ਖੇਤ ਮਜਦੂਰ ਯੂਨੀਅਨ ਵੱਲੋਂ ਪਿੰਡਾਂ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫੂਕੇ

ss1

ਖੇਤ ਮਜਦੂਰ ਯੂਨੀਅਨ ਵੱਲੋਂ ਪਿੰਡਾਂ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫੂਕੇ

27-29 (1)ਬਨੂੜ, 26 ਮਈ (ਰਣਜੀਤ ਸਿੰਘ ਰਾਣਾ): ਖੇਤ ਮਜਦੂਰ ਯੂਨੀਅਨ ਦੇ ਸੱਦੇ ਉੱਤੇ ਅੱਜ ਖੇਤ ਮਜਦੂਰਾ ਨੇ ਪਿੰਡ ਕਰਾਲੀ, ਖਾਨਪੁਰ ਖੱਦਰ, ਮਨੌਲੀ ਸੂਰਤ ਤੇ ਰਾਜੋਮਾਜਰਾ ਵਿਖੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ। ਉਹ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ, ਮਜਦੂਰਾ ਦੀ ਮੰਨੀਆ ਮੰਗਾਂ ਲਾਗੂ ਕਰਨ ਦੀ ਮੰਗ ਕਰ ਰਹੇ ਸਨ।
ਪਿੰਡ ਖਾਨਪੁਰ ਖੱਦਰ ਵਿਖੇ ਜੁੜੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆ ਖੇਤ ਮਜਦੂਰ ਯੂਨੀਅਨ ਦੇ ਜਿਲਾ ਸਕੱਤਰ ਕਾਮਰੇਡ ਸਤਪਾਲ ਸਿੰਘ ਰਾਜੋਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਪਿਛਲੇ ਮਹੀਨੇ ਮਜਦੂਰਾ ਜਥੇਬੰਦੀਆਂ ਦੀ ਸਾਂਝੀ ਕਮੇਟੀ ਨਾਲ ਹੋਈ ਮੀਟਿੰਗ ਵਿੱਚ ਕੁਝ ਮੰਗਾਂ ਮੰਨੀਆ ਸਂਨ, ਪਰ ਉਨਾਂ ਨੂੰ ਹਾਲੇ ਤਕ ਲਾਗੂ ਨਹੀ ਕੀਤਾ ਜਾ ਰਿਹਾ। ਉਨਾਂ ਕਿਹਾ ਕਿ ਮੰਨੀਆ ਮੰਗਾਂ ਵਿੱਚ ਸ਼ਾਮਲ ਰਹਿੰਦੇ ਪਰਿਵਾਰਾ ਨੂੰ ਨੀਲੇ ਕਾਰਡ ਜਾਰੀ ਕਰਨਾ, ਨਰੇਗਾ ਮਜਦੂਰਾ ਦਾ ਬਕਾਇਆ ਪਿਆ ਕਰੋੜਾ ਰੁਪਇਆ ਜਾਰੀ ਕਰਾਉਣਾ, ਪੰਜ ਮਰਲੇ ਦੇ ਪਲਾਟ ਦੇਣਾ, ਇੱਕ ਤਿਹਾਈ ਹਿੱਸਾ ਸਾਮਲਾਤ ਜਮੀਨ ਦਾ ਮਜਦੂਰਾ ਨੂੰ ਦੇਣਾ ਤੇ ਬਿਜਲੀ ਦੇ ਕੱਟੇ ਕੁਨੈਕਸ਼ਨ ਬਿਨਾ ਸ਼ਰਤ ਜੋੜਨਾ ਆਦਿ ਮੰਗਾਂ ਅਜਿਹੀਆ ਹਨ। ਜਿਨਾਂ ਨੂੰ ਸਰਕਾਰ ਵੀ ਜਾਇਜ਼ ਮੰਨ ਦੀ ਹੈ, ਪਰ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਲਾਗੂ ਨਹੀ ਕਰ ਰਹੀ। ਜਿਸ ਕਾਰਨ ਮਜਦੂਰਾ ਵਿੱਚ ਸਰਕਾਰ ਖਿਲਾਫ ਭਾਰੀ ਰੋਸ ਹੈ। ਉਨਾਂ ਕਿਹਾ ਕਿ ਅੱਜ ਸਰਕਾਰ ਦੇ ਪੁਤਲੇ ਸਾੜਨੇ ਵੀ ਉਸੇ ਸੰਘਰਸ਼ ਦਾ ਹਿੱਸਾ ਹੈ। ਜਿਸ ਤਹਿਤ ਸਰਕਾਰ ਨੇ ਮਜਦੂਰਾ ਦੀ ਕੁਝ ਮੰਗਾਂ ਨੂੰ ਮੰਨਿਆ ਸੀ। ਉਨਾਂ ਚਿਤਾਵਨੀ ਭਰੀ ਸੁਰ ਵਿੱਚ ਕਿਹਾ ਕਿ ਜੇ ਸਰਕਾਰ ਨੇ ਮਜਦੂਰਾ ਦੀ ਮੰਗਾ ਨੂੰ ਤੁਰੰਤ ਲਾਗੂ ਨਾ ਕੀਤਾ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ। ਇੱਕਠ ਨੂੰ ਦੀਦਾਰ ਸਿੰਘ ਖਾਨਪੁਰ, ਅਮਰਜੀਤ ਸਿੰਘ ਕਰਾਲੀ, ਗੁਰਦੀਪ ਸਿੰਘ, ਬਹਾਦਰ ਸਿੰਘ ਸੰਜੇ ਕੁਮਾਰ, ਜਸਵੀਰ ਸਿੰਘ, ਪਾਲ ਰਾਮ ਮਨੌਲੀ ਆਦਿ ਨੇ ਸੰਬੋਧਨ ਕੀਤਾ।

Share Button

Leave a Reply

Your email address will not be published. Required fields are marked *