Mon. Sep 23rd, 2019

ਖੋਜੀਆਂ ਨੇ ਸਮੁੰਦਰ ਵਿੱਚ ਪਹਿਲੀ ਵਾਰ ਲਗਾਈ 11 ਕਿ. ਮੀ. ਦੀ ਡੁੱਬਕੀ

ਖੋਜੀਆਂ ਨੇ ਸਮੁੰਦਰ ਵਿੱਚ ਪਹਿਲੀ ਵਾਰ ਲਗਾਈ 11 ਕਿ. ਮੀ. ਦੀ ਡੁੱਬਕੀ

ਵਾਸ਼ਿੰਗਟਨ: ਅਮਰੀਕੀ ਖੋਜਕਾਰ ਵਿਕਟਰ ਵੇਸਕੇਵੋ ਪਹਿਲੀ ਵਾਰ ਸਮੁੰਦਰ ਦੀ 11 ਕਿਲੋਮੀਟਰ ਦੀ ਡੂੰਘਾਈ ਵਿੱਚ ਉੱਤਰੇ ਤਾਂ ਉਨ੍ਹਾਂ ਨੂੰ ਉੱਥੇ ਵੀ ਪਲਾਸਟਿਕ ਦਾ ਕੂੜਾ ਮਿਲਿਆ, ਜਿਸ ਕਾਰਨ ਉਹ ਹੈਰਾਨ ਹੋ ਗਏ| ਉਹ ਪ੍ਰਸ਼ਾਂਤ ਮਹਾਸਾਗਰ ਦੇ ਮਾਰਿਆਨਾ ਟ੍ਰੈਂਚ ਵਿੱਚ ਤਕਰੀਬਨ 4 ਘੰਟੇ ਤਕ ਰਹੇ| ਇਹ ਦੁਨੀਆ ਦਾ ਸਭ ਤੋਂ ਡੂੰਘਾ ਸਥਾਨ ਹੈ| ਵਿਕਟਰ ਨੂੰ ਇੱਥੇ ਸਮੁੰਦਰੀ ਜੀਵਾਂ ਦੇ ਇਲਾਵਾ ਪਲਾਸਟਿਕ ਬੈਗਜ਼ ਅਤੇ ਮਿਠਾਈਆਂ ਦੇ ਖਾਲੀ ਡੱਬੇ ਮਿਲੇ| ਵਿਕਟਰ ਦੀ ਟੀਮ ਪਣਡੁੱਬੀ ਅਤੇ ਮੋਟਰ ਸ਼ਿਪ ਰਾਹੀਂ ਮਾਰਿਆਨਾ ਟ੍ਰੈਂਚ ਦੀ ਹੇਠਲੀ ਸਤ੍ਹਾ ‘ਤੇ 5 ਵਾਰ ਉੱਤਰੀ| ਟੀਮ ਨੇ ਦੂਰ-ਦਰਾਡੇ ਇਲਾਕਿਆਂ ਦਾ ਪਤਾ ਲਗਾਉਣ ਲਈ ਰੋਬੋਟਿਕ ਲੈਂਡਰਸ ਤਾਇਨਾਤ ਕੀਤੇ ਸਨ|
ਵਿਕਟਰ ਨੇ ਕਿਹਾ ਕਿ ਮੁਹਿੰਮ ਦੌਰਾਨ ਅਸੀਂ ਤੇਜ਼ ਲਹਿਰਾਂ ਵਿਚੋਂ ਡੂੰਘੇ ਸਮੁੰਦਰ ਵਿੱਚ ਉਤਰਨ ਵਿੱਚ ਸਫਲਤਾ ਹਾਸਲ ਕੀਤੀ| ਇਹ ਉੱਚ ਸਮੁੰਦਰੀ ਤਕਨੀਕ ਦੀ ਵਰਤੋਂ ਦਾ ਚੰਗਾ ਉਦਾਹਰਣ ਹੈ| ਇਹ ਤੀਸਰੀ ਵਾਰ ਹੈ ਜਦ ਕੋਈ ਇਨਸਾਨ ਸਮੁੰਦਰ ਦੀ ਸਭ ਤੋਂ ਵਧ ਡੂੰਘਾਈ ਵਿੱਚ ਪੁੱਜਾ ਹੋਵੇ| ਪਹਿਲੀ ਵਾਰ 1960 ਵਿੱਚ ਅਮਰੀਕੀ ਸਮੁੰਦਰੀ ਫੌਜ ਦੇ ਲੈਫਟੀਨੈਂਟ ਡਾਨ ਵਾਲਸ਼ ਅਤੇ ਸਵਿਟਜ਼ਰਲੈਂਡ ਦੇ ਇੰਜੀਨੀਅਰ ਜੈਕਸ ਪਿਕਕਾਰਡ ਮਾਰਿਆਨਾ ਟ੍ਰੈਂਚ ਦੀ ਹੇਠਲੀ ਸਤ੍ਹਾ ਤੇ ਪੁੱਜੇ ਸਨ| ਉਹ ਤਕਰੀਬਨ 10 ਕਿਲੋ ਮੀਟਰ ਤਕ ਹੀ ਪੁੱਜ ਸਕੇ ਸਨ| ਸਾਲ ਭਰ ਪਹਿਲਾਂ ਚੀਨ ਦੀ ਪਣਡੁੱਬੀ ਵੀ ਪਹਿਲੀ ਵਾਰ ਸਮੁੰਦਰ ਦੇ ਅੰਦਰ 4027 ਮੀਟਰ ਦੀ ਡੂੰਘਾਈ ਤਕ ਪੁੱਜੀ ਸੀ|
ਜਿਕਰਯੋਗ ਹੈ ਕਿ ਅਮਰੀਕਾ ਕਈ ਦਹਾਕਿਆਂ ਤਕ ਚੀਨ ਨੂੰ ਪਲਾਸਟਿਕ ਕੂੜਾ ਸਸਤੇ ਰੇਟ ਤੇ ਦਿੰਦਾ ਰਿਹਾ| ਕੈਨੇਡਾ ਆਪਣਾ ਕੂੜਾ ਫਿਲੀਪੀਨਜ਼ ਦੇ ਮਨੀਲਾ ਦੀ ਬੰਦਰਗਾਹ ਤੇ ਡੰਪ ਕਰਦਾ ਹੈ| ਅਮੀਰ ਦੇਸ਼ ਵੱਡੀ ਮਾਤਰਾ ਵਿੱਚ ਕੂੜਾ ਪੈਦਾ ਕਰਦੇ ਹਨ ਪਰ ਰੀਸਾਈਕਲਿੰਗ ਨਹੀਂ ਕਰ ਪਾਉਂਦੇ| ਦੁਨੀਆ ਵਿੱਚ ਸਲਾਨਾ 30 ਕਰੋੜ ਟਨ ਪਲਾਸਟਿਕ ਕੂੜਾ ਪੈਦਾ ਹੁੰਦਾ ਹੈ| ਰੀਸਰਚ ਮੁਤਾਬਕ ਦੁਨੀਆ ਭਰ ਦੇ ਮਹਾਸਾਗਰਾਂ ਵਿੱਚ 10 ਕਰੋੜ ਟਨ ਪਲਾਸਟਿਕ ਕੂੜਾ ਪਾਇਆ ਜਾਂਦਾ ਹੈ|
ਇਸ ਵਿੱਚੋਂ 90 ਫੀਸਦੀ ਕੂੜਾ ਸਿਰਫ 10 ਨਦੀਆਂ ਰਾਹੀਂ ਸਮੁੰਦਰ ਵਿੱਚ ਪੁੱਜਦਾ ਹੈ| ਇਸ ਵਿੱਚ ਏਸ਼ੀਆ ਦੀਆਂ ਨਦੀਆਂ ਦੀ ਗਿਣਤੀ ਜ਼ਿਆਦਾ ਹੈ| ਭਾਰਤ ਦੀ ਗੰਗਾ ਤੇ ਸਿੰਧੂ ਨਦੀ ਵੀ ਸ਼ਾਮਲ ਹੈ|

Leave a Reply

Your email address will not be published. Required fields are marked *

%d bloggers like this: