Thu. Jun 20th, 2019

ਗਊ ਰਖਿਆ ਦਲ ਪੰਜਾਬ ਪ੍ਰਧਾਨ ਸਤੀਸ਼ ਕੁਮਾਰ ਅਤੇ ਉਹਨਾਂ ਦੇ 2 ਸਾਥੀਆਂ ਨੂੰ ਮਿਲਿਆ 2 ਦਿਨ ਦਾ ਵਾਧੂ ਪੁਲਿਸ ਰਿਮਾਂਡ

ਗਊ ਰਖਿਆ ਦਲ ਪੰਜਾਬ ਪ੍ਰਧਾਨ ਸਤੀਸ਼ ਕੁਮਾਰ ਅਤੇ ਉਹਨਾਂ ਦੇ 2 ਸਾਥੀਆਂ ਨੂੰ ਮਿਲਿਆ 2 ਦਿਨ ਦਾ ਵਾਧੂ ਪੁਲਿਸ ਰਿਮਾਂਡ

22-9 (1) 22-9 (2)

ਰਾਜਪੁਰਾ 22 ਅਗਸਤ (ਧਰਮਵੀਰ ਨਾਗਪਾਲ) ਅੱਜ ਰਾਜਪੁਰਾ ਪੁਲਿਸ ਵਲੋਂ ਸਿਟੀ ਇੰਚਾਰਜ ਗੁਰਜੀਤ ਸਿੰਘ ਦੀ ਨਿਗਰਾਨੀ ਵਿੱਚ ਰਾਜਪੁਰਾ ਸਬ ਡਿਵੀਜਨ ਕੋਰਟ ਕੰਪਲੈਕਸ਼ ਵਿੱਖੇ ਕੋਰਟ ਏ ਦੇ ਡਿਊਟੀ ਮਜਿਸਟਰੇਟ ਮਾਨਯੋਗ ਸ੍ਰੀ ਹਰਵਿੰਦਰ ਸਿੰਘ ਸਿੰਧਿਆ ਦੀ ਕੋਰਟ ਵਿੱਚ ਗਊ ਰਖਿਆ ਦਲ ਪੰਜਾਬ ਪ੍ਰਧਾਨ ਸਤੀਸ਼ ਕੁਮਾਰ ਅਤੇ ਉਸਦੇ 2 ਸਾਥੀਆਂ ਨੂੰ ਪੇਸ਼ ਕੀਤਾ ਗਿਆ ਜਿਥੇ ਪੇਸ਼ੀ ਦੌਰਾਨ ਸਤੀਸ਼ ਕੁਮਾਰ ਅਤੇ ਉਸਦੇ ਦੋ ਸਾਥੀ ਕਪਿਲ ਕੁਮਾਰ ਅਤੇ ਅਰੁਣ ਕੁਮਾਰ ਨੂੰ 2 ਦਿਨ ਦਾ ਹੋਰ ਪੁਲਿਸ ਰਿਮਾਂਡ ਜੱਜ ਸਾਹਿਬ ਵਲੋਂ ਦੇ ਦਿਤਾ ਗਿਆ।
ਇਸ ਦੌਰਾਨ ਰਾਜਪੁਰਾ ਕੋਰਟ ਕੰਪਲੈਕਸ਼ ਵਿੱਚ ਵਡੀ ਗਿਣਤੀ ਵਿੱਚ ਗਊ ਭਗਤ ਮੌਜੂਦ ਰਹੇ ਅਤੇ ਆਪਣੇ ਹਥਾ ਵਿੱਚ ਗਊ ਭਗਤੀ ਦੀਆਂ ਤਖਤੀਆਂ ਪਕੜੇ ਦਿਖਾਈ ਦਿਤੇ। ਬਾਅਦ ਵਿੱਚ ਜੱਜ ਸਾਹਿਬ ਵਲੋਂ ਪੁਲਿਸ ਰਿਮਾਂਡ ਹਾਸਲ ਕਰਨ ਮਗਰੋਂ ਸਤੀਸ਼ ਕੁਮਾਰ ਅਤੇ ਉਸਦੇ ਸਾਥੀਆਂ ਦੇ ਕੋਰਟ ਵਿਚੋਂ ਬਾਹਰ ਆਉਣ ਤੇ ਮੌਕੇ ਤੇ ਮੌਜੂਦ ਸਤੀਸ਼ ਸਮਰਥਕਾ ਵਲੋਂ ਗਊ ਭਗਤੀ ਦੇ ਨਾਅਰੇ ਲਾਉਂਦਿਆਂ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਵਿਰੋਧੀ ਨਾਅਰੇ ਵੀ ਲਾਏ ਗਏ।ਪੁਲਿਸ ਸਤੀਸ਼ ਕੁਮਾਰ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਯੂਪੀ ਦੇ ਸ਼ੀਹਰ ਵਰਿੰਧਰ ਵਨ ਤੋਂ ਗ੍ਰਿਫਤਾਰ ਕੀਤਾ ਹੈ ਤੇ ਪੁਲਸ ਨੇ ਇਸ ਸੂਚਨਾ ਦੇ ਆਧਾਰ ਤੇ ਵਰਿੰਦਾਵਨ ਦੀਆਂ ਧਰਮਸ਼ਾਲਾਵਾਂ, ਹੋਟਲਾ ਅਤੇ ਮੰਦਰ ਵਿੱਚ ਜਾ ਕੇ ਰੇਡ ਕੀਤਾ ਤੇ ਜਦੋਂ ਪੁਲਿਸ ਨੂੰ ਸਤੀਸ਼ ਕੁਮਾਰ ਨੂੰ ਵਰਿੰਦਾਬਨ ਦੇ ਚੌਕ ਵਿੱਚ ਦੇਖਿਆ ਤਾਂ ਪੁਲਸ ਨੂੰ ਵੇਖ ਦੇ ਉਸਨੇ ਆਪਣੀ ਗਡੀ ਭਜਾ ਲਈ ਪਰ ਪੁਲਿਸ ਨੇ ਬੜੀ ਮੁਸ਼ਤੈਦੀ ਨਾਲ ਉਸਨੂੰ ਗ੍ਰਿਫਤਾਰ ਕਰਕੇ ਰਾਜਪੁਰਾ ਲਿਆਂਦਾ।
ਇਸ ਮੌਕੇ ਹਿੰਦੂ ਸੰਗਠਨਾ ਦੇ ਆਗੂ ਹਰੀਸ਼ ਸਿੰਗਲਾ ਵਲੋਂ ਸਤੀਸ਼ ਕੁਮਾਰ ਤੇ ਕੀਤੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਜਲਦੀ ਹੀ ਐਸ ਐਸ ਪੀ ਪਟਿਆਲਾ ਨੂੰ ਮਿਲ ਕੇ ਇਸ ਕੇਸ ਦੀ ਨਿਰਪਖ ਜਾਂਚ ਕਰਾਉਣ ਦੀ ਮੰਗ ਉਹਨਾਂ ਵਲੋਂ ਕੀਤੀ ਜਾਵੇਗੀ। ਇਸ ਦੌਰਾਨ ਮੌਕੇ ਤੇ ਮੌਜੂਦ ਐਸ ਐਚ ੳ ਸਿਟੀ ਗੁਰਜੀਤ ਸਿੰਘ ਨੇ ਸਤੀਸ਼ ਕੁਮਾਰ ਅਤੇ ਉਹਨਾਂ ਦੇ 2 ਸਾਥੀਆਂ ਨੂੰ ਮਿਲੇ 2 ਦਿਨ ਦੇ ਰਿਮਾਂਡ ਦੀ ਪੁਸ਼ਟੀ ਕੀਤੀ।
ਸਤੀਸ਼ ਕੁਮਾਰ ਨਾਲ ਪਕੜੇ ਗਏ ਉਸਦੇ 2 ਸਾਥੀ ਕਪਿਲ ਕੁਮਾਰ ਅਤੇ ਅਰੁਣ ਕੁਮਾਰ ਜੋ ਕਿ ਸਗੇ ਭਰਾ ਹਨ ਉਹਨਾਂ ਦੀ ਮਾਤਾ ਦਾ ਕਹਿਣਾ ਹੈ ਕਿ ਉਸਦੇ ਦੋਵੇਂ ਬਚੇ ਨਿਰਦੋਸ਼ ਹਨ ਅਤੇ ਸਿਰਫ ਗਊ ਮਾਤਾ ਦੀ ਸੇਵਾ ਭਾਵ ਨਾਲ ਹੀ ਜਖਮੀ ਪਸ਼ੂਆ ਦੀ ਮਰਹਮ ਪਟੀ ਕਰਨ ਲਈ ਹੀ ਨਾਲ ਜਾਂਦੇ ਸਨ ਅਤੇ ਉਹਨਾਂ ਨੇ ਇਹ ਮੰਗ ਕੀਤੀ ਕਿ ਉਹਨਾਂ ਦੇ ਦੋਹਾ ਬਚਿਆ ਤੇ ਕੀਤੀ ਗਈ ਕਾਰਵਾਈ ਨੂੰ ਰਦ ਕਰ ਦੋਵੇਂ ਬੇਕਸੂਰ ਬਚਿਆ ਨੂੰ ਦੋਸ਼ ਮੁਕਤ ਕੀਤਾ ਜਾਵੇ।ਇਥੇ ਇਹ ਜਿਕਰਯੋਗ ਹੈ ਕਿ ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਦਿਤੇ ਬਿਆਨਾਂ ਅਨੁਸਾਰ ਪੁਲਿਸ ਹਰਕਤ ਵਿੱਚ ਆਈ ਹੈ ਤੇ ਇਸ ਤੋਂ ਬਾਅਦ ਹੀ ਪੁਲਿਸ ਨੇ ਸਤੀਸ਼ ਕੁਮਾਰ ਅਤੇ ਇਸ ਦੇ ਸਾਥੀਆਂ ਤੇੋਂ ਵਖ ਵਖ ਧਾਰਾਵਾਂ ਅਧੀਨ ਪਰਚਾ ਦਰਜ ਕੀਤਾ ਹੈ ਇਹ ਵੀ ਸੰਭਵ ਹੈ ਕਿ ਪੁ8ਿਲਸ ਕਿਸੇ ਸਮੇਂ ਵੀ ਸਤੀਸ਼ ਕੁਮਾਰ ਦੇ ਬਾਕੀ ਸਾਥੀਆਂ ਨੂੰ ਗ੍ਰਿਫਤਾਰ ਕਰ ਸਕਦੀ ਹੈ।

Leave a Reply

Your email address will not be published. Required fields are marked *

%d bloggers like this: