Wed. Aug 21st, 2019

ਖੋਜ-ਪੱਤਰ : ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਦਰਜ ਮਨੁੱਖੀ ਕਦਰਾਂਕੀਮਤਾਂ ਦੀ ਸਿੱਖਿਆ ਵਿੱਚ ਮਹੱਤਤਾ

ਖੋਜ-ਪੱਤਰ : ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਦਰਜ ਮਨੁੱਖੀ ਕਦਰਾਂਕੀਮਤਾਂ ਦੀ ਸਿੱਖਿਆ ਵਿੱਚ ਮਹੱਤਤਾ

ਜਾਣ-ਪਛਾਣ-: ਭਾਰਤ ਨੂੰ ਰਿਸ਼ੀਆਂ-ਮੁਨੀਆਂ ,ਪੀਰਾਂ ਫਕੀਰਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ।ਇਹਨਾਂ ਗੁਰੂ-ਪੀਰਾਂ ਵਿੱਚੋਂ ਹੀ ਬਹੁਤ ਸਾਰੇ ਮਹਾਨ ਲੇਖਕ ਹੋਏ ਹਨ।ਜਿਹਨਾਂ ਨੇ ਆਪਣੇ ਸਮੇਂ ਦੀਆਂ ਪ੍ਰਸਿਥਤੀਆਂ ਦਾ ਵਰਨਣ ਕੀਤਾ ਹੈ। ਇਹਨਾਂ ਵਿੱਚੋਂ ਹੀ ਇੱਥ ਸਨ, ਸ਼੍ਰੀ ਗੁਰੂ ਨਾਨਕ ਦੇਵ ਜੀ ,ਜੋ “ਮੱਧ ਯੁੱਗ” ਦੇ ਸਿਰਮੌਰ ਲੇਖਕ ਹੋਏ ਹਨ।ਉਹਨਾਂ ਨੇ ਆਪਣੇ ਸਮਾਜਿਕ,ਰਾਜਨੀਤਿਕ ,ਨੈਤਿਕ ,ਧਾਰਮਿਕ ਦਰਸ਼ਨਾਂ ਨਾਲ ਭਾਰਤ ਦੀ ਭੂਮੀ ਨੂੰ ਸੰਪੂੁਰਨ ਕੀਤਾ। ਗੁਰੂ ਨਾਨਕ ਦੇਵ ਜੀ ਨੇ ਜਿੱਥੇ ਪੂਰੀ ਦੁਨੀਆਂ ਲਈ ਰੱਬੀ ਦਰਸ਼ਨ ਪੇਸ਼ ਕੀਤਾ,ਉਥੇ ਦੁਨੀਆਂ ਨੂੰ ਜੀਵਣ ਜਿਉਣ ਲਈ ਸ੍ਰਵਸ਼੍ਰੇਸ਼ਟ ਸਿਧਾਂਤ ਵੀ ਦਿੱਤੇ।ਸੰਸਾਰ ਨੂੰ ਸਮਾਜਿਕ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਭਰਪੂਰ ਕੀਤਾ।ਉਹਨਾਂ ਨੇ ਜੋ ਸਿਧਾਂਤ ਦਿੱਤੇ ,ਉਹ ਉਦੋਂ ਵੀ ਸੱਚ ਸਨ ,ਜਦ ਉਹਨਾ ਨੇ ਰੱਬੀ ਬਾਣੀ ਰਚੀ ਸੀ ,ਅੁੱਜ ਸਦੀਆਂ ਬਾਅਦ ਵੀ ਉਨ੍ਹੀ ਹੀ ਸਾਰਥਕਤਾ ਰੱਖਦੇ ਹਨ।ਸਗੋ ੳਜੋਕੇ ਸਮੇਂ ਵਿੱਚ ਉਹਨਾਂ ਦੀ ਸਾਰਥਕਤਾ ਹੋਰ ਵੀ ਵੱਧ ਜਾਂਦੀ ਹੈ, ਜਦੋਂ ਨੈਤਿਕਤਾ ਦਾ ਪਤਨ ਹੋ ਰਿਹਾ ਹੈ।ਗੁਰੁ ਨਾਨਕ ਬਾਣੀ ਦਾ ਸਮਾਜਿਕ ਅਧਿਐਨ ਅਜੋਕੇ ਸਮਾਜ ਦਾ ਪੂਰਨ ਰੂਪ ਵਿੱਚ ਮਾਰਗ ਦਰਸ਼ਨ ਕਰ ਸਕਦਾ ਹੈ। ਗੁਰੂ ਜੀ ਨੈਤਿਕ ਵਿਚਾਰਾਂ ਦੇ ਦਰਸ਼ਨ ਉਹਨਾਂ ਦੀ ਬਾਣੀ ਹੀ ਨਹੀਂ ,ਉਹਨਾਂ ਦੇ ਜੀਵਨ ਵਿੱਚੋਂ ਵੀ ਹੁੰਦੇ ਹਨ।ਗੁਰੂ ਜੀ ਇੱਕ ਮਹਾਨ ਅਧਿਆਤਮਕ ਪੁਰਖ ਸਨ।ਗੁਰੂ ਜੀ ਸਮੱਚੀ ਮਾਨਵਤਾ ਦੀ ਭਲਾਈ ਲੋੜਦੇ ਸਨ ।ਉਹ ਮਾਨਵਤਾ ਲਈ ਸੱਚਾ-ਸੁੱਚਾ ਜੀਵਨ ਬਤੀਤ ਕਰਨ ਦੀ ਕਾਮਨਾ ਕਰਦੇ ਸਨ ।
ਮਨੁੱਖੀ ਕਦਰਾਂਕੀਮਤਾਂ:ਮਨੁੱਖੀ ਕਦਰਾਂ-ਕੀਮਤਾਂ ਓਹਨਾਂ ਜੀਵਾਂ, ਵਿਚਾਰਾਂ, ਵਿਹਾਰਾਂ ਅਤੇ ਵਸਤੂਆਂ ਨਾਲ ਸੰਬੰਧਤ ਹੁੰਦੀਆਂ ਹਨ ਜੋ ਮਨੁੱਖ ਦੀਆਂ ਇੱਛਾਵਾਂ ਦੀ ਪੂਰਤੀ ਕਰਦੀਆਂ ਹਨ।ਉਹਨਾਂ ਪ੍ਰਤੀ ਮਨੁੱਖੀ ਵਿਹਾਰ ਵਿੱਚੋਂ ਕਦਰ ਝਲਕਦੀ ਹੈ ਅਤੇ ਉਸ ਵਿਹਾਰ ਵਿੱਚੋਂ ਇੱਛਾ ਪੂਰਨ ਹੁੰਦੀ ਹੈ ਉਸ ਦੀ ਮਨੁੱਖੀ ਜੀਵਨ ਵਿਚ ਕੀ ਦੇਣ (ਕੀਮਤ) ਹੈ,ਇਸ ਤ੍ਰਿਪਤੀ ਵਿੱਚ ਹੀ ਕੀਮਤ ਹੁੰਦੀ ਹੈ।ਪੰਜਾਬੀ ਸ਼ਬਦ ਲਈ ਅੰਗਰੇਜੀ ਸ਼ਬਦ (ਵੳਲੁੲ) ਵਰਤਿਆ ਜਾਂਦਾ ਹੈ।ਪਰੰਤੂ ਜਦੋਂ ਵੀ ਕਿਸੇ ਕੀੰਮਤ (ਵੳਲੁੲ) ਨਾਲ ਭਾਵ ਸ਼ਬਦ ਜੁੜ ਜਾਂਦਾ ਹੈ ਤਾਂ ਕਿਸੇ ਚੰਗੇ ਭਾਵ ਨਾਲ ਉਸਦੀ ਕੀਮਤ ਨਿਰਧਾਰਤ ਹੁੰਦੀ ਹੈ,ਇਸ ਦੇ ਅਧਾਰ ਰੂਪ ਵਿੱਚ ਮਨੁੱਖ ਦੀ ਇੱਛਾ ਕੰਮ ਕਰ ਰਹੀ ਹੁੰਦੀ ਹੈ।ਇੱਛਾ ਅਧੀਨਂ ਵਿਅਕਤੀ ਕਿਸੇ ਲਈ ਤਾਂਘ ਕਰਦਾ ਹੈ ਜਿਸ ਨਾਲ ਕਦਰ ਅਤੇ ਕੀਮਤ ਸਬੰਧਤ ਹੈ ਕਿਉਂਕਿ ਇੱਥੇ ਵਿਅਕਤੀ ਨੂੰ ਜੋ ਚੰਗਾ ਲੱਗਦਾ ਹੈ ਉਸ ਦੀ ਕਦਰ ਅਤੇ ਪਰਸ਼ੰਸਾ ਕਰਦਾ ਹੈ।ਇਸ ਵਿੱਚੋਂ ਹੀ ਕੀਮਤ ਪੈਦਾ ਹੁੰਦੀ ਹੈ।ਜਿਸ ਰਾਹੀਂ ਇੱਛਾਂ ਦੀ ਪੁਰਤੀ ਹੁੰਦੀ ਹੈ।ਉਹੀ ਸਾਧਨ ਹੁੰਦਾ ਹੈ।ਭਾਵ ਜੋ ਗੁਣ ਹੈ ਉਹੀ ਕੀਮਤ ਹੈ।ਕੀਮਤਾਂ ਉਹਨਾਂ ਗੁਣਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਕਿਸੇ ਵਿਚਾਰ ,ਕੰਮਾ ,ਯੋਗਤਾ ,ਵਿਚਾਰ ਨੂੰ ਨਿਰਧਾਰਤ ਕਰਦੇ ਹਨ।ਜਿਹੜੇ ਮਿਆਰ ਕਿਸੇ ਵਸਤੂ ਦੇ ਸਮਝਣ ਦਾ ਅਧਾਰ ਬਣਦੇ ਹਨ।
ਕਦਰਾਂ-ਕੀਮਤਾਂ ਅਜਿਹੇ ਨਿਯਮ,ਆਦਰਸ਼ ਜਾਂ ਵਿਸ਼ਵਾਸ਼ ਹੁੰਦੇ ਹਨ,ਜਿਹਨਾਂ ਨੂੰ ਸਮਾਜ ਦੇ ਮੈਂਬਰ ਵੱਧ ਤੋਂ ਵੱਧ ਅਪਣਾਉਦੇ ਹਨ।ਇਸ ਲਈ ਮਨੁੱਖ ਦੀਆਂ ਇੱਛਾਵਾਂ ਦੀ ਪੁਰਤੀ ਲਈ ਜੋ ਕੁੱਝ ਜਿੰਨਾਂ ਸਮਰੱਥ ਹੁੰਦਾ ਹੈ ਉਹਨੀ ਹੀ ਉਸ ਦੀ ਕਮਿਤ ਹੂੰਦੀ ਹੈ ਅਤੇ ਉਸ ਪ੍ਰਤੀ ਮਨੁੱਖੀ ਵਿਹਾਰ ਕਦਰ ਵਾਲਾ ਹੁੰਦਾ ਹੈ।ਨੇਤਿਕ ਗੁਣ ,ਵਿਸ਼ਵਾਸ਼ ,ਭਾਵਨਾ, ਸੱਚ ,ਨਿਆ,ਇਮਾਨ,ਏਕਤਾ,ਸਾਂਝੀਵਾਲਤਾ ਆਦਿ ਮਾਨਵੀ ਕਦਰਾਂ ਕੀਮਤਾਂ ਮੰਨੀਆਂ ਗਈਆਂ ਹਨ।
ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਸਿੱਖਿਆ ਦਾ ਅਰਥ: ਗੁਰੂ ਨਾਨਕ ਦੇਵ ਜੀ ਸਿੱਖਿਆ ਲਈ “ਵਿੱਦਿਆ “ਸ਼ਬਦ ਦੀ ਵਰਤੋਂ ਕਰਦੇ ਹਨ।ਗੁਰੁ ਜੀ ਫਰਮਾਉਦੇ ਹਨ “ਵਿਦਿੱਆ ਵਿੀਚਾਰੀ ਤਾਂ ਪਰਉਪਕਾਰੀ”।।(ਆਸਾ ਮਹੱਲਾ) ਗੁਰੁ ਜੀ ਇਸ ਸ਼ਬਦ ਦਾ ਉਚਾਰਣ ਸਿਰਫ ਅਧਿਆਤਮਕਤਾ ਲਈ ਹੀ ਨਹੀਂ ਸਗੋਂ ਬਹੁਪੱਖੀ ਮੰਤਵ ਤੋਂ ਕਰਦੇ ਹਨ।ਗੁਰੂ ਜੀ ਅਨੁਸਾਰ ਸਿਰਫ ਰੱਬੀ ਗੁਣਗਾਨ ਹੀ ਨਹੀਂ,ਵਿਹਾਰਕ ਜੀਵਨ ਦੀ ਸਿੱਖਿਆਂ ਹੀ ਅਸਲ ਸਿੱਖਿਆ ਹੈ।ਸਹੀ ਅਰਥਾਂ ਵਿੱਚ ਸਿੱਖਿਆ ਪੁੂਰੀ ਦੁਨੀਆਂ ਨਾਲ ਪਿਆਰ,ਨੈਤਿਕ ਕਦਰਾਂ-ਕੀਮਤਾਂ ਨੂੰ ਗ੍ਰਹਿਣ ਕਰਨਾ ਹੈ।
ਸਿੱਖਿਆ ਅਤੇ ਨੈਤਿਕ ਕਦਰਾਂ-ਕੀਮਤਾਂ: ਸਿੱਖਿਆ ਵਿੱਚ ਨੈਤਿਕਤਾ ਦੀ ਗੱਲ ਕਰਦੇ ਗੁਰੂ ਜੀ ਕਹਿਦੇ ਹਨ ਕਿ ਸਿੱਖਿਆਂ ਉਹੀ ਹੈ ਜੋ ਮਨੁੱਖ ਦੇ ਚਰਿੱਤਰ ਦਾ ਵਿਕਾਸ ਕਰ ਸਕੇ।ਗੁਰੁ ਜੀ ਕਹਿੰਦੇ ਹਨ ਕਿ ਗੁਰੂ ਅਤੇ ਵਿਦਿਆਰਥੀ ਦੋਵੇਂ ਹੀ ਨੈਤਿਕਤਾ ਭਰਪੂਰ ਹੋਣੇ ਚਾਹੀਦੇ ਹਨ।ਸਿੱਖਿਅਤ ਵਿਅਕਤੀ ਉਹੀ ਹੈ ਜੋ ਸੱਚਾ,ਇਮਾਨਦਾਰ,ਜਿੰਮੇਵਾਰ,ਸਾਦਾ ਜੀਵਨ ਬਤੀਤ ਕਰਨ ਵਾਲਾ,ਭਰਿਸ਼ਟਾਚਾਰ ਰਹਿਤ ,ਜਾਤ-ਪਾਤ ਤੋਂ ਦੂਰ ਧਾਾਰਮਿਕ ,ੳੱਚਾ ਸੁੱਚਾ ਜੀਵਨ ਅਪਣਾ ਕੇ ਸਮਾਜ ਦਾ ਕਲਿਆਣ ਕਰ ਸਕੇ।ਇੱਕ ਨਰੋਏ ਸਮਾਜ ਦੀ ਸਿਰਜਣਾ ਕਰ ਸਕੇ।ਗੁਰੁ ਜੀ ਫਰਮਾੳਂਦੇ ਹਨ ਕਿ ਉਹ ਵਿਅਕਤੀ ਹੀ ਵਿਚਾਰਵਾਨ ਮਨੁੱਖ ਹੈ ਜੋ ਵਿੱਦਿਆ ਪ੍ਰਾਪਤ ਕਰਕੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ ਵਾਲਾ ਹੋਵੇ।ਗੁਰੁ ਜੀ ਅਨੁਸਾਰ ਸਿੱਖਿਅਤ ਮਨੁੱਖ ਉਹੀ ਹੈ ਜੋ ਨੈਤਿਕ ਸਿਧਾਂਤਾਂ ਦੀ ਰਹਿਨੂਮਾਈ ਕਰਦਾ ਹੈ ।ਉਹਨਾਂ ਨੇ ਸਿੱਖਿਆ ਦਾ ਅਰਥ ਉਹਨਾਂ ਸਿਧਾਂਤਾਂ ਤੋਂ ਲਿਆਂ ਹੈ ਜੋ ਰਾਮ-ਨਾਮ ਦੀ ਭਗਤੀ ਕਰਦੇ ਹੋਏ ਸਾਰੀ ਦੁਨੀਆਂ ਪ੍ਰਤੀ ਪਿਆਰ ਅਤੇ ਸਨਮਾਨ ਜਿਹੀਆਂ ਕਦਰਾਂ ਕੀਮਤਾਂ ਨੂੰ ਗ੍ਰਹਿਣ ਕਰ ਕੇ ਰੱਖਣਾ ਹੈ।ਗੁਰੁ ਜੀ ਸਿੱਖਿਅਤ ਵਿਅਕਤੀ ਦੀਆਂ ਵਿਸ਼ੇਸ਼ਤਾਵਾਂ ਦਾ ਜਿਕਰ ਕਰਦੇ ਕਹਿੰਦੇ ਹਨ ਕਿ ਸਿੱਖਿਅਤ ਵਿਅਕਤੀ ਗੁਰਮੁਖ ਭਾਵ ਪ੍ਰਮਾਤਮਾਂ ਨਾਲ ਜੁੜਿਆ ਹੋਇਆਂ, ਨਾਮ ਸਿਮਰਨ ਵਿੱਚ ਲੀਨ ਹੁੰਦਾ ਹੈ।ਉਸਦੇ ਗਲ ਵਿੱਚ ਹਮੇਸ਼ਾ ਰਾਮ ਨਾਮ ਦੀ ਮਾਲਾ ਰਹਿੰਦੀ ਹੈ।ਉਹ ਪ੍ਰਮਾਤਮਾਂ ਦੀ ਸ਼ਾਸ਼ਨ ਵਿਵਸਥਾ ਨੂੰ ਗ੍ਰਹਿਣ ਕਰਦਾ ਹੈ।ਉਹ ਕਾਮ,ਕਰੋਧ,ਲੋਭ,ਮੋਹ,ਹੰਕਾਰ ਜਿਹੇ ਪੰਜ ਦੁਸ਼ਮਣਾ ਤੇ ਕਾਬੂ ਪਾ ਕੇ ਰੱਖਦਾ ਹੈ।ਉਹ ਪ੍ਰਭੂ ਭਗਤੀ ਨਾਲ ਇਹਨਾਂ ਨੂੰ ਮਿੱਤਰ ਬਣਾ ਲੈਂਦਾ ਹੈ।ਉਹ ਅਨੁਸ਼ਾਸ਼ਨ ਵਿੱਚ ਰਹਿ ਕਿ ਸਾਦਾ ਅਤੇ ਪਵਿੱਤਰ ਜੀਵਨ ਬਤੀਤ ਕਰਦਾ ਹੈ।ਉਹ ਆਸ਼ਾਵਾਦੀ, ਨਿਆਂ ਪ੍ਰਤੀ ਸੁਚੇਤ ਅਤੇ ਦਿਆਲਤਾਪੁਰਨ ਵਿਵਹਾਰ ਕਰਦਾ ਹੈ।ਨਾਮ ਸਿਮਰਨ ਵਿੱਚ ਵਿਸ਼ਵਾਸ਼ ਕਰਦਾ ਹੋਇਆ ਅਜਿਹਾ ਪ੍ਰਾਣੀ ਸੰਤ ਸਿਪਾਹੀ ਦੀ ਤਰ੍ਹਾਂ ਵਿਹਾਰ ਕਰਦਾ ਹੈ।ਉਸਦੀ ਸ਼ਖਸ਼ੀਅਤ ਭਾਵ ਉਸਦਾ ਸਰੀਰ ਆਤਮਾਂ ਅਤੇ ਭਾਵਨਾਵਾਂ ਉਸਦੇ ਕਾਬੂ ਵਿੱਚ,ਭਾਵ ਮਜ਼ਬੂਤ ਹੁੰਦੀਆਂ ਹਨ।ਸ਼ਬਦ ਚਰਿੱਤਰ ਦਾ ਸੁਆਮੀ ਮਨੁੱਖ ਦੀਆਂ ਇੰਦਰੀਆਂ ਪ੍ਰਮਾਤਮਾਂ ਨਾਲ ਜੁੜੀਆਂ ਹੁੰਦੀਆਂ ਹਨ।ਉਹ ਕਰਮਯੋਗੀ,ਵਫਾਦਾਰ ਅਤੇ ਦਸਾਂ ਨੌਂਹਾਂ ਦੀ ਕਿਰਤ ਕਰਨ ਵਾਲਾ ਹੁੰਦਾਹੈ।
ਗੁਰੁ ਜੀ ਨੇ ਵਾਰ-ਵਾਰ ਇਹੀ ਕਿਹਾ ਹੈ ਕਿ ਅਸਲੀ ਸਿੱਖਿਆਂ ਉਹੀ ਹੈ ਜੋ ਗੁਰੁ ਦੇ ਦਰਸ਼ਨ ਕਰਵਾਏ ,ਸ਼ਬਦ ਚਰਿੱੱਤਰ ਦਾ ਵਿਕਾਸ ਵਿਅਕਤੀਗਤ ਰੂਪ ਵਿੱਚ ਅਤੇ ਸਮੂਹਿਕ ਰੂਪ ਵਿੱਚ ਕਰਵਾਏ।ਗੁਰੁ ਜੀ ਨੇ ਸਿੱਖਿਆ ਦਾ ਮੰਤਵ ਅਧਿਆਤਮਕ ਜਾਗਰੂਕਤਾ ਦੇ ਰੂਪ ਵਿੱਚ ਪਰਿਭਾਸ਼ਤ ਕੀਤਾ ਹੈ।ਉਹਨਾ ਦੇ ਅਨੁਸਾਰ ਵਿਦਿਆ ਦੁਆਰਾ ਪ੍ਰਾਪਤ ਗਿਆਨ ਦੀ ਮਨੁੱਖਤਾ ਦੇ ਭਲੇ ਹਿੱਤ ਵਰਤੋਂ ਕਰਨੀ ਚਾਹੀਦੀ ਹੈ।
ਹਵਾਲੇ
ਆਸਾ ਮਹੱਲਾ, ੧- ੩੫੬
ਅੰਗਰੇਜੀ ਪੰਜਾਬੀ ਕੋਸ਼,ਪੰਜਾਬੀ ਯੁਨੀਵਰਸਿਟੀ ਪਟਿਆਲਾ-ਪੰਨਾ ,185
ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ,ਸੁਖਜੀਤ ਸਿੰਘ ਕਪੂਰਥਲਾ ,ਪੰਨਾ,41
ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ,ਸੁਖਜੀਤ ਸਿੰਘ ਕਪੂਰਥਲਾ ,ਪੰਨਾ,42
ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ,ਸੁਖਜੀਤ ਸਿੰਘ ਕਪੂਰਥਲਾ,ਪੰਨਾ,48
ਸਮਾਜ ਵਿਗਿਆਨ ਪੱਤਰ , ਪੰਜਾਬੀ ਯੁਨੀਵਰਸਿਟੀ ਪਟਿਆਲਾ-ਪੰਨਾ ,128

www.wikipidia.education
www.philosophy.com
www.sociologyguide.com

ਵੀਰਪਾਲ ਕੌਰ
ਵਿਸ਼ਾ:ਐਜੂਕੇਸ਼ਨ
8569001590

Leave a Reply

Your email address will not be published. Required fields are marked *

%d bloggers like this: