ਖੰਨਾ ਪੁਲਿਸ ਵੱਲੋਂ 04 ਕਿਲੋਗ੍ਰਾਮ ਅਫ਼ੀਮ, 55 ਪੇਟੀਆਂ ਸ਼ਰਾਬ ਬਰਾਮਦ, ਤਿੰਨ ਕਾਬੂ

ss1

ਖੰਨਾ ਪੁਲਿਸ ਵੱਲੋਂ 04 ਕਿਲੋਗ੍ਰਾਮ ਅਫ਼ੀਮ, 55 ਪੇਟੀਆਂ ਸ਼ਰਾਬ ਬਰਾਮਦ, ਤਿੰਨ ਕਾਬੂ

ਖੰਨਾ, 10 ਅਕਤੂਬਰ – ਪੁਲਿਸ ਜ਼ਿਲਾ ਖੰਨਾ ਪੁਲਿਸ ਵੱਲੋਂ ਨਸ਼ਿਆਂ ਦਾ ਕਾਬੋਬਾਰ ਕਰਨ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਹਾਸਲ ਹੋਈ ਜਦੋ ਪੁਲਿਸ ਜ਼ਿਲਾ ਖੰਨਾ ਅਧੀਨ ਆਉਦੇ ਥਾਣਾ ਦੋਰਾਹਾ ਦੀ ਪੁਲਿਸ ਨੇ ਦੋ ਵੱਖ ਵੱਖ ਥਾਵਾਂ ਤੋਂ 4 ਕਿਲੋਗ੍ਰਾਂਮ ਅਫ਼ੀ ਅਤੇ 55 ਪੇਟਂਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ। ਅੱਜ ਦੇਰ ਸ਼ਾਮੀਂ ਪੁਲਿਸ ਜ਼ਿਲਾ ਖੰੱਨਾ ਦੇ ਦਫ਼ਤਰ ਵਿਖੇ ਜ਼ਿਲਾ ਮੁਖੀ ਸ਼੍ਰੀ ਨਵਜੋਤ ਸਿੰਘ ਮਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਸ. ਪੀ. (ਆਈ.) ਖੰਨਾ ਸ਼੍ਰੀ ਰਵਿੰਦਰਪਾਲ ਸਿੰਘ ਸੰਧੂ ਅਤੇ ਡੀ. ਐਸ. ਪੀ. ਪਾਇਲ ਰਛਪਾਲ ਸਿੰਘ ਢੀਂਡਸਾ, ਥਾਣਾ ਦੋਰਾਹਾ ਦੇ ਐਸ. ਐਚ. ਓ. ਇੰਸਪੈਕਟਰ ਮਨਜੀਤ ਸਿੰਘ ਸਮੇਤ ਹੌਲਦਾਰ ਸੁਰਜੀਤ ਸਿੰਘ ਅਤੇ ਪੁਲਿਸ ਪਾਰਟੀ ਦੇ ਬਰਾਏ ਸ਼ੱਕੀ ਪੁਰਸ਼ਾਂ/ਵਹੀਕਲਾਂ ਦੀ ਚੈਕਿੰਗ ਸਬੰਧੀ ਟੀ-ਪੁਆਇੰਟ ਰਾਮਪੁਰ ਰੋਡ ਦੋਰਾਹਾ ਵਿਖੇ ਕਰੀਬ 2 ਵਜੇ ਦੁਪਹਿਰ ਨਾਕਾਬੰਦੀ ਕੀਤੀ ਹੋਈ ਸੀ ਤਾਂ ਰੇਲਵੇ ਫਾਟਕ ਰਾਮਪੁਰ ਵੱਲੋਂ ਇੱਕ ਮੋਨਾ ਵਿਅਕਤੀ ਜਿਸ ਦੇ ਸੱਜੇ ਹੱਥ ਵਿੱਚ ਝੋਲਾ/ਥੈਲਾ ਫੜਿਆ ਹੋਇਆ ਸੀ, ਪੈਦਲ ਆ ਰਿਹਾ ਸੀ। ਜਿਸ ਨੂੰ ਸ਼ੱਕ ਦੀ ਬਿਨਾਹ ’ਤੇ ਰੋਕ ਕੇ ਚੈੱਕ ਕੀਤਾ ਗਿਆ। ਜਿਸ ਨੇ ਪੁੱਛਣ ’ਤੇ ਆਪਣਾ ਨਾਂਅ ਸੰਜੇ ਕੁਮਾਰ ਪੁੱਤਰ ਕਿਸ਼ਨ ਸਿੰਘ ਵਾਸੀ ਦੁਰਗ ਮਟੇਨੀਆਂ ਥਾਣਾ ਬਿੰਸ਼ਬਰਪੁਰ ਜਿਲਾ ਗੋਪਾਲਗੰਜ (ਬਿਹਾਰ) ਦੱਸਿਆ, ਜਿਸ ਦੇ ਹੱਥ ਵਿੱਚ ਫੜੇ ਝੋਲਾ/ਥੈਲਾ ਦੀ ਤਲਾਸ਼ੀ ਕਰਨ ’ਤੇ ਝੋਲਾ/ਥੈਲਾ ਵਿੱਚੋਂ ਇੱਕ ਚਿੱਟੇ ਰੰਗ ਦਾ ਪਲਾਸਟਿਕ ਦਾ ਡੱਬਾ ਸੀ, ਜਿਸਨੂੰ ਚੈੱਕ ਕਰਨ ’ਤੇ ਡੱਬੇ ਵਿੱਚੋਂ ਅਫੀਮ ਬ੍ਰਾਮਦ ਹੋਈ। ਜਿਸਦਾ ਵਜਨ ਕਰਨ ’ਤੇ 4 ਕਿਲੋਗ੍ਰਾਮ ਅਫੀਮ ਹੋਈ, ਸੰਜੇ ਕੁਮਾਰ ਆਪਣੇ ਪਾਸ 4 ਕਿਲੋਗ੍ਰਾਮ ਅਫੀਮ ਰੱਖਣ ਬਾਰੇ ਕੋਈ ਲਾਇਸੰਸ ਪੇਸ਼ ਨਹੀਂ ਕਰ ਸਕਿਆ। ਜਿਸ ਦੇ ਖਿਲਾਫ ਐਨ. ਡੀ. ਪੀ. ਐਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਉਨਾਂ ਦੱਸਿਆ ਕਿ ਤਫਤੀਸ਼ ਦੌਰਾਨ ਸੰਜੇ ਕੁਮਾਰ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਸ਼ਾਹਜਹਾਨਪੁਰ (ਉਤਰ ਪ੍ਰਦੇਸ਼) ਤੋਂ ਕਿਸੇ ਨਾਮਲੂਮ ਵਿਅਕਤੀ ਪਾਸੋਂ ਸਸਤੇ ਭਾਅ ’ਤੇ ਅਫੀਮ ਖਰੀਦ ਕੇ ਲੈ ਕੇ ਆਇਆ ਹੈ, ਜਿਸਨੇ ਇਹ ਅਫੀਮ ਅੱਗੇ ਮਹਿੰਗੇ ਭਾਅ ਵਿੱਚ ਲੁਧਿਆਣਾ ਦੇ ਇਲਾਕਾ ਵਿੱਚ ਵੇਚਣੀ ਸੀ, ਕਥਿਤ ਦੋਸ਼ੀ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਸ਼੍ਰੀ ਮਾਹਲ ਨੇ ਅੱਗੇ ਦੱਸਿਆ ਕਿ ਇਸ ਤਰਾਂ ਇੱਕ ਹੋਰ ਮਾਮਲੇ ਵਿੱਚ ਪੁਲਿਸ ਥਾਣਾ ਦੋਰਾਹਾ ਵਿਖੇ ਹੀ ਤੈਨਾਤ ਹੌਲਦਾਰ ਹਰਨੇਕ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਮੈਕਡੋਨਲ ਜੀ. ਟੀ. ਰੋਡ ’ਤੇ ਨਾਕਾਬੰਦੀ ਕਰਦੇ ਹੋਏ ਸ਼ੱਕੀ ਪੁਰਸ਼ਾਂ/ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਵਕਤ ਕਰੀਬ 01:00 ਵਜੇ ਦੁਪਹਿਰ ਖੰਨਾ/ਸਰਹਿੰਦ ਸਾਇਡ ਵੱਲੋਂ ਉਕਤ ਇਨੋਵਾ ਕਾਰ ਨੰਬਰ ਪੀ. ਬੀ-10-ਸੀ. ਜੇ-1169 ਆਈ, ਜਿਸਨੂੰ ਪੁਲਿਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਡਰਾਇਵਰ ਕਾਰ ਨੂੰ ਇਕਦਮ ਮੌਕਾ ਤੋਂ ਭਜਾਉਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਪੁਲਿਸ ਪਾਰਟੀ ਨੇ ਪੂਰੀ ਹੁਸ਼ਿਆਰੀ ਅਤੇ ਦਲੇਰੀ ਨਾਲ ਕਾਰ ਨੂੰ ਰੋਕ ਲਿਆ। ਕਾਰ ਵਿੱਚ ਦੋ ਵਿਅਕਤੀ ਸਵਾਰ ਸਨ, ਜਿਹਨਾਂ ਵਿੱਚੋ ਕਾਰ ਦੇ ਡਰਾਇਵਰ ਨੇ ਪੁੱਛਣ ’ਤੇ ਆਪਣਾ ਨਾਮ ਕਰਮਜੀਤ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਗੁੜੇ ਥਾਣਾ ਦਾਖਾ ਅਤੇ ਉਸਦੇ ਨਾਲ ਦੀ ਸੀਟ ’ਤੇ ਬੈਠੇ ਵਿਅਕਤੀ ਨੇ ਆਪਣਾ ਨਾਂਅ ਹਰਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਪੱਦੀ ਥਾਣਾ ਡੇਹਲੋ ਦੱਸਿਆਜਿਹਨਾਂ ਦੀ ਉਕਤ ਕਾਰ ਨੂੰ ਚੈਕ ਕਰਨ ’ਤੇ ਕਾਰ ਦੀ ਪਿਛਲੀ ਸੀਟ ’ਤੇ ਡਿੱਗੀ ਵਿੱਚੋਂ 35 ਪੇਟੀਆਂ ਡਾਲਰ ਰੰਮ, 20 ਪੇਟੀਆਂ ਬਿੰਨੀ ਰਸਭਰੀ ਸ਼ਰਾਬ ਬਰਾਮਦ ਹੋਈਆਂ। ਜੋ ਇਹ ਵਿਅਕਤੀ ਇਸ ਸ਼ਰਾਬ ਬਾਰੇ ਕੋਈ ਦਰਤਾਵੇਜ ਵਗੈਰਾ ਪੇਸ਼ ਨਹੀ ਕਰ ਸਕੇ। ਜਿਹਨਾਂ ਖਿਲਾਫ਼ ਐਕਸਾਈਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ਼ ਦਰਜ ਕਰਕੇ ਉਹਨਾ ਨੂੰ ਗਿ੍ਰਫਤਾਰ ਕਰਲਿਆ ਗਿਆ ਹੈ ਕਥਿਤ ਦੋਸ਼ੀਆਂ ਨੇ ਮੁਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਸ਼ਰਾਬ ਸਰਹਿੰਦ ਤੋਂ ਕਿਸੇ ਨਾਮਲੂਮ ਵਿਅਕਤੀ ਕੋਲੋਂ ਸਸਤੇ ਭਾਅ ’ਤੇ ਲੈ ਕੇ ਆਏ ਹਨ, ਜਿਹਨਾਂ ਨੇ ਅੱਗੇ ਇਹ ਸ਼ਰਾਬ ਮਹਿੰਗੇ ਭਾਅ ਵਿੱਚ ਵੇਚਣੀ ਸੀ।

Share Button

Leave a Reply

Your email address will not be published. Required fields are marked *