ਖੇਤਾ ਵਿਚੋ ਪਾਣੀ ਕੱਢਣ ਦਾ ਹਰ ਸੰਭਵ ਹੱਲ ਲਭੱਣ ਦੀ ਕੀਤੀ ਹਦਾਇਤ ਭੁਪਿੰਦਰ ਸਿੰਘ ਰਾਏ

ss1

ਖੇਤਾ ਵਿਚੋ ਪਾਣੀ ਕੱਢਣ ਦਾ ਹਰ ਸੰਭਵ ਹੱਲ ਲਭੱਣ ਦੀ ਕੀਤੀ ਹਦਾਇਤ ਭੁਪਿੰਦਰ ਸਿੰਘ ਰਾਏ
ਡਿਪਟੀ ਕਮਿਸ਼ਨਰ ਨੇ ਬਾਰਿਸ ਦੇ ਪਾਣੀ ਨਾਲ ਪ੍ਰਭਾਵਿਤ ਖੇਤਾ ਦਾ ਲਿਆ ਜਾਇਜਾ
ਪਿੰਡ ਰਾਏਸਰ ਪੰਜਾਬ, ਚੰਨਣਵਾਲ, ਸਹਿਜੜਾ ਤੇ ਸਾਹੌਰ ਦਾ ਕੀਤਾ ਦੌਰਾ

5-38 (3)
ਬਰਨਾਲਾ 4 ਜੁਲਾਈ (ਡਾ:ਓਮੀਤਾ): ਡਿਪਟੀ ਕਮਿਸ਼ਨਰ ਬਰਨਾਲਾ ਸ. ਭੁਪਿੰਦਰ ਸਿੰਘ ਰਾਏ ਨੇ ਅੱਜ ਬਾਰਿਸ ਦੇ ਪਾਣੀ ਨਾਲ ਪ੍ਰਭਾਵਿਤ ਹੋਏ ਖੇਤਾ ਦਾ ਜਾਇਜਾ ਲੈਂਦਿਆ ਪਿੰਡ ਰਾਏਸਰ ਪੰਜਾਬ, ਚੰਨਣਵਾਲ, ਸਹਿਜੜਾ ਅਤੇ ਸਾਹੌਰ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਕਿਹਾ ਕਿ ਅਜਿਹੀ ਕੁਦਰਤੀ ਆਪਦਾ ਸਮੇਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਇਸ ਮੌਕੇ ਮੌਜੂਦ ਅਧਿਕਾਰੀਆਂ ਨੂੰ ਉਹਨਾਂ ਲੋਕਾਂ ਦੇ ਖੇਤਾ ਵਿਚੋ ਪਾਣੀ ਨੂੰ ਕੱਢਣ ਦਾ ਹਰ ਸੰਭਵ ਹੱਲ ਲਭੱਣ ਦੀ ਹਦਾਇਤ ਕੀਤੀ।
ਸ. ਰਾਏ ਨੇ ਇਸ ਮੌਕੇ ਸਬੰਧਤ ਅਧਿਕਾਰੀਆਂ ਨੂੰ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਪਾਇਪਾ ਆਦਿ ਪਾ ਕੇ ਕਰਨ ਲਈ ਕਿਹਾ ਤਾਂ ਜੋ ਪਾਣੀ ਨੂੰ ਤੁਰੰਤ ਕੱਢਿਆ ਜਾ ਸਕੇ। ਇਸ ਦੇ ਨਾਲ ਹੀ ਉਹਨਾਂ ਐਕਸੀਅਨ ਡਰੇਨੇਜ ਨੂੰ ਕਿਹਾ ਕਿ ਸਾਰੀਆਂ ਡਰੇਨਾ ਦੀ ਸਫਾਈ ਕਰਵਾਈ ਜਾਵੇ ਅਤੇ ਜਦੋ ਵੀ ਪਾਣੀ ਆਉਂਦਾ ਹੈ, ਉਸੇ ਸਮੇਂ ਤੁਰੰਤ ਨਰੇਗਾ ਮਜਦੂਰ ਅਤੇ ਵੱਡੀ ਜੇ.ਸੀ.ਬੀ. ਮਸੀਨ ਲਗਾਕੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ। ਇਸ ਦੌਰਾਨ ਕਿਸਾਨਾ ਨੇ ਮੁਆਵਜੇ ਦੀ ਗੱਲ ਕੀਤੀ ਤਾਂ ਡੀ ਸੀ ਸ. ਰਾਏ ਨੇ ਤੁਰੰਤ ਸਬੰਧੀ ਅਧਿਕਾਰੀ ਨੂੰ ਪਾਣੀ ਉਤਰਣ ਉਪਰੰਤ ਜਮੀਨ ਦਾ ਰਕਮਾ ਚੈਕ ਕਰਕੇ ਗਦਾਵਰੀ ਹੇਠ ਰਿਪੋਰਟ ਦੇਣ ਦਾ ਆਦੇਸ਼ ਕੀਤਾ। ਇਸ ਦੇ ਨਾਲ ਹੀ ਉਹਨਾਂ ਨਿਕਾਸੀ ਦੇ ਕੰਮ ਵਾਲੀਆਂ ਥਾਂਵਾ ਤੇ ਸਾਇਨ ਬੋਰਡ ਲਗਾਉਣ ਦੇ ਵੀ ਆਦੇਸ ਕੀਤੇ।
ਇਸ ਮੌਕੇ ਹੋਰਨਾ ਤੋ ਇਲਾਵਾ ਐਕਸੀਅਨ ਡਰੇਨੇਜ ਸੰਗਰੂਰ ਸੇਰ ਸਿੰਘ, ਐਕਸੀਅਨ ਮੰਡੀ ਬੋਰਡ ਸਤਨਾਮ ਸਿੰਘ ਚਹਿਲ, ਨਾਇਬ ਤਹਿਸੀਲਦਾਰ ਬਰਨਾਲਾ ਤਰਵਿੰਦਰ ਸਿੰਘ ਵਧਵਾ, ਐਸ ਡੀ ਓ ਜਗਦੀਪ ਸਿੰਘ ਅਤੇ ਸਬੰਧਤ ਅਧਿਕਾਰੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *