ਖੋਦਿਆ ਪਹਾੜ ਨਿਕਲਿਆ ਚੂਹਾ

ss1

ਖੋਦਿਆ ਪਹਾੜ ਨਿਕਲਿਆ ਚੂਹਾ
ਜਦੋਂ ਗਲਤ ਨੰਬਰ ਪਲੇਟ ਨੇ ਪਾਈਆਂ ਪੁਲਿਸ ਨੂੰ ਭਾਜੜਾਂ

ਤਲਵੰਡੀ ਸਾਬੋ, 29 ਨਵੰਬਰ (ਗੁਰਜੰਟ ਸਿੰਘ ਨਥੇਹਾ)- ਜਿਥੇ ਆਏ ਦਿਨ ਹਲਕੇ ਵਿੱਚ ਵਾਰਦਾਤਾਂ ਹੋਣ ਕਾਰਨ ਤਲਵੰਡੀ ਸਾਬੋ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ ਰਹਿੰਦੀ ਹੈ ਉੱਥੇ ਅੱਜ ਸਥਾਨਕ ਪੁਲਿਸ ਨੂੰ ਉਸ ਸਮੇ ਫਿਰ ਭਾਜੜਾਂ ਪੈ ਗਈਆਂ ਜਦੋਂ ਆਪਣੀ ਗੱਡੀ ‘ਤੇ ਗਲਤ ਨੰਬਰ ਪਲੇਟ ਲਗਾ ਕੇ ਘੁੰਮ ਰਹੇ ਇੱਕ ਵਿਅਕਤੀ ਦੀ ਸੂਹ ਮਿਲੀ।

         ਪੁਲਿਸ ਨੂੰ ਖੁਫੀਆ ਜਾਣਕਾਰੀ ਮਿਲੀ ਕਿ ਅਣਜਾਣ ਵਿਅਕਤੀ ਬਜਾਰ ਵਿੱਚ ਰਸਦ ਇਕੱਠੀ ਕਰ ਰਿਹਾ ਹੈ ਜਿਸ ਕੋਲ ਨਜਾਇਜ ਅਸਲਾ ਵੀ ਹੈ। ਐਨੀ ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਦੀ ਨੀਂਦ ਹਰਾਮ ਹੋ ਗਈ ਪ੍ਰੰਤੂ ਹਰਕਤ ਵਿੱਚ ਆ ਕੇ ਪੁਲਿਸ ਪਾਰਟੀ ਨੇ ਉਸ ਵਿਅਕਤੀ ਨੂੰ ਦਬੋਚ ਲਿਆ। ਜਦਂੋ ਉਸ ਵਿਅਕਤੀ ਤੋਂ ਗੱਡੀ ਦੇ ਕਾਗਜਾਤ ਅਤੇ ਅਸਲੇ ਦਾ ਲਾਇਸੰਸ ਮੰਗਿਆ ਤਾਂ ਪੁਲਿਸ ਦੇ ਉਸ ਵੇਲੇ ਸਾਂਹ ‘ਚ ਸਾਂਹ ਆਏ ਜਦੋਂ ਉਕਤ ਵਿਅਕਤੀ ਨੇ ਆਪਣੀ ਗੱਡੀ ਦੇ ਸਹੀ ਕਾਗਜਾਤ ਦਿਖਾਏ ਜੋ ਕਿ ਬਿਲਕੁਲ ਸਹੀ ਸਨ।

         ਇਸ ਸਬੰਧੀ ਜਦਂੋ ਹੌਲਦਾਰ ਬਲਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਕਤ ਵਿਅਕਤੀ ਦੀ ਸਿਰਫ ਨੰਬਰ ਪਲੇਟ ਹੀ ਗਲਤ ਲੱਗੀ ਹੋਈ ਸੀ ਜਿਸ ਦੇ ਚਲਦਿਆਂ ਉਕਤ ਦੋਸ਼ੀ ਖਿਲਾਫ ਧਾਰਾ 473 ਆਈ ਪੀ ਸੀ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਖਬਰ ਲਿਖੇ ਜਾਣ ਵੇਲੇ ਦੋਸ਼ੀ ਰਾਜ ਕੁਮਾਰ ਪੁੱਤਰ ਭਜਨ ਸਿੰਘ ਨਰੂਆਣਾ ਰੋਡ ਬਠਿੰਡਾ ਨੂੰ ਮਾਮਲਾ ਦਰਜ ਕਰਕੇ ਬਾ-ਜਮਾਨਤ ਰਿਹਾਅ ਕਰ ਦਿੱਤਾ ਗਿਆ ਸੀ।

Share Button

Leave a Reply

Your email address will not be published. Required fields are marked *