ਗਊ ਰੱਖਿਆ ਦਲ ਦੇ ਆਗੂ ਨਿਆਇਕ ਹਿਰਾਸਤ ‘ਚ ਭੇਜੇ

ss1

ਗਊ ਰੱਖਿਆ ਦਲ ਦੇ ਆਗੂ ਨਿਆਇਕ ਹਿਰਾਸਤ ‘ਚ ਭੇਜੇ
ਟਾਹਲੀ ਵਾਲਾ ਚੋਕ ‘ਚ ਲਾਇਆ ਰੋਸ ਧਰਨਾ

ਰਾਜਪੁਰਾ 24 ਅਗਸਤ (ਪ.ਪ.): ਅੱਜ ਗਊ ਰੱਖਿਆ ਦਲ ਦੇ ਪ੍ਰਧਾਨ ਸਤੀਸ਼ ਕੁਮਾਰ ਅਤੇ ਉਸ ਦੇ ਸਾਥੀਆਂ ਨੂੰ ਪੁਲਿਸ ਨੇ ਚੁੱਪ ਚੁਪੀਤੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਿੱਥੋਂ ਜੱਜ ਸਾਹਿਬ ਨੇ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ । ਗਊ ਰੱਖਿਆ ਦਲ ਅਤੇ ਗਊ ਭਗਤਾਂ ਨੇ ਟਾਹਲੀ ਵਾਲਾ ਚੋਕ ਵਿਚ ਰੋਸ ਧਰਨਾ ਦਿੱਤਾ , ਜਿਨ੍ਹਾਂ ਨੇ ਕੇਂਦਰ ਸਰਕਾਰ ਅਤੇ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ । ਉਸ ਤੋ ਬਾਅਦ ਧਰਨਾ ਖ਼ਤਮ ਕਰਕੇ ਬਾਜ਼ਾਰਾਂ ਵਿਚ ਸ਼ਾਂਤ ਮਈ ਰੋਸ ਪ੍ਰਦਰਸ਼ਨ ਕੀਤਾ। ਅੱਜ ਪੁਲਿਸ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ ਰਾਜਪੁਰਾ ਸਮੇਤ ਬਨੂੰੜ ,ਗੰਡਾਖੇੜੀ ਅਤੇ ਸ਼ਹਿਰਾਂ ਵਿਚੋਂ ਵੀ ਵੱਡੀ ਗਿਣਤੀ ਵਿਚੋਂ ਵੀ ਪੁਲਿਸ ਬੁਲਾਈ ਗਈ ਸੀ।

Share Button

Leave a Reply

Your email address will not be published. Required fields are marked *