ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Aug 3rd, 2020

ਖੋਜ ਸੰਸਥਾ ਨਾਦ ਪ੍ਰਗਾਸੁ ਵੱਲੋਂ ਉਰਦੂ ਸ਼ਾਇਰੀ ਮੇਂ ਗੁਰੂ ਸਾਹਿਬਾਨ ਕੀ ਸਤਾਇਸ਼ ਵਿਸ਼ੇ ‘ਤੇ ਆਨਲਾਈਨ ਭਾਸ਼ਣ ਦਾ ਆਯੋਜਨ

ਖੋਜ ਸੰਸਥਾ ਨਾਦ ਪ੍ਰਗਾਸੁ ਵੱਲੋਂ ਉਰਦੂ ਸ਼ਾਇਰੀ ਮੇਂ ਗੁਰੂ ਸਾਹਿਬਾਨ ਕੀ ਸਤਾਇਸ਼ ਵਿਸ਼ੇ ‘ਤੇ ਆਨਲਾਈਨ ਭਾਸ਼ਣ ਦਾ ਆਯੋਜਨ

ਜ਼ੁਬਾਨ ਨੂੰ ਕਿਸੇ ਖਾਸ ਮਜ਼ਹਬ ਨਾਲ ਜੋੜਨਾ ਉਸ ਦੇ ਸਮੂਹਿਕ ਤੱਤ-ਮੀਮਾਂਸਿਕੀ ਸਫਰ ਨੂੰ ਮਹਿਦੂਦ ਕਰਨਾ ਹੈ: ਡਾ. ਰਿਹਾਨ ਹਸਨ

ਅੰਮ੍ਰਿਤਸਰ, 5 ਜੁਲਾਈ (ਨਿਰਪੱਖ ਆਵਾਜ਼ ਬਿਊਰੋ): ਖੋਜ ਸੰਸਥਾ ਨਾਦ ਪ੍ਰਗਾਸੁ ਵੱਲੋਂ ਅੱਜ ‘ਉਰਦੂ ਸ਼ਾਇਰੀ ਮੇਂ ਗੁਰੂ ਸਾਹਿਬਾਨ ਕੀ ਸਤਾਇਸ਼’ ਵਿਸ਼ੇ ‘ਤੇ ਆਨਲਾਈਨ ਭਾਸ਼ਣ ਦਾ ਆਯੋਜਨ ਕਰਵਾਇਆ ਗਿਆ ਜਿਸ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਰਦੂ ਤੇ ਫਾਰਸੀ ਵਿਭਾਗ ਤੋਂ ਡਾ. ਰਿਹਾਨ ਹਸਨ ਪ੍ਰਮੁੱਖ ਵਕਤਾ ਸਨ। ਇਸ ਮੌਕੇ ਉਨ੍ਹਾਂ ਉਰਦੂ ਸ਼ਾਇਰੀ ਵਿਚ ਵੱਖ-ਵੱਖ ਸ਼ਾਇਰਾਂ ਵੱਲੋਂ ਗੁਰੂ ਸਾਹਿਬਾਨ ਦੀ ਉਸਤਤੀ ਵਿਚ ਲਿਖੀਆਂ ਰਚਨਾਵਾਂ ਬਾਰੇ ਚਰਚਾ ਕੀਤੀ। ਇਸ ਮੌਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ 70 ਦੇ ਲਗਪਗ ਖੋਜਾਰਥੀਆਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਵਿਦਵਾਨਾਂ ਨੇ ਭਾਗ ਲਿਆ।

ਆਪਣੇ ਸਵਾਗਤੀ ਭਾਸ਼ਣ ਵਿਚ ਗੁਰਚੇਤਨ ਸਿੰਘ ਨੇ ਡਾ. ਰਿਹਾਨ ਅਤੇ ਸਾਰੇ ਆਨਲਾਈਨ ਸਰੋਤਿਆਂ ਨੂੰ ‘ਜੀ ਆਇਆਂ’ ਆਖਦਿਆਂ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਇਸ ਭਾਸ਼ਣ ਦਾ ਉਦੇਸ਼ ਮੂਲ ਧਰਤੀ ਦੇ ਮੌਲਿਕ ਚਿੰਤਨ ਨੂੰ ਬਸਤੀਵਾਦੀ ਚਿੰਤਨ ਵੱਲੋਂ ਸਥਾਪਤ ਕੀਤੇ ਸੀਮਿਤ ਗਿਆਨ ਅਨਸ਼ਾਸਨਾਂ ਦੇ ਵਰਗੀਕਰਨ ਤੋਂ ਬਾਹਰ ਕੱਢ ਇਸਦੇ ਆਪਣੇ ਬਹੁ-ਪਾਸਾਰੀ ਗਿਆਨ-ਚਿੰਤਨੀ ਅਭਿਆਸਾਂ ਨਾਲ ਜੋੜਣਾ ਹੈ।ਇਸ ਉਦੇਸ਼ ਤਹਿਤ ਉਨ੍ਹਾਂ ਦੂਜਾ ਨੁਕਤਾ ਇਹ ਸਾਂਝਾ ਕੀਤਾ ਕਿ ਸਾਡਾ ਗਿਆਨ-ਚਿੰਤਨੀ ਅਭਿਆਸ ਕਿਸੇ ਵੀ ਤਰ੍ਹਾਂ ਦੇ ਜਾਗੀਰਦਾਰੀ ਬਿਰਤੀ ਦੇ ਪ੍ਰਭਾਵ ਵਿੱਚੋਂ ਇਕੇਂਦਰੀਕਰਣ ਦੀ ਗਿਆਨ-ਪ੍ਰਬੁਧਤਾ ਨੂੰ ਸਥਾਪਿਤ ਕਰਨ ਦੇ ਬਜਾਇ ਆਪਣੀ ਬਹੁ-ਕੇਂਦਰੀਕਰਣ ਸਮਗਰਤਾ ਵਿੱਚ ਮਉਲਣ ਦਾ ਪ੍ਰਯਤਨ ਨਿਰੰਤਰ ਜਾਰੀ ਰੱਖੇ।

ਡਾ. ਰਿਹਾਨ ਹਸਨ ਨੇ ਕਿਹਾ ਕਿ ਕਿਸੇ ਵੀ ਜ਼ੁਬਾਨ ਨੂੰ ਕਿਸੇ ਖਾਸ ਮਜ਼ਹਬ ਨਾਲ ਜੋੜਨਾ ਉਸ ਦੇ ਸਮੂਹਿਕ ਤੱਤ-ਮੀਮਾਂਸਿਕੀ ਸਫਰ ਨੂੰ ਮਹਿਦੂਦ ਕਰਨ ਵਾਂਗ ਹੈ।ਉਰਦੂ ਸ਼ਾਇਰੀ ਤਮਾਮ ਮਜ਼ਹਬਾਂ ਵਿਚ ਮੁਹੱਬਤੀ ਸਫਰ ਕਰਦੀ ਹੈ ਜਿਸਦਾ ਝਲਕਾਰਾ ਵੱਖ ਵੱਖ ਮਜ਼ਹਬੀ ਸ਼ਾਇਰਾਂ ਵਲੋਂ ਗੁਰੂ ਸਾਹਿਬਾਨ ਦੀ ਸਿਤਾਇਸ਼ ਵਿਚੋਂ ਵੇਖਿਆ ਜਾ ਸਕਦਾ ਹੈ। ਇੰਝ ਸ਼ਾਇਰਾਂ ਦੇ ਜ਼ਰੀਏ ਜ਼ੁਬਾਨੀ ਤੇ ਮਜ਼ਹਬੀ ਤੰਗਦਿਲੀ ਮੁਹੱਬਤ ਵਿਚ ਤਬਦੀਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸ਼ੁਰੂ ਤੋਂ ਹੀ ਪੰਜਾਬੀ ਦੀ ਤਰ੍ਹਾਂ ਉਰਦੂ ਜ਼ੁਬਾਨ ਵੀ ਤਫਸੀਲਾਂ, ਤਰਾਨਿਆਂ ਰਾਹੀਂ ਮੁੱਹਬਤੀ ਪੈਗ਼ਾਮ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਉਰਦੂ ਸ਼ਾਇਰੀ ਅੰਦਰ ਗੁਰੂ ਸਾਹਿਬਾਨ ਦੀ ਉਸਤਤ ਵਿਚ ਵੱਖ-ਵੱਖ ਸ਼ਾਇਰਾਂ ਵੱਲੋਂ ਕਲਾਮ ਲਿਖੇ ਗਏ ਹਨ।

ਆਪਣੇ ਭਾਸ਼ਣ ਦੌਰਾਨ ਡਾ. ਰਿਹਾਨ ਨੇ ਨਜ਼ੀਰ ਅਕਬਰਾਬਾਦੀ, ਅਲਾਮਾ ਇਕਬਾਲ, ਮਹਿੰਦੀ ਨਜ਼ਮੀ, ਕਾਜ਼ੀ ਮੁਹੰਮਦ ਅਬਦੁਲਾ ਮੁੰਤਜ਼ਿਰ, ਪਿੰਡੀ ਦਾਨ ਕਮਰ, ਅਸਗਰ ਬਹਿਰਾਈਚੀ, ਅਮਰਚੰਦ ਬੈਨ, ਕਿਰਪਾਲ ਸਿੰਘ ਦਿਲਦਾਰ, ਗੁਰਬਚਨ ਸਿੰਘ ਸ਼ਾਦ, ਗੰਡਾ ਸਿੰਘ ਮੌਸ਼ਰਕੀ, ਕੁੰਵਲ ਪ੍ਰਦੀਪ ਮਹਾਜਨ, ਮੁਨਸ਼ੀ ਦੁਆਰਕਾ ਪ੍ਰਸਾਦ ਉਫਕ, ਯਾਕੂਬ ਮਸੀਹ ਸਲਾਮ, ਮੀਨਾ ਰਾਮ ਵਫਾ, ਹਸੀ ਚੰਦ ਅਖਤਰ ਤੋਂ ਇਲਾਵਾ ਹੋਰ ਵੀ ਕਈ ਸ਼ਾਇਰਾਂ ਦੇ ਕਲਾਮ ਸਾਂਝੇ ਕੀਤੇ ਗਏ ਜੋ ਕਿ ਦੁਨੀਆਂ ਦੀ ਮੁਹੱਬਤ ਦਾ ਪੈਗ਼ਾਮ ਹਨ। ਡਾ. ਰਿਹਾਨ ਅਨੁਸਾਰ ਇਸ ਮੁਹੱਬਤੀ ਪੈਗ਼ਾਮ ਦਾ ਅਮਲੀ ਸਬੂਤ ਸਿੱਖ ਗੁਰਦੁਆਰਿਆਂ ਦਾ ਤਮਾਮ ਮਜ਼ਹਬਾਂ ਲਈ ਖੁੱਲ੍ਹੇ ਰਹਿਣਾ ਹੈ। ਇਨ੍ਹਾਂ ਸ਼ਾਇਰਾਂ ਦੇ ਕਲਾਮ ਵਿਚੋਂ ਗੁਰੂ ਸਾਹਿਬਾਨ ਦਾ ਜੀਵਨ ਜ਼ਿੰਦਗੀ ਲਈ ਪਿਆਰ ਮੁਹੱਬਤ, ਅਮਨ, ਭਾਈਚਾਰਾ ਅਤੇ ਦੋਸਤੀ ਦਾ ਪ੍ਰਗਟਾਵਾ ਹੈ।

ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਜੰਮੂ ਯੂਨੀਵਰਸਿਟੀ, ਸੈਂਟਰਲ ਯੂਨੀਵਰਸਿਟੀ ਆਫ ਕਸ਼ਮੀਰ, ਦਿੱਲੀ ਯੂਨੀਵਰਸਿਟੀ, ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦਿੱਲੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਅਤੇ ਵੱਖ ਵੱਖ ਕਾਲਜਾਂ ਜਿਨ੍ਹਾਂ ਵਿਚ ਖਾਲਸਾ ਕਾਲਜ ਪਟਿਆਲਾ, ਖਾਲਸਾ ਕਾਲਜ ਅੰਮ੍ਰਿਤਸਰ ਤੋਂ ਹੋਰ ਖੋਜ ਅਕਾਦਮਿਕ ਸੰਸਥਾਵਾਂ ਦੇ ਖੋਜਾਰਥੀਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: