ਗਊਸ਼ਾਲਾ ਵਿਚ ਬੀਤੇ ਦਿਨਾਂ ਤੋਂ ਚੱਲ ਰਿਹਾ ਸ੍ਰੀ ਭਗਵਤ ਸਪਤਾਹ ਗਿਆਨ ਯੱਗ ਹੋਇਆ ਸੰਪੰਨ

ss1

ਗਊਸ਼ਾਲਾ ਵਿਚ ਬੀਤੇ ਦਿਨਾਂ ਤੋਂ ਚੱਲ ਰਿਹਾ ਸ੍ਰੀ ਭਗਵਤ ਸਪਤਾਹ ਗਿਆਨ ਯੱਗ ਹੋਇਆ ਸੰਪੰਨ
ਧਾਰਮਿਕ ਤੇ ਸਿਆਸੀ ਸਖਸ਼ੀਅਤਾਂ ਭਰੀ ਹਾਜ਼ਰੀ

26-19

ਤਲਵੰਡੀ ਸਾਬੋ, 26 ਅਗਸਤ (ਗੁਰਜੰਟ ਸਿੰਘ ਨਥੇਹਾ )- ਸਥਾਨਕ ਸੰਤ ਮਹੇਸ਼ ਮੁਨੀ ਹਰੇ ਕ੍ਰਿਸ਼ਨਾ ਗਊਸ਼ਾਲਾ ਵਿਖੇ ਬੀਤੇ ਦਿਨਾਂ ਤੋਂ ਚੱਲ ਰਹੇ ਸ੍ਰੀ ਭਗਵਤ ਸਪਤਾਹ ਗਿਆਨ ਯੱਗ ਦਾ ਭੋਗ ਸ੍ਰੀ ਕ੍ਰਿਸ਼ਨ ਜਨਮ ਅਸਟਮੀ ਨੂੰ ਸਮਰਪਿਤ ਕਰਕੇ ਪਾਇਆ ਗਿਆ ਇਸ ਮੌਕੇ ਜਿੱਥੇ ਹਿੰਦੂ ਭਾਈਚਾਰੇ ਤੇ ਵੱਡੀ ਗਿਣਤੀ ਲੋਕਾਂ ਤੋਂ ਇਲਾਵਾ ਧਾਰਮਿਕ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ ਉੱਥੇ ਸਿਆਸੀ ਆਗੂਆਂ ਨੇ ਵੀ ਹਾਜਿਰੀ ਭਰੀ।
ਸਵੇਰ ਮੌਕੇ ਗਊਸ਼ਾਲਾ ਵਿਖੇ ਹਵਨ ਯੱਗ ਕੀਤਾ ਗਿਆ ਜਿਸ ਉਪਰੰਤ ਸ਼ਾਸਤਰੀ ਅਸ਼ਵਨੀ ਸਰਮਾ ਕਾਲਾਂਵਾਲੀ ਵਾਲਿਆਂ ਨੇ ਕ੍ਰਿਸ਼ਨ ਜਨਮ ਦੀ ਕਥਾ ਕੀਤੀ ਕ੍ਰਿਸ਼ਨ ਜੀ ਦੇ ਭਜਨਾਂ ਨਾਲ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।ਭੋਗ ਦੌਰਾਨ ਪੰਜਾਬ ਹਰਿਆਣ ਅਤੇ ਰਾਜਸਥਾਨ ਤੋਂ ਆਏ ਮਹਾਪੁਰਸ਼ਾਂ ਨੇ ਆਪਣੇ ਆਪਣੇ ਪ੍ਰਵਚਨ ਸੁਣਾਏ ਅਤੇ ਗਊ ਮਾਤਾ ਦੀ ਸੇਵਾ ਦੇ ਮਹੱਤਤਾ ਬਾਰੇ ਦੱਸਿਆ।
ਸਮਾਗਮ ਦੌਰਾਨ ਧਾਰਮਿਕ ਸਖਸ਼ੀਅਤਾਂ ਤੋਂ ਇਲਾਵਾ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਵਿਸੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਗਊਸ਼ਾਲਾ ਨੂੰ ਗਿਆਰਾਂ ਹਜਾਰ ਰੁਪਏ ਜਦੋਂ ਕਿ ਕਾਂਗਰਸ ਦੇ ਹਲਕਾ ਇੰਚਾਰਜ ਖੁਸ਼ਬਾਜ ਜਟਾਣਾ ਵੱਲੋਂ ਪੁੱਜੇ ਯੂਥ ਕਾਂਗਰਸ ਹਲਕਾ ਪ੍ਰਧਾਨ ਗੋਲਡੀ ਗਿੱਲ ਨੇ 5100 ਰੁਪਏ ਅਤੇ ‘ਆਪ’ ਦੀ ਉਮੀਦਵਾਰ ਤੇ ਮਹਿਲਾ ਵਿੰਗ ਦੇ ਸੂਬਾ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਜਗਾ ਨੇ ਪੰਜ ਹਜਾਰ ਰੁਪਏ ਦੀ ਰਾਸ਼ੀ ਦਾਨ ਕੀਤੀ। ਵਿਧਾਇਕ ਸਿੱਧੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਬੀਤੇ ਦਿਨੀ ਹੀ 22 ਗਊਸ਼ਾਲਾਵਾਂ ਦਾ ਨਿਰਮਾਣ ਮੁਕੰਮਲ ਕਰਵਾਉਣ ਲਈ 22 ਕਰੋੜ ਦੀ ਰਾਸ਼ੀ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਤਲਵੰਡੀ ਸਾਬੋ ਗਊਸ਼ਾਲਾ ਦਾ ਬਿਜਲੀ ਬਿੱਲ ਪਹਿਲਾਂ ਹੀ ਪੰਜਾਬ ਸਰਕਾਰ ਦੇ ਗਊ ਸੇਵਾ ਕਮਿਸ਼ਨ ਵੱਲੋਂ ਮਾਫ ਕਰ ਦਿੱਤਾ ਗਿਆ ਹੈ ਅਤੇ ਜੋ ਵੀ ਮੰਗ ਗਊਸ਼ਾਲਾ ਪ੍ਰਬੰਧਕ ਮੰਗਣਗੇ ਉਹ ਸਰਕਾਰ ਤੋਂ ਪੂਰੀ ਕਰਵਾਉਣ ਦੀ ਕੋਸ਼ਿਸ ਕਰਨਗੇ। ਗਊਸ਼ਾਲਾ ਦੇ ਸਰਪ੍ਰਸਤ ਮਹੰਤ ਗਿਆਨ ਸਰੂਪ ਗੁਰੂਸਰ ਅਤੇ ਪ੍ਰਧਾਨ ਵਿਪਨ ਕੁਮਾਰ ਨੇ ਆਈਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।
ਸਮਾਗਮ ਦੌਰਾਨ ਪੁੱਜੀਆਂ ਸਖਸ਼ੀਅਤਾਂ ਵਿੱਚ ਕ੍ਰਿਸ਼ਨਾ ਨੰਦ ਸਾਸ਼ਤਰੀ ਭਗਤੂਆਣਾ, ਮਹੰਤ ਰਮੇਸ਼ ਮੁਨੀ, ਗਿਆਨ ਦਾਸ ਜੱਜਲ, ਰਾਮ ਗੋਪਾਲ ਸ਼ੇਖਪੁਰਾ, ਅਮਰਦਾਸ ਕੋਟਫੱਤਾ, ਚਰਨਦਾਸ ਹੱਸੂ ਤੋਂ ਇਲਾਵਾ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਬਲਵੀਰ ਸਿੰਘ ਸਿੱਧੂ, ਸ਼ਹਿਰੀ ਪ੍ਰਧਾਨ ਰਾਕੇਸ਼ ਚੌਧਰੀ, ਸੁਖਬੀਰ ਚੱਠਾ ਹਲਕਾ ਪ੍ਰਧਾਨ ਯੂਥ ਅਕਾਲੀ ਦਲ, ਟਰੱਕ ਯੁੂਨੀਅਨ ਪ੍ਰਧਾਨ ਅਵਤਾਰ ਮੈਨੂੰਆਣਾ, ਬੀ ਸੀ ਵਿੰਗ ਪ੍ਰਧਾਨ ਜਗਤਾਰ ਨੰਗਲਾ, ਭਾਜਪਾ ਮੰਡਲ ਪ੍ਰਧਾਨ ਨੱਥੂ ਰਾਮ ਲੇਲੇਵਾਲਾ, ਸਾਬਕਾ ਮੰਡਲ ਪ੍ਰਧਾਨ ਜਗਦੀਸ਼ ਰਾਏ, ਅਕਾਲੀ ਆਗੂ ਸੁਰਜੀਤ ਸ਼ਿੰਦੀ, ਗੁਰਪ੍ਰੀਤ ਸਿੰਘ ਸਰਪੰਚ ਜਗਾ ਰਾਮ ਤੀਰਥ, ਬਰਿੰਦਰਪਾਲ ਮਹੇਸ਼ਵਰੀ, ਪ੍ਰੇਮ ਗੋਗੀ ਨੰਬਰਦਾਰ, ਵਿਜੇ ਕੁਮਾਰ, ਤੇਜ ਰਾਮ ਸ਼ਰਮਾਂ, ਤਰਸੇਮ ਸੇਮੀ, ਪਟਰਵਾਰੀ ਰੂਲਦੂ ਰਾਮ, ਯਸਪਾਲ ਕੁਮਾਰ ਆਦਿ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *