ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਖੇਤ ਵਿੱਚ ਕੰਮ ਕਰਨ ਗਏ ਨੌਜਵਾਨ ਦੀ ਹੋਈ ਮੌਤ

ਖੇਤ ਵਿੱਚ ਕੰਮ ਕਰਨ ਗਏ ਨੌਜਵਾਨ ਦੀ ਹੋਈ ਮੌਤ
ਮੌਤ ਦਾ ਕਾਰਨ ਮਿਰਗੀ ਦਾ ਦੌਰਾ ਦੱਸਿਆ ਜ ਰਿਹਾ ਹੈ

ਤਲਵੰਡੀ ਸਾਬੋ, 16 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆਂ ਵਿਖੇ ਇੱਕ ਨੌਜਵਾਨ ਦੀ ਖੇਤ ਵਿੱਚ ਅਚਾਨਕ ਮੌਤ ਹੋ ਗਈ, ਜਿਸਦੀ ਲਾਸ਼ ਖੇਤਾਂ ਦੇ ਪਾਣੀ ਵਾਲੇ ਖਾਲੇ ਵਿੱਚੋਂ ਮਿਲੀ ਹੈ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮਦਦ ਦੇਣ ਦੀ ਗੁਹਾਰ ਲਗਾਈ ਹੈ।
ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਪੁੱਤਰ ਹੰਸਾ ਸਿੰਘ (25) ਰੋਜਾਨਾ ਦੀ ਤਰ੍ਹਾਂ ਸਵੇਰੇ ਤਕਰੀਬਨ 6 ਵਜੇ ਆਪਣੇ ਖੇਤ ਵਿੱਚ ਪਾਣੀ ਲਗਾਉਣ ਲਈ ਸੀ, ਪ੍ਰੰਤੂ ਉਹ ਖੇਤ ਵਿੱਚ ਪਾਣੀ ਲਗਾਉਣ ਸਮੇਂ ਖੇਤ ਦੇ ਵਗਦੇ ਪਾਣੀ ਵਾਲੇ ਖਾਲੇ ਵਿੱਚ ਡਿੱਗ ਗਿਆ ਅਤੇ ਪਾਣੀ ਵਿੱਚ ਡੁੱਬਣ ਕਾਰਨ ਉਸਦੀ ਮੌਤ ਹੋ ਗਈ ਪ੍ਰੰਤੂ ਜਦੋਂ ਇਸਦਾ ਆਸ ਪਾਸ ਦੇ ਖੇਤਾਂ ਵਾਲਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਇਸ ਦੀ ਇਤਲਾਹ ਉਸ ਦੇ ਘਰ ਵਾਲਿਆਂ ਨੂੰ ਦਿੱਤੀ ਤੇ ਖੁਦ ਵੀ ਜਾ ਕੇ ਨੌਜਵਾਨ ਕਿਸਾਨ ਗੁਰਜੰਟ ਸਿੰਘ ਨੂੰ ਚੁੱਕਿਆਂ ਤਾਂ ਉਦੋ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਮ੍ਰਿਤਕ ਦੇ ਰਿਸ਼ੇਤਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਜੰਟ ਸਿੰਘ ਆਪਣੇ ਮਾਤਾ-ਪਿਤਾ ਨਾਲ ਰਹਿੰਦਾ ਸੀ ਤੇ ਠੇਕੇ ਹਿੱਸੇ ‘ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ। ਗੁਰਜੰਟ ਸਿੰਘ ਨੂੰ ਮਿਰਗੀ ਦਾ ਦੌਰਾ ਪੈਂਦਾ ਸੀ ਜਿਸ ਕਾਰਨ ਵੀ ਉਸਦੀ ਮੌਤ ਹੋਈ ਲਗਦੀ ਹੈ। ਮ੍ਰਿਤਕ ਦੇ ਪਿਤਾ ਦੀ ਲੱਤ ਟੁੱਟੀ ਹੋਣ ਕਰਕੇ ਉਹਨਾਂ ਦਾ ਇਹੀ ਸਹਾਰਾ ਸੀ ਜਿਸ ਕਰਕੇ ਉਹਨਾਂ ‘ਤੇ ਵੱਡੀ ਮੁਸ਼ਿਕਲ ਆ ਪਈ ਹੈ।
ਉਧਰ ਕਿਸਾਨ ਆਗੂ ਬਹੱਤਰ ਸਿੰਘ ਨੰਗਲਾ, ਮੋਹਨ ਸਿੰਘ ਚੱਠੇਵਾਲਾ ਅਤੇ ਸੁਖਪਾਲ ਸਿੰਘ ਸਰਪੰਚ ਤਿਉੇਣਾ ਪੁਜਾਰੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਪਰਿਵਾਰ ਦੀ ਮੱਦਦ ਕੀਤੀ ਜਾਵੇ। ਉਹਨਾਂ ਕਿਹਾ ਕਿ ਕਿਸਾਨ ਦੀ ਖੇਤ ਵਿੱਚ ਕੰਮ ਦੌਰਾਨ ਮੌਤ ਹੋਈ ਹੈ ਇਸ ਕਰਕੇ ਇਸ ਨੂੰ ਮਾਰਕੀਟ ਕਮੇਟੀ ਦੀ ਮੱਦਦ ਦਵਾਈ ਜਾਵੇ।
ਤਲਵੰਡੀ ਸਾਬੋ ਪੁਲਿਸ ਦੇ ਜਾਂਚ ਅਧਿਕਾਰੀ ਹੌਲਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਨੇ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

Leave a Reply

Your email address will not be published. Required fields are marked *

%d bloggers like this: