਜੀਤ ਕੌਰ ਦੀਆਂ ਮੁਸਕਿਲਾਂ ਵਧਾ ਦਿੱਤੀਆਂ ਜਦ ਉਨਾਂ ਦੀ ਸਭ ਤੋਂ ਛੋਟੀ ਬੇਟੀ ਤੋਂ ਵੱਡੀ ਬੇਟੀ ਗਗਨਦੀਪ ਕੌਰ ਪਿਛਲੇ ਤਿੰਨ ਚਾਰ ਸਾਲਾਂ ਤੋਂ ਦਿਲ ਦੇ ਦੌਰੇ ਅਤੇ ਗਠੀਆ ਰੋਗ ਤੋਂ ਪੀੜਤ ਹੋਣ ਦਾ ਪਤਾ ਲੱਗਿਆ ਹੈ। 16-17 ਸਾਲਾਂ ਨੂੰ ਢੁਕੀ ਤੇ ਜਵਾਨ ਜਾਪਦੀ ਗਗਨਦੀਪ ਕੌਰ ਦੱਸਦੀ ਹੈ ਕਿ ਪਹਿਲਾਂ-ਪਹਿਲਾਂ ਮੇਰੇ ਪੈਰਾਂ ਦੇ ਜੋੜਾ ‘ਚ ਦਰਦ ਹੁੰਦਾ ਸੀ, ਹੌਲੀ-ਹੌਲੀ ਇਹ ਵਧਦਾ-ਵਧਦਾ ਗੋਡੇ ਤੇ ਲੱਕ ਆਦਿ ਤੋਂ ਇਲਾਵਾ ਹੱਥਾਂ ਦੀਆਂ ਉਗਲਾਂ ਤੇ ਗੰਢਾਂ ਦੇ ਰੂਪ ਵਿੱਚ ਪ੍ਰਗਟ ਹੋਣ ਲੱਗ ਪਿਆ। ਹਾਲਾਤ ਇਹ ਬਣ ਗਏ ਕਿ ਹੱਸਦੀ ਖੇਡਦੀ ਅਠਖੇਲੀਆਂ ਕਰਨ ਵਾਲੀ ਗਗਨਦੀਪ ਲਈ ਪਾਣੀ ਦਾ ਗਿਲਾਸ ਫੜਣਾ ਵੀ ਔਖਾ ਹੋ ਗਿਆ। ਉਸ ਦੀ ਮਾਤਾ ਮਨਜੀਤ ਕੌਰ ਮੁਤਾਬਿਕ, ਵੀਰ ਜੀ ਇਸ ਤੋਂ ਨਾਲਾ ਵੀ ਨਹੀਂ ਬੰਨਿਆਂ ਜਾਂਦਾ ਸੀ। ਇਹ ਹਮੇਸ਼ਾ ਸੁਸਤ, ਡਿਗੂ-ਡਿਗੂ ਕਰਦੀ ਹੋਣ ਕਰਕੇ ਸਾਡੇ ਭਾਅ ਦੀ ਬਣ ਗਈ। ਹੁਣ ਵੀ ਮੂੰਹ ਨਹੀ ਧੋਤਾ ਜਾਂਦਾ, ਚਾਹ ਪਾਣੀ ਵੀ ਮਸਾਂ ਹੀ ਪੀਂਦੀ ਹੈ।
ਬਰਨਾਲਾ, ਮਹਿਲ ਕਲਾਂ, ਪੱਖੋ ਕਲਾ ਸਮੇਤ ਦੇਸ਼ੀ, ਅੰਗਰੇਜੀ ਦਵਾਈਆਂ ਲੈਕੇ ਇਲਾਜ ਖੁਣੋ ਹੰਭ ਚੁੱਕੇ ਗਰੀਬ ਪਰਿਵਾਰ ਲਈ ਹੁਣ ਬੇਟੀ ਗਗਨਦੀਪ ਦਾ ਭਵਿੱਖ ਹਨੇਰਮਈ ਹੋਣ ਕਰਕੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਦਿਹਾੜੀਦਾਰ ਮਜ਼ਦੂਰ ਪਰਿਵਾਰ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ। ਇਲਾਜ ਕਰਵਾਉਣ ਤੋਂ ਅਸਮਰਥ ਇਸ ਅਤੀ ਗਰੀਬ ਪਰਿਵਾਰ ਨੇ ਦੋਵੇਂ ਹੱਥ ਜੋੜਦਿਆਂ ਦਾਨਵੀਰ ਸੱਜਣਾ, ਪਰਵਾਸੀ ਵੀਰਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਜੋਦੜੀ ਕਰਦਿਆਂ ਬੇਟੀ ਗਗਨਦੀਪ ਦੇ ਇਲਾਜ ਲਈ ਮੱਦਦ ਦੀ ਪੁਕਾਰ ਕੀਤੀ ਹੈ। ਪਰਿਵਾਰ ਨਾਲ ਸੰਪਰਕ ਕਰਨ ਲਈ 98722-82169 ਤੇ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ।

Share Button

Leave a Reply

Your email address will not be published. Required fields are marked *