ਖੇਤੀ ਕਾਨੂੰਨ ਰੱਦ ਕਰਾਉਣ ‘ਤੇ ਅੜੇ ਕਿਸਾਨ, ਦਿੱਲੀ ਪੁਲਿਸ ਨੇ ਹਰ ਸਥਿਤੀ ਨਾਲ ਨਜਿੱਠਣ ਲਈ ਕਮਰ ਕੱਸੀ

ਖੇਤੀ ਕਾਨੂੰਨ ਰੱਦ ਕਰਾਉਣ ‘ਤੇ ਅੜੇ ਕਿਸਾਨ, ਦਿੱਲੀ ਪੁਲਿਸ ਨੇ ਹਰ ਸਥਿਤੀ ਨਾਲ ਨਜਿੱਠਣ ਲਈ ਕਮਰ ਕੱਸੀ
ਨਵੀਂ ਦਿੱਲੀ: ਦਿੱਲੀ ਦੇ ਟਿਕਰੀ ਬਾਰਡਰ ‘ਤੇ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਕਿਸਾਨ ਨੌਵੇਂ ਦਿਨ ਵੀ ਡਟੇ ਰਹੇ। ਵੱਡੀ ਸੰਖਿਆਂ ‘ਚ ਕਿਸਾਨ ਨਾਅਰੇਬਾਜ਼ੀ ਕਰ ਰਹੇ ਹਨ। ਇਸ ਦਰਮਿਆਨ ਸ਼ੁੱਕਰਵਾਰ ਕਿਸਾਨ ਲੀਡਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਸਪਸ਼ਟ ਕਰ ਦਿੱਤਾ ਕਿ ਉਹ ਕਾਨੂੰਨ ‘ਚ ਸੋਧ ਨੂੰ ਤਿਆਰ ਨਹੀਂ ਹੈ।
ਸਰਕਾਰ ਨੂੰ ਤਿੰਨੇ ਕਾਨੂੰਨ ਵਾਪਸ ਲੈਣ ਹੋਣਗੇ। ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਵੀ ਕਿਸੇ ਵੀ ਹਾਲਤ ਨਾਲ ਨਜਿੱਠਣ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜੇ ਤਕ ਟਿਕਰੀ ਬਾਰਡਰ ‘ਤੇ ਕਿਸਾਨਾਂ ਅੱਗੇ ਇਕ ਲੇਅਰ ਸੁਰੱਖਿਆ ਤਾਇਨਾਤ ਕੀਤੀ ਗਈ ਸੀ। ਪਰ ਸ਼ੁੱਕਰਵਾਰ ਪੁਲਿਸ ਨੇ ਸੜਕ ਦੇ ਵਿਚ ਦੂਜੀ ਲੇਅਰ ਸਿਕਿਓਰਟੀ ਹੋਰ ਵਧਾ ਦਿੱਤੀ ਹੈ। ਵੱਡੇ-ਵੱਡੇ ਪੱਥਰਾਂ ਨੂੰ ਵਿਚ ਸੜਕ ਦੇ ਰੱਖ ਕੇ ਦੂਜੀ ਲੇਅਰ ਸਿਕਿਓਰਟੀ ਬਣਾਈ ਹੈ।
ਓਨਾ ਹੀ ਨਹੀਂ ਸੜਕ ਦੇ ਵਿਚ ਕਰੀਬ 100 ਮੀਟਰ ‘ਚ ਵੱਡੇ-ਵੱਡੇ ਬਲੌਕਸ ਨੂੰ ਜ਼ਿਗ ਜੈਗ ਰੱਖਿਆ ਗਿਆ ਹੈ। ਜਿਸ ਨਾਲ ਜੇਕਰ ਬੈਰੀਕੇਡਸ ਦੀਆਂ ਦੋ ਲੇਅਰ ਤੋੜਨ ‘ਚ ਕਿਸਾਨ ਕਾਮਯਾਬ ਹੋਕੇ ਅੱਗੇ ਵੀ ਵਧੇ ਤਾਂ ਇਨ੍ਹਾਂ ਜ਼ਿਗ ਜ਼ੈਗ ਪੱਥਰਾਂ ਦੇ ਵਿਚ ਕਿਸਾਨਾਂ ਦੇ ਟ੍ਰੈਕਟਰ ਟਰਾਲੀ ਤੇ ਟਰੱਕ ਫਸ ਜਾਣ।