ਖੱਡਾਂ ਦੀ ਅਸਿੱਧੀ ਮਲਕੀਅਤ ਨੂੰ ਲੈ ਕੇ ਖਹਿਰਾ ਨੇ ਰਾਣਾ ਗੁਰਜੀਤ ‘ਤੇ ਕੀਤਾ ਹਮਲਾ

ss1

ਖੱਡਾਂ ਦੀ ਅਸਿੱਧੀ ਮਲਕੀਅਤ ਨੂੰ ਲੈ ਕੇ ਖਹਿਰਾ ਨੇ ਰਾਣਾ ਗੁਰਜੀਤ ‘ਤੇ ਕੀਤਾ ਹਮਲਾ

ਜਲੰਧਰ ‘ਚ ਪੰਜਾਬ ਪ੍ਰੈੱਸ ਕਲੱਬ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਆਪ ਦੇ ਵਿਧਾਇਕ ਤੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਰੇਤ ਦੀਆਂ ਖੱਡਾਂ ਦੇ ਮਾਮਲੇ ਵਿਚ ਸੂਬੇ ਦੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਤੋਂ ਅਸਤੀਫਾ ਦੇਣ ਦੀ ਮੰਗ ਰੱਖੀ।

ਸੁਖਪਾਲ ਖਹਿਰਾ ਨੇ ਕਾਂਗਰਸ ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਪੰਜਾਬ ਦੀ ਸਿਆਸਤ ਵਿਚ ਪੱਗਾਂ ਦਾ ਰੰਗ ਅਤੇ ਝੰਡਿਆਂ ਦਾ ਰੰਗ ਬਦਲਿਆ ਹੈ ਬਾਕੀ ਜੋ ਹਸ਼ਰ ਅਕਾਲੀ ਸਰਕਾਰ ਸਮੇਂ ਪੰਜਾਬ ਦਾ ਹੁੰਦਾ ਸੀ ਅੱਜ ਵੀ ਉਸੇ ਤਰ੍ਹਾਂ ਨਾਲ ਰਿਹਾ ਹੈ। ਸ਼ਰਾਬ ਦਾ ਵਪਾਰ ਹੋਵੇ ਜਾ ਰੇਤ-ਬਜਰੀ ਦਾ ਵਪਾਰ ਹੋਵੇ, ਪਿਛਲੀਆਂ ਸਰਕਾਰਾਂ ਵੀ ਆਪਣੇ ਨੌਕਰਾਂ ਰਾਹੀ ਵਪਾਰ ਕਰਦੀਆਂ ਸੀ ਤਾਂ ਅੱਜ ਕਾਂਗਰਸ ਸਰਕਾਰ ਨੇ ਵੀ ਇਸ ਤਰ੍ਹਾਂ ਕੀਤਾ ਹੈ।

ਜਿਸ ਦੇ ਤਹਿਤ ਰਾਣਾ ਗੁਰਜੀਤ ਸਿੰਘ ਦੇ ਰਸੋਈਏ ਅਤੇ ਰਾਣਾ ਗੁਰਜੀਤ ਸਿੰਘ ਦੀ ਸ਼ੂਗਰ ਮਿਲ ਦੇ ਚਾਰ ਛੋਟੋ ਮੁਲਾਜ਼ਮਾਂ ਨੇ ਤਕਰੀਬਨ 50 ਕਰੋੜ ਰੁਪਏ ਵਿਚ ਮਾਈਨਿੰਗ ਦੀਆਂ ਖੱਡਾਂ ਖਰੀਦੀਆਂ। ਜਿਸ ਵਿਚੋਂ ਰਾਣਾ ਗੁਰਜੀਤ ਸਿੰਘ ਦੇ ਰਸੋਈਏ ਨੇ 26 ਕਰੋੜ ਰੁਪਏ ਵਿਚ ਇਹ ਖੱਡ ਖਰੀਦ ਕੀਤੀ ਹੈ। ਹੁਣ ਸਵਾਲ ਇਹ ਹੈ ਕਿ ਇੰਨਾ ਪੈਸਾ ਕਾਂਗਰਸੀ ਨੌਕਰਾਂ ਕੌਲ ਕਿੱਥੋਂ ਆਇਆ।

ਸੁਖਪਾਲ ਖਹਿਰਾ ਨੇ ਐਨਫੋਰਸਮੈਂਟ ਮਹਿਕਮੇ ਅਤੇ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ। ਇਸ ਦੇ ਨਾਲ ਹੀ ਸੁਖਪਾਲ ਖਹਿਰਾ ਨੇ ਰਾਣਾ ਗੁਰਜੀਤ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਆਪਣੇ ਮਹਿਕਮੇ ਦੇ ਨਾਲ ਕਈ ਹੋਰ ਮਹਿਕਮਿਆਂ ਦਾ ਵੀ ਗਲਤ ਇਸਤੇਮਾਲ ਕਰ ਰਹੇ ਹਨ। ਇਸ ਦੇ ਨਾਲ ਹੀ ਸੁਖਪਾਲ ਖਹਿਰਾ ਨੇ ਕਿਹਾ ਕਿ ਕਾਂਗਰਸ ਨੇ ਸੱਤਾ ‘ਚ ਆਉਣ ਦੇ ਸਾਰ ਹੀ ਪੰਜਾਬ ਦੇ ਮਾਲਵਾ ਵਿਚ ਟਰੱਕ ਯੂਨੀਅਨ ‘ਤੇ ਆਪਣਾ ਕਬਜਾ ਜਮਾ ਲਿਆ ਹੈ।

ਦੱਸ ਦਈਏ ਕਿ ਰਾਣਾ ਗੁਰਜੀਤ ਸਿੰਘ ਕਈ ਵਾਰ ਸੁਰਖੀਆਂ ਵਿਚ ਬਣੇ ਨਜ਼ਰ ਆਏ ਹਨ। ਇਸ ਤੋਂ ਪਹਿਲਾ ਵੀ ਜਦੋਂ ਲਾਲ ਬੱਤੀ ਮਾਮਲੇ ਤੇ ਰਾਣਾ ਗੁਰਜੀਤ ਸਿੰਘ ਨੇ ਬਿਆਨ ਦਿੱਤਾ ਸੀ ਕਿ – ” ਮੈ ਤਾਂ ਲਾਲ ਬੱਤੀ ਵਾਲੀ ਗੱਡੀ ‘ਚ ਬੈਠਾਗਾ, ਬੜੀ ਮੁਸ਼ਕਿਲ ਨਾਲ ਮਿਲੀ ਹੈ” ਤਾਂ ਰਾਣਾ ਗੁਰਜੀਤ ਸਿੰਘ ਕਾਫੀ ਸਵਾਲਾ ਦੇ ਘੇਰੇ ਵਿਚ ਆ ਗਏ ਸੀ। ਪਰ ਬਆਦ ਵਿਚ ਰਾਣਾ ਗੁਰਜੀਤ ਨੇ ਲਾਲ ਬੱਤੀ ਨਾ ਲਗਾਉਣ ਤੇ ਆਪਣੀ ਸਹਿਮਤੀ ਜਤਾਈ ਸੀ।

Share Button

Leave a Reply

Your email address will not be published. Required fields are marked *