ਖੇਤੀਬਾੜੀ ਵਿਭਾਗ ਵੱਲੋਂ ਲਗਾਏ ਗਏ ਪ੍ਰਦਰਸ਼ਨੀ ਪਲਾਂਟ

ss1

ਖੇਤੀਬਾੜੀ ਵਿਭਾਗ ਵੱਲੋਂ ਲਗਾਏ ਗਏ ਪ੍ਰਦਰਸ਼ਨੀ ਪਲਾਂਟ

14-28ਤਲਵੰਡੀ ਸਾਬੋ, 13 ਮਈ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਖੇਤੀਬਾੜੀ ਵਿਭਾਗ ਵੱਲੋ ਆਤਮਾ ਸਕੀਮ ਤਹਿਤ ਡਾ. ਨਛੱਤਰ ਸਿੰਘ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਦੇ ਦਿਸ਼ਾ ਨਿਰਦਸ਼ ਅਤੇ ਡਾ. ਮਨਜੀਤ ਸਿੰਘ ਖੇਤੀਬਾੜੀ ਅਫਸਰ ਤਲਵੰਡੀ ਸਾਬੋ ਦੀ ਅਗਵਾਈ ਵਿੱਚ ਦੋ ਪ੍ਰਦਰਸ਼ਨੀ ਪਲਾਂਟ ਲਗਾਏ ਗਏ ਹਨ।
ਡਾ. ਮਨਜੀਤ ਸਿੰਘ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਪਿੰਡ ਦੇ ਕਿਸਾਨ  ਗੁਰਦੀਪ ਸਿੰਘ ਦੇ ਖੇਤ ਵਿੱਚ ਅੰਕੁਰ 3244 ਬੀ ਟੀ ਨਰਮਾ ਅਤੇ ਐਸ ਵੀ ਐਸ 385 ਦੇਸੀ ਕਪਾਹ ਦੇ ਪਲਾਟ ਬਿਜਾਏ ਗਏ। ਜਿੰਨ੍ਹਾਂ ਦੀ ਸਮੇਂ-ਸਮੇਂ ‘ਤੇ ਖੇਤੀਬਾੜੀ ਵਿਭਾਗ ਦੇਖ ਰੇਖ ਕਰੇਗਾ। ਪਲਾਂਟ ਦੀ ਬਿਜਾਈ ਮੌਕੇ ਡਾ. ਗੁਰਮੁਖ ਸਿੰਘ ਏ ਡੀ ਓ ਤਲਵੰਡੀ ਸਾਬੋ, ਗੁਰਮੇਜ ਸਿੰਘ ਸੁਪਰਵਾਈਜਰ, ਹਰਜੀਤ ਸਿੰਘ, ਮੇਖ ਸਿੰਘ, ਬਲਕੋਰ ਸਿੰਘ ਅਤੇ ਰੇਸ਼ਮ ਸਿੰਘ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *