ਗਊ ਰੱਖਿਆ ਦੇ ਨਾਂ ‘ਤੇ ਕੁੱਝ ਲੋਕਾਂ ਨੇ ਆਪਣੀਆਂ ਦੁਕਾਨਾਂ ਖੋਲੀਆਂ ਹਨ : ਮੋਦੀ

ss1

ਗਊ ਰੱਖਿਆ ਦੇ ਨਾਂ ‘ਤੇ ਕੁੱਝ ਲੋਕਾਂ ਨੇ ਆਪਣੀਆਂ ਦੁਕਾਨਾਂ ਖੋਲੀਆਂ ਹਨ : ਮੋਦੀ

ਸਰਕਾਰ ਦੇ ਪਹਿਲੇ ਟਾਊਨਹਾਲ ਸਮਾਗਮ ‘ਚ ਸਿੱਧੇ ਲੋਕਾਂ ਨਾਲ ਜੁੜੇ ਪ੍ਰਧਾਨ ਮੰਤਰੀ ਮੋਦੀ

6-52ਨਵੀਂ ਦਿੱਲੀ, 6 ਅਗਸਤ: ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਦੇਸ਼ ਦੀ ਜਨਤਾ ਨਾਲ ਸਿੱਧੀ ਗੱਲ ਕੀਤੀ। ਕੇਂਦਰ ਸਰਕਾਰ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ ‘ਤੇ ਪਹਿਲੀ ਵਾਰ ਟਾਊਨਹਾਲ ਦਾ ਪ੍ਰਬੰਧ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇੰਦਰਾ ਗਾਂਧੀ ਇਨਡੋਰ ਸਟੇਡੀਅਮ ‘ਚ ਕਰਵਾਏ ਇਸ ਸਮਾਗਮ ‘ਚ ਮੋਦੀ ਨੇ ਕਿਹਾ ਕਿ ਗਊ ਰੱਖਿਆ ਦੇ ਨਾਂ ‘ਤੇ ਲੋਕ ਆਪਣੀਆਂ ਦੁਕਾਨਾ ਖੋਲ ਕੇ ਬੈਠ ਗਏ ਹਨ, ਆਪਣੇ ਕਾਲੇ ਧੰਦੇ ਨੂੰ ਲੁਕਾਉਣ ਲਈ ਗਊ ਰੱਖਿਆ ਦਾ ਚੋਲਾ ਪਾ ਕੇ ਰੱਖਦੇ ਹਨ। ਉਨ•ਾਂ ਕਿਹਾ ਕਿ ਦੇਸ਼ ‘ਚ 80 ਫ਼ੀਸਦੀ ਗਊ ਰੱਖਿਅਕ ਕਾਲਾ ਧੰਦਾ ਕਰਦੇ ਹਨ, ਗਊ ਰੱਖਿਆ ਦੇ ਨਾਂ ‘ਤੇ ਗੁੰਡਾਗਰਦੀ ਬੰਦ ਹੋਣੀ ਚਾਹੀਦੀ ਹੈ। ਉਨ•ਾਂ ਅਜਿਹੇ ਲੋਕਾਂ ਨੂੰ ਆਪਣਾ ਸੰਦੇਸ਼ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਪਲਾਸਟਿਕ ਸਿੱਟਣ ਤੋਂ ਰੋਕਣ, ਗਊਆਂ ਨੂੰ ਪਲਾਸਟਿਕ ਖਾਣ ਤੋਂ ਰੋਕਣ ਤਾਂ ਇਹ ਸਭ ਤੋਂ ਵੱਡੀ ਗਊ ਸੇਵਾ ਹੋਵੇਗੀ।

Share Button

Leave a Reply

Your email address will not be published. Required fields are marked *