ਗਊ ਸੈੱਸ ਲੈਣ ਦੇ ਬਾਵਜੂਦ ਲਾਵਾਰਿਸ ਪਸ਼ੂਆਂ ਦੇ ਰਹਿਣ ਲਈ ਥਾਂ ਨਹੀਂ

ss1

ਗਊ ਸੈੱਸ ਲੈਣ ਦੇ ਬਾਵਜੂਦ ਲਾਵਾਰਿਸ ਪਸ਼ੂਆਂ ਦੇ ਰਹਿਣ ਲਈ ਥਾਂ ਨਹੀਂ
ਅਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਚ ਲੋਕ ਗਵਾ ਰਹੇ ਨੇ ਕੀਮਤੀ ਜਾਨਾਂ
ਫ਼ਸਲਾਂ ਦੇ ਨੁਕਸਾਨ ਦੇ ਡਰੋਂ ਕਿਸਾਨਾਂ ਨੂੰ ਕਰਨੀ ਪੈਂਦੀ ਹੈ ਰਾਤ ਭਰ ਰਾਖ਼ੀ

vikrant-bansal-1ਭਦੌੜ 06 ਅਕਤੂਬਰ (ਵਿਕਰਾਂਤ ਬਾਂਸਲ) ਪੰਜਾਬ ਸਰਕਾਰ ਵੱਲੋਂ ਅਵਾਰਾ ਪਸ਼ੂਆਂ ਖ਼ਾਸਕਰ ਗਾਵਾਂ-ਢੱਠਿਆਂ ਦੀ ਸਾਂਭ-ਸੰਭਾਲ ਲਈ ਬਿਜਲੀ ਦੇ ਬਿੱਲਾਂ ਚ ਗਊ ਸੈੱਸ ਰਾਹੀਂ ਕਰੋੜਾਂ ਰੁਪਏ ਇਕੱਠੇ ਕਰਨ ਦੇ ਬਾਵਜੂਦ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੜਕਾਂ ਉਪਰ ਲਗਾਤਾਰ ਅਵਾਰਾ ਪਸ਼ੂਆਂ ਦੀ ਵੱਧ ਰਹੀ ਗਿਣਤੀ ਨਿੱਤ ਨਵੇਂ ਹਾਦਸੇ ਨੂੰ ਜਨਮ ਦਿੰਦੀ ਹੈ, ਜਿਸ ਵਿੱਚ ਅਨੇਕਾਂ ਹੀ ਵਿਅਕਤੀ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ। ਆਏ ਦਿਨ ਭਦੌੜ ਇਲਾਕੇ ਵਿਚ ਲਾਵਾਰਿਸ ਪਸ਼ੂਆਂ ਦੀ ਸੰਖਿਆ ਵਧਦੀ ਜਾ ਰਹੀ ਹੈ ਕਰੋੜਾਂ ਰੁਪਏ ਗਊ ਸੈੱਸ ਰਾਹੀਂ ਇਕੱਠਾ ਹੋਣ ਦੇ ਬਾਵਜੂਦ ਇਨਾਂ ਪਸ਼ੂਆਂ ਦੇ ਰਹਿਣ ਲਈ ਕੋਈ ਥਾਂ ਨਹੀਂ ਹੈ ਭਦੌੜ ਦੀਆਂ ਸੜਕਾਂ ‘ਤੇ ਝੁੰਡਾਂ ਵਿਚ ਫਿਰਦੇ ਇਹ ਸੈਕੜੇਂ ਲਾਵਾਰਿਸ ਪਸ਼ੂ ਆਏ ਦਿਨ ਹਾਦਸਿਆਂ ਦਾ ਕਾਰਣ ਬਣਦੇ ਹਨ ਪਰ ਪ੍ਰਸ਼ਾਸਨ ਇਸ ਪਾਸਿਓਂ ਅੱਖਾਂ ਬੰਦ ਕਰੀ ਬੈਠਾ ਹੈ ਇਸ ਮੌਕੇ ਸਮਾਜਸੇਵੀ ਸ਼ਾਵਿੰਦ ਗੁਪਤਾ, ਦੀਪਕ ਮਿੱਤਲ, ਅਭਿਲਾਸ਼ ਗਰਗ ਨੇ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਦੇ ਆਮ ਜਨਤਕ ਰਸਤਿਆਂ ਅਤੇ ਮੁੱਖ ਸੜਕਾਂ ‘ਤੇ ਘੁੰਮਦੇ ਅਵਾਰਾ ਪਸ਼ੂਆਂ ਕਾਰਨ ਹਰ ਰੋਜ਼ ਦੁਰਘਟਨਾਵਾਂ ਹੋ ਰਹੀਆ ਹਨ ਅਤੇ ਕੀਮਤੀ ਜਾਨਾਂ ਜਾ ਰਹੀਆਂ ਹਨ ਉਨਾਂ ਕਿਹਾ ਕਿ ਜੇਕਰ ਲਾਵਾਰਿਸ ਪਸ਼ੂਆਂ ਨੂੰ ਪ੍ਰਸ਼ਾਸ਼ਨ ਕਾਬੂ ਨਹੀਂ ਕਰ ਸਕਦਾ ਤਾਂ ਉਸਨੂੰ ਕਾਓ ਟੈਕਸ ਲੈਣਾ ਬੰਦ ਕਰ ਦੇਣਾ ਚਾਹੀਦਾ ਹੈ ਕਿਸਾਨ ਜਸਪਾਲ ਸਿੰਘ, ਸੁਖਵਿੰਦਰ ਸਿੰਘ, ਜਗਪਾਲ ਸਿੰਘ ਨੇ ਕਿਹਾ ਕਿ ਅਵਾਰਾ ਗਾਵਾਂ ਤੇ ਢੱਠਿਆਂ ਦੀ ਭਰਮਾਰ ਕਾਰਨ ਉਹਨਾਂ ਦਾ ਫਸਲਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਅਵਾਰਾ ਪਸ਼ੂ ਖੇਤਾਂ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਕੀਮਤੀ ਫਸਲਾਂ ਦਾ ਨੁਕਸਾਨ ਕਰਦੇ ਹਨ ਆਪਣੀਆਂ ਫਸਲਾਂ ਦੀ ਰਾਖੀ ਲਈ ਕਿਸਾਨਾਂ ਨੂੰ ਰਾਤ ਭਰ ਖੇਤਾਂ ਵਿੱਚ ਰਹਿਣਾ ਪੈਂਦਾ ਹੈ ਕਿਸਾਨਾਂ ਨੇ ਅੱਗੇ ਕਿਹਾ ਕਿ ਹੁਣ ਪੰਜਾਬ ਸਰਕਾਰ ਵੱਲੋਂ ਗਊ ਟੈਕਸ ਵੀ ਲਾਗੂ ਕਰ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਗਊਸ਼ਾਲਾਵਾਂ ਨੂੰ ਲੱਖਾਂ ਰੁਪਏ ਦੀ ਆਮਦਨ ਹੋ ਰਹੀ ਹੈ ਇਸ ਦੇ ਬਾਵਜੂਦ ਸੜਕਾਂ ‘ਤੇ ਅਵਾਰਾ ਪਸ਼ੂਆਂ ਨੂੰ ਸਖ਼ਤੀ ਨਾਲ ਨਹੀਂ ਰੋਕਿਆ ਜਾ ਰਿਹਾ ਹੈ ਜਿਸ ਦਾ ਖਮਿਆਜਾ ਲੋਕਾਂ ਨੂੰ ਸੜਕ ਹਾਦਸਿਆਂ ਵਿੱਚ ਆਪਣੀਆਂ ਜਾਨਾ ਗੁਆ ਕੇ ਭੁਗਤਣਾ ਪੈ ਰਿਹਾ ਹੈ ਅਤੇ ਕਿਸਾਨਾਂ ਨੂੰ ਫਸਲਾਂ ਨਸ਼ਟ ਕਰਵਾਕੇ। ਉਹਨਾਂ ਤੁਰੰਤ ਪ੍ਰਸ਼ਾਸ਼ਨ ਨੂੰ ਅਵਾਰਾ ਪਸ਼ੂਆਂ ਦੇ ਰਹਿਣ ਲਈ ਯੋਗ ਪ੍ਰਬੰਧ ਕਰਨ ਦੀ ਮੰਗ ਕੀਤੀ।

Share Button

Leave a Reply

Your email address will not be published. Required fields are marked *