ਖੇੜਾ ਕਲਮੋਟ ਨੀਲ ਕੰਠ ਧਾਮ ਵਿਖੇ ਬਾਪੂ ਕੁੰਭ ਦਾਸ ਜੀ ਦਾ ਮੂਰਤੀ ਸਥਾਪਨਾ ਦਿਵਸ ਮਨਾਇਆ

ਖੇੜਾ ਕਲਮੋਟ ਨੀਲ ਕੰਠ ਧਾਮ ਵਿਖੇ ਬਾਪੂ ਕੁੰਭ ਦਾਸ ਜੀ ਦਾ ਮੂਰਤੀ ਸਥਾਪਨਾ ਦਿਵਸ ਮਨਾਇਆ

ਗੜ੍ਹਸ਼ੰਕਰ 11 ਅਪ੍ਰੈਲ (ਅਸ਼ਵਨੀ ਸ਼ਰਮਾ) ਧੰਨ-ਧੰਨ ਬਾਪੂ ਕੁੰਭ ਦਾਸ ਸੇਵਾ ਸੰਮਤੀ ਵਲੋ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁਰੂ ਗੰਗਾਦਾਸ ਜੀ ਦੇ ਅਸ਼ੀਰਵਾਦ ਨਾਲ ਧੰਨ-ਧੰਨ 1008 ਬਾਪੂ ਕੁੰਭ ਦਾਸ ਜੀ ਦੇ ਮੂਰਤੀ ਸਥਾਪਨਾ ਦਿਵਸ ਦੇ ਸਬੰਧ ਵਿੱਚ 12ਵਾਂ ਵਿਸ਼ਾਲ ਭੰਡਾਰਾ ਬਾਪੂ ਕੁੰਭ ਦਾਸ ਜੀ ਦੇ ਦਰਬਾਰ ਨੀਲ ਕੰਠ ਧਾਮ ਪਿੰਡ ਖੇੜਾ ਕਲਮੋਟ ਵਿਖੇ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਰਮਾਇਣ ਜੀ ਦੇ ਭੋਗ ਪਾਏ ਗਏ।
ਇਸ ਮੌਕੇ ਪੰਜਾਬ ਦੇ ਮਸ਼ਹੂਰ ਕਵਾਲ ਕਰਾਮਤ ਅਲੀ ਅਤੇ ਸਰਦਾਰ ਅਲੀ ਮਲੇਰਕੋਟਲੇ ਵਾਲਿਆ ਨੇ ਸੰਗਤਾ ਨੂੰ ਕਵਾਲੀਆ ਨਾਲ ਮੰਤਰ ਮੁੰਗਧ ਕਰ ਦਿਤਾ। ਕਲਾਕਾਰ ਰਾਮ ਮੌਜੀ ਬੀਟ ਗਰੁੱਪ ਅਤੇ ਮਾਸ਼ਾ ਅਲੀ ਨੇ ਬਾਪੂ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ। ਇਸ ਮੌਕੇ ਸੰਗਤਾ ਦੇ ਭਾਰੀ ਇੱਕਠ ਲਈ ਆਈ.ਵੀ.ਵਾਈ ਹਸਪਤਾਲ ਨਵਾਸ਼ਹਿਰ ਫਰੀ ਮੈਡੀਕਲ ਚੈਕਅੱਪ ਕੈਪ ਲਗਾਇਆ ਗਿਆ ਅਤੇ ਜਿਲਾ ਵੈਦ ਮੰਡਲ ਹੁਸ਼ਿਆਰਪੁਰ ਵਲੋ ਦੇਸੀ ਦਵਾਈਆ ਚੈਕਅਪ ਕਰਕੇ ਦਿਤੀਆ ਗਈਆ। ਇਹਨਾ ਕੈਪਾ ਦਾ 500 ਦੇ ਕਰੀਬ ਲੋਕਾ ਨੇ ਲਾਹਾ ਲਿਆ। ਇਸ ਧਾਰਮਿਕ ਸਮਾਗਮ ਦੌਰਾਨ ਧੰਨ-ਧੰਨ ਬਾਪੂ ਕੁੰਭ ਦਾਸ ਸੇਵਾ ਸੰਮਤੀ ਵਲੋ ਚੇਅਰਮੈਨ ਅਸ਼ਵਨੀ ਜੋਸ਼ੀ, ਪ੍ਰਧਾਨ ਸੁਰਿੰਦਰਪਾਲ ਵਰਮਾ, ਜਰਨਲ ਸੈਕਟਰੀ ਡਾ ਸਤਵੰਤ ਹੀਰ, ਅਸ਼ੋਕ ਰਾਣਾ, ਕੇਵਲ ਕ੍ਰਿਸ਼ਨ, ਸੁਨੀਲ ਰਾਣਾ, ਹਰਭਜਨ ਸਿੰਘ, ਭਾਗ ਸਿੰਘ ਖੁਰਾਲਗੜ, ਆਈਵੀਵਾਈ ਦੇ ਡਾਕਟਰ ਸਕੇਤ ਸ਼ਰਮਾ, ਡਾ ਮਨੀਸ਼ ਭਾਟੀਆ, ਡਾ ਹਿਮਾਸ਼ੂ ਠਾਕੁਰ, ਮੈਨਜਰ ਹਿੰਮਤ ਘਈ ਆਦਿ ਤੋ ਇਲਾਵਾ ਵੱਖ-ਵੱਖ ਪਿੰਡਾ ਦੇ ਲੋਕ ਹਾਜਰ ਸਨ। ਇਸ ਸਮਾਗਮ ਦੌਰਾਨ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ।

Share Button

Leave a Reply

Your email address will not be published. Required fields are marked *

%d bloggers like this: