ਖੰਡਾਲਾ: ਪਟੜੀ ਤੋਂ ਉਤਰੀ ਮਦੁਰੈ ਐਕਸਪ੍ਰੈਸ, ਕਈ ਟਰੇਨਾਂ ਰੱਦ!

ss1

ਖੰਡਾਲਾ: ਪਟੜੀ ਤੋਂ ਉਤਰੀ ਮਦੁਰੈ ਐਕਸਪ੍ਰੈਸ, ਕਈ ਟਰੇਨਾਂ ਰੱਦ!

ਮਹਾਰਾਸ਼ਟਰ, 6 ਜੁਲਾਈ: ਮਹਾਰਾਸ਼ਟਰ ਦੇ ਖੰਡਾਲਾ ਨੇੜੇ ਟਰੇਨ ਹਾਦਸਾ ਹੁੰਦੇ-ਹੁੰਦੇ ਬਚ ਗਿਆ| ਅੱਜ ਸਵੇਰੇ ਮੁੰਬਈ ਤੋਂ ਮਦੁਰੈ ਜਾ ਰਹੀ ਮਦੁਰੈ ਐਕਸਪ੍ਰੈਸ ਪਟੜੀ ਤੋਂ ਉਤਰ ਗਈ| ਇਸ ਹਾਦਸੇ ਵਿੱਚ ਕਿਸੇ ਵੀ ਪ੍ਰਕਾਰ ਦੇ ਜਾਨਮਾਲ ਦਾ ਨੁਕਸਾਨ ਨਹੀਂ ਹੋਇਆ ਹੈ| ਮਦੁਰੈ ਐਕਸਪ੍ਰੈਸ ਮੁੰਬਈ ਤੋਂ ਮਦੁਰੈ ਜਾ ਰਹੀ ਸੀ| ਉਦੋਂ ਖੰਡਾਲਾ ਸਟੇਸ਼ਨ ਨੇੜੇ ਉਸ ਦਾ ਪਿਛਲਾ ਡੱਬਾ ਪਟੜੀ ਤੋਂ ਉਤਰ ਗਿਆ ਅਤੇ ਪੂਰੀ ਤਰ੍ਹਾਂ ਨੁਕਸਾਨਿਆ ਗਿਆ| ਜਿਸ ਦੇ ਬਾਅਦ ਰੇਲਵੇ ਦੇ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ| ਸੂਚਨਾ ਮਿਲਣ ਤੇ ਮੌਕੇ ਤੇ ਪੁੱਜੇ ਅਧਿਕਾਰੀਆਂ ਨੇ ਟਰੈਕ ਨੂੰ ਠੀਕ ਕਰਨ ਦੇ ਮਕਸਦ ਨਾਲ ਟਰੇਨ ਦਾ ਪਿਛਲਾ ਡੱਬਾ ਕੱਟ ਕੇ ਵੱਖ ਕਰ ਦਿੱਤਾ ਅਤੇ ਟਰੇਨ ਨੂੰ ਮੌਕੇ ਤੋਂ ਰਵਾਨਾ ਕੀਤਾ| ਹਾਦਸੇ ਦੇ ਕਾਰਨ ਕੁਝ ਦੇਰ ਤੱਕ ਰੇਲਵੇ ਟਰੈਕ ਬੰਦ ਰਿਹਾ| ਜਿਸ ਕਰਕੇ ਉਥੋਂ ਤੋਂ ਗੁਜ਼ਰਨ ਵਾਲੀਆਂ ਟਰੇਨਾਂ ਰੱਦ ਕਰਨੀਆਂ ਪਈਆਂ| ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਸਮਝਦਾਰੀ ਦਿਖਾਈ ਅਤੇ ਐਮਰਜੈਂਸੀ ਬ੍ਰੇਕ ਲਗਾ ਕੇ ਟਰੇਨ ਨੂੰ ਰੋਕ ਦਿੱਤਾ| ਜਿਸ ਕਾਰਨ ਵੱਡਾ ਹਾਦਸਾ ਹੁੰਦੇ-ਹੁੰਦੇ ਬਚ ਗਿਆ| ਜਾਣਕਾਰੀ ਮੁਤਾਬਕ ਸਮੇਂ ਰਹਿੰਦੇ ਬ੍ਰੇਕ ਨਾ ਲਗਾਈ ਜਾਂਦੀ ਤਾਂ ਪੂਰੀ ਟਰੇਨ ਵੀ ਪਲਟ ਸਕਦੀ ਸੀ| ਜਾਣਕਾਰੀ ਮੁਤਾਬਕ ਹਾਦਸੇ ਨਾਲ ਟਰੈਕ ਨੂੰ ਹੋਏ ਨੁਕਸਾਨ ਕਾਰਨ ਸਿੰਘਗੜ੍ਹ ਐਕਸਪ੍ਰੈਸ, ਪ੍ਰਗਤੀ ਐਕਸਪ੍ਰੈਸ, ਇੰਟਰਸਿਟੀ ਐਕਸਪ੍ਰੈਸ ਅਤੇ ਇਕ ਲੋਕਲ ਟਰੇਨ ਨੂੰ ਰੱਦ ਕਰ ਦਿੱਤਾ ਗਿਆ| ਰੇਲਵੇ ਦੇ ਕਰਮਚਾਰੀ ਟਰੈਕ ਨੂੰ ਠੀਕ ਕਰਨ ਵਿੱਚ ਜੁੱਟੇ ਹਨ| ਰੇਲ ਮੰਤਰਾਲੇ ਦਾ ਕਹਿਣਾ ਹੈ ਕਿ ਜਲਦੀ ਹੀ ਟਰੈਕ ਨੂੰ ਠੀਕ ਕਰ ਲਿਆ ਜਾਵੇਗਾ|

Share Button

Leave a Reply

Your email address will not be published. Required fields are marked *