ਖੱਬੇ ਪੱਖੀ ਪਾਰਟੀਆਂ ਦੇ ਕਾਰਕੁੰਨਾਂ ਨੇ ਫੂਕਿਆ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ

ss1

ਖੱਬੇ ਪੱਖੀ ਪਾਰਟੀਆਂ ਦੇ ਕਾਰਕੁੰਨਾਂ ਨੇ ਫੂਕਿਆ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ

putla-fookyaਤਲਵੰਡੀ ਸਾਬੋ, 28 ਨਵੰਬਰ (ਗੁਰਜੰਟ ਸਿੰਘ ਨਥੇਹਾ)- ਚਾਰ ਖੱਬੇ ਪੱਖੀ ਪਾਰਟੀਆਂ ਦੇ ਸੱਦੇ ਤੇ ਅੱਜ ਤਲਵੰਡੀ ਸਾਬੋ ਦੇ ਭਾਈ ਡੱਲ ਸਿੰਘ ਪਾਰਕ ਵਿਖੇ ਖੱਬੇ ਪੱਖੀ ਪਾਰਟੀਆਂ ਦੇ ਇਕੱਠੇ ਹੋਏ ਕਾਰਕੁੰਨਾਂ ਨੇ ਰੈਲੀ ਕਰਦਿਆਂ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਦੀਆਂ ਨੀਤੀਆਂ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਸਰਕਾਰ ਦੀ ਰੱਜ ਕੇ ਨਿੰਦਾ ਕੀਤੀ ਅਤੇ ਬਾਦ ਵਿੱਚ ਸਥਾਨਕ ਨਿਸ਼ਾਨ ਏ ਖਾਲਸਾ ਚੌਂਕ ਵਿੱਚ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਸੀ. ਪੀ. ਆਈ ਦੇ ਜ਼ਿਲ੍ਹਾ ਕੌਂਸਲ ਮੈਂਬਰ ਜਰਨੈਲ ਸਿੰਘ ਯਾਤਰੀ ਤੇ ਗੁਰਮੀਤ ਕੌਰ ਬੁਰਜ, ਸੀ. ਪੀ. ਆਈ (ਐੱਮ) ਦੇ ਜਿਲ੍ਹਾ ਸਕੱਤਰ ਹਰਬੰਸ ਸਿੰਘ ਬਠਿੰਡਾ, ਡਾ. ਗੁਰਦੇਵ ਸਿੰਘ ਰਾਮਾਂ ਅਤੇ ਕਾ. ਗੁਰਚਰਨ ਸਿੰਘ ਜੋਧਪੁਰ ਪਾਖਰ, ਆਰ. ਐੱਮ. ਪੀ ਦੇ ਮੱਖਣ ਸਿੰਘ ਗੁਰੂਸਰ, ਦਰਸ਼ਨ ਸਿੰਘ ਗੁਰੂਸਰ ਜਿਲ੍ਹਾ ਆਗੂ, ਸੀ. ਪੀ. ਆਈ (ਐੱਮ. ਐੱਲ) ਲਿਬਰੇਸ਼ਨ ਦੇ ਕਾ. ਬੀਰਬਲ ਸੀਂਗੋ ਤਹਿਸੀਲ ਸਕੱਤਰ, ਕਾ. ਜਸਪਾਲ ਸਿੰਘ ਗਾਟਵਾਲੀ, ਸੀਟੂ ਨਾਲ ਸਬੰਧਿਤ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਪ੍ਰਧਾਨ ਜੋਗਾ ਸਿੰਘ ਧਰਮਸੋਤ ਨੇ ਕਿਹਾ ਕਿ 31% ਵੋਟਾਂ ਲੈ ਕੇਟ ਕੇਂਦਰ ਦੀ ਰਾਜਸੱਤਾ ਤੇ ਕਾਬਿਜ ਹੋਈ ਨਰਿੰਦਰ ਮੋਦੀ ਦੀ ਸਰਕਾਰ ਨੇ ਪੂੰਜੀਪਤੀ, ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਦੇ ਮਕਸਦ ਨਾਲ ਗਰੀਬ ਜਨਤਾ, ਗਰੀਬ ਕਿਸਾਨੀ, ਛੋਟੇ ਦੁਕਾਨਦਾਰ, ਦਿਹਾੜੀਦਾਰ ਮਜਦੂਰਾਂ ਦੇ ਹੱਕਾਂ ਦਾ ਘਾਣ ਕੀਤਾ ਹੈ।
ਨੋਟਬੰਦੀ ਦੇ ਫੈਸਲੇ ਨੂੰ ਉਕਤ ਆਗੂਆਂ ਨੇ ਕਾਹਲੀ ਵਿੱਚ ਲਿਆ ਗਿਆ ਫੈਸਲਾ ਗਰਦਾਨਦਿਆਂ ਕਿਹਾ ਕਿ ਇਸਦਾ ਫਾਇਦਾ ਵੱਡੇ ਘਰਾਣਿਆ ਨੂੰ ਹੋਇਆ ਜਦੋਂਕਿ ਮਿਹਨਤਕਸ਼ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਆਗੂਆਂ ਨੇ ਇਸ ਮੌਕੇ ਪੰਜਾਬ ਦੀ ਅਕਾਲੀ ਭਾਜਪਾ ਗਠਜੋੜ ਸਰਕਾਰ ਤੇ ਵੀ ਵਾਰ ਕਰਦਿਆਂ ਕਿਹਾ ਕਿ ਉਕਤ ਸਰਕਾਰ ਹਰ ਫਰੰਟ ਤੇ ਫੇਲ ਸਾਬਿਤ ਹੋਈ ਹੈ। ਵਿਕਾਸ ਦੇ ਨਾਅਰੇ ਮਾਰਨ ਵਾਲੀ ਸਰਕਾਰ ਦੇ ਕੰਮਕਾਜ ਵਿੱਚੋਂ ਬੇਰੁਜਗਾਰੀ, ਸਮਾਜਿਕ ਸੁਰਖਿਆ, ਅਮਨ ਕਾਨੂੰਨ ਦੀ ਹਾਲਤ, ਵਿਦਿਆ ਦੀਆਂ ਸਹੂਲਤਾਂ ਗਾਇਬ ਹਨ। ਰੋਜਾਨਾ ਦਲਿਤਾਂ ਉੱਪਰ ਜੁਲਮ ਅਤੇ ਔਰਤਾਂ ਦੀ ਬੇਪਤੀ ਦੀਆਂ ਘਟਨਾਵਾਂ ਵਧੀਆਂ ਹਨ। ਨਸ਼ੇ ਦਾ ਵਪਾਰ, ਗੈਂਗਸਟਰ ਗਰੁੱਪਾਂ ਦੀ ਦਹਿਸ਼ਤਗਰਦੀ, ਟਰਾਂਸਪੋਰਟ, ਰੇਤ ਬਜਰੀ, ਭੂ ਮਾਫੀਆ ਗਰੋਹਾਂ ਦੀਆਂ ਗਤੀਵਿਧੀਆਂ ਬੇ ਰੋਕ ਟੋਕ ਜਾਰੀ ਹਨ।
ਉਕਤ ਰੈਲੀ ਉਪਰੰਤ ਇਕੱਤਰ ਲੋਕ ਨਾਅਰੇ ਮਾਰਦੇ ਹੋਏ ਸਥਾਨਕ ਨਿਸ਼ਾਨ ਏ ਖਾਲਸਾ ਚੌਂਕ ਪੁੱਜੇ ਜਿੱਥੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਅਰਥੀ ਸਾੜੀ ਗਈ। ਇਸ ਮੌਕੇ ਮਨਜੀਤ ਕੌਰ ਤਲਵੰਡੀ, ਹਰਮੀਤ ਸਿੰਘ ਲਹਿਰੀ, ਨਛੱਤਰ ਸਿੰਘ ਰਾਮਾਂ ਤੇ ਬਿੰਦਰ ਸਿੰਘ ਰਾਮਾਂ ਆਦਿ ਆਗੂ ਹਾਜਰ ਸਨ।

Share Button

Leave a Reply

Your email address will not be published. Required fields are marked *