Fri. May 24th, 2019

ਖੇਤਾਂ ‘ਚ ਪਰਾਲੀ ਨੂੰ ਲਗਾਈ ਅੱਗ ਵਿਚ ਧੂ-ਧੂ ਜਲੇ ਡਿਪਟੀ ਕਮਿਸ਼ਨਰ ਬਰਨਾਲਾ ਦੇ ਹੁਕਮ

ਖੇਤਾਂ ‘ਚ ਪਰਾਲੀ ਨੂੰ ਲਗਾਈ ਅੱਗ ਵਿਚ ਧੂ-ਧੂ ਜਲੇ ਡਿਪਟੀ ਕਮਿਸ਼ਨਰ ਬਰਨਾਲਾ ਦੇ ਹੁਕਮ
ਭਦੌੜ-ਸ਼ਹਿਣਾ ਖੇਤਰ ਦੇ ‘ਚ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ

vikrant-bansal-3ਭਦੌੜ 03 ਨਵੰਬਰ (ਵਿਕਰਾਂਤ ਬਾਂਸਲ) ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਜਾਰੀ ਮਨਾਹੀ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆ ਹਨ ਇਹੀ ਨਹੀਂ ਸਰਕਾਰ ਦੀਆਂ ਹਦਾਇਤਾਂ ਅਤੇ ਸਿਹਤ ਵਿਭਾਗ ਵੱਲੋਂ ਬੀੜੀ ਪੀਣ ‘ਤੇ ਦੋ ਸੌ ਜਰਮਾਨਾ ਲਿਆ ਜਾਂਦਾ ਹੈ, ਪਰ ਸੈਕੜੇਂ ਏਕੜ ਪਰਾਲੀ ਸਾੜਨ ‘ਤੇ ਇਹ ਜਰਮਾਨਾ ਮੁਆਫ਼ ਨਜ਼ਰ ਆ ਰਿਹਾ ਹੈ ਭਦੌੜ ਅਤੇ ਸ਼ਹਿਣਾ ਖੇਤਰ ‘ਚ ਝੋਨੇ ਦੀ ਪਰਾਲੀ ਨੂੰ ਲਗਾਤਾਰ ਲਗਾਈ ਜਾ ਰਹੀ ਅੱਗ ‘ਚ ਡਿਪਟੀ ਕਮਿਸ਼ਨਰ ਦੇ ਜਾਰੀ ਹੁਕਮ ਸਵੇਰ-ਸ਼ਾਮ ਖੇਤਾਂ ‘ਚ ਪਰਾਲੀ ਦੀ ਅੱਗ ‘ਚ ਧੂ-ਧੂ ਕੇ ਜਲ ਰਹੇ ਹਨ ਦੱਸਣਯੋਗ ਹੈ ਕਿ ਝੋਨੇ ਦੀ ਕਟਾਈ ਦੀ ਸਮਾਪਤੀ ਦੇ ਨਾਲ ਹੀ ਪੰਜਾਬ ਦੀ ਆਬੋ ਹਵਾ ਚ ਜ਼ਹਿਰੀਲਾ ਧੂੰਆਂ ਵੀ ਰਲਣਾ ਸ਼ੁਰੂ ਹੋ ਗਿਆ ਹੈ ਭਦੌੜ ਅਤੇ ਸ਼ਹਿਣਾ ਖੇਤਰ ‘ਚ ਸਾਉਣੀ ਦੀ ਪ੍ਰਮੁੱਖ ਫਸਲ ਝੋਨੇ ਦੀ ਕਟਾਈ ਤੋਂ ਬਾਅਦ ਆਏ ਸਾਲ ਵਾਂਗ ਖੇਤਾਂ ‘ਚ ਬਚੀ ਪਰਾਲੀ ਨੂੰ ਅੱਗ ਲਾ ਕੇ ਸਾੜਨ ਦਾ ਸਿਲਸਿਲਾ ਪੂਰੇ ਜ਼ੋਰਾਂ ਤੇ ਹੈ ਅਤੇ ਧੂੰਏਂ ਦਾ ਗਿਰਾਫ ਦਿਨੋ ਦਿਨ ਸੰਘਣਾ ਹੋ ਰਿਹਾ ਹੈ ਬੇਸ਼ੱਕ ਇਸ ਤਰਾਂ ਖੇਤਾਂ ‘ਚ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਨ ਵਿਰੁੱਧ ਕਾਨੂੰਨ ਵੀ ਬਣੇ ਹੋਏ ਹਨ ਅਤੇ ਸਰਕਾਰ ਕੋਲ ਇਨਾਂ ਕਾਨੂੰਨਾਂ ਨੂੰ ਲਾਗੂ ਕਰਾਉਣ ਲਈ ਹੇਠਲੇ ਪੱਧਰ ਤੱਕ ਦਾ ਅਮਲਾ ਫੈਲਾ ਵੀ ਮੌਜੂਦ ਹੈ ਇਸ ਦੇ ਬਾਵਜੂਦ ਖੇਤਾਂ ‘ਚ ਉੱਠਦੇ ਧੂੰਏਂ ਦੇ ਗੁਬਾਰ ਪੰਜਾਬ ਦੀ ਆਬੋ ਹਵਾ ਨੂੰ ਪਿਛਲੇ ਕਾਫੀ ਸਾਲਾਂ ਤੋਂ ਦੂਸ਼ਿਤ ਕਰਦੇ ਆ ਰਹੇ ਹਨ ਇਹ ਪ੍ਰਸ਼ਾਸਨਿਕ ਕੰਮਾਂ ਉੱਪਰ ਪ੍ਰਸ਼ਨ ਚਿੰਨ ਵੀ ਲਾਉਂਦਾ ਹੈ ਇਹ ਧੂੰਆਂ ਕੇਵਲ ਵਾਤਾਵਰਨ ਨੂੰ ਦੂਸ਼ਿਤ ਕਰਕੇ ਮਾਨਵਤਾ ਨੂੰ ਬੀਮਾਰੀਆਂ ਪ੍ਰਦਾਨ ਨਹੀਂ ਕਰਦਾ ਸਗੋਂ ਇਹ ਧੂੰਆਂ ਆਏ ਸਾਲ ਅਨੇਕਾਂ ਦੁਰਘਟਨਾਵਾਂ ਦਾ ਕਾਰਨ ਵੀ ਬਣਦਾ ਹੈ ਇਸ ਧੂੰਏ ਬਾਰੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਕ ਤੰਦਰੁਸਤ ਵਿਅਕਤੀ ਇਸ ਧੂੰਏਂ ਦੀ ਮਾਰ ‘ਚ ਆ ਜਾਵੇ ਤਾਂ ਉਸ ਨੂੰ ਖੰਘ, ਜ਼ੁਕਾਮ, ਨਜ਼ਲਾ, ਬੁਖਾਰ ਤਾਂ ਹੁੰਦਾ ਹੀ ਹੈ ਬਲਕਿ ਉਸ ਨੂੰ ਸਾਹ ਅਤੇ ਦਮੇ ਵਰਗੀਆਂ ਭਿਆਨਕ ਬਿਮਾਰੀਆਂ ਲੱਗ ਜਾਣ ਦਾ ਖਦਸ਼ਾ ਬਣ ਜਾਂਦਾ ਹੈ।
ਧਰਤੀ ਜ਼ਰੂਰੀ ਤੱਤਾਂ ਤੋਂ ਵਾਂਝੀ ਹੋ ਜਾਂਦੀ ਹੈ : ਡਾ. ਸੰਧੂ
ਇਸ ਸਬੰਧੀ ਖੇੜੀਬਾੜੀ ਵਿਕਾਸ ਅਧਿਕਾਰੀ ਸ਼ਹਿਣਾ ਡਾ. ਗੁਰਵਿੰਦਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਇਸ ਪਰਾਲੀ ਦੇ ਧੂੰਏਂ ‘ਚ ਕਾਰਬਨ ਡਾਇਆਕਸਾਈਡ, ਕਾਰਬਨ ਮੋਨੋਆਕਸਾਈਡ, ਸਲਫਰ ਡਾਇਆਕਸਾਈਡ ਅਤੇ ਮਿਥੇਨ ਵਰਗੀਆਂ ਗੈਸਾਂ ਹੁੰਦੀਆਂ ਹਨ, ਜੋ ਹਵਾ ‘ਚ ਰਲ ਕੇ ਵਾਤਾਵਰਨ ਨੂੰ ਗੰਧਲਾ ਕਰਦੀਆਂ ਹਨ ਅਤੇ ਮਾਨਵਤਾ ਲਈ ਖਤਰਾ ਬਣਦੀਆਂ ਹਨ ਉਨਾਂ ਦਾ ਕਹਿਣਾ ਹੈ ਕਿ ਇਸ ਤੋਂ ਬਿਨਾਂ ਇਸ ਅੱਗ ਨਾਲ ਧਰਤੀ ਜੈਵਿਕ ਕਰਬਨ, ਨਾਈਟਰੋਜਨ, ਫਾਸਫੋਰਸ, ਪੋਟਾਸ਼ੀਅਮ ਅਤੇ ਗੰਧਕ ਵਰਗੇ ਜ਼ਰੂਰੀ ਤੱਤਾਂ ਤੋਂ ਵਾਂਝੀ ਹੋ ਜਾਂਦੀ ਹੈ।
ਸਰਕਾਰ ਕਿਸਾਨਾਂ ਨੂੰ ਸਹੀ ਸਾਧਨ ਅਤੇ ਸੇਧ ਮੁਹੱਈਆ ਕਰਵਾਏ : ਕਿਸਾਨ
ਇਸ ਸਬੰਧੀ ਕਿਸਾਨ ਜਸਪਾਲ ਸਿੰਘ, ਤਰਨਜੀਤ ਸਿੰਘ, ਸੁਖਵਿੰਦਰ ਸਿੰਘ ਦਾ ਕਹਿਣਾ ਹੈ ਝੋਨੇ ਦੀ ਪਰਾਲੀ ਸਾੜੇ ਬਿਨਾਂ ਕਣਕ ਦੀ ਬਿਜਾਈ ਛੋਟੇ ਕਿਸਾਨਾਂ ਦੇ ਵਸ ਦੀ ਗੱਲ ਨਹੀਂ ਹੈ ਕਿਸਾਨਾਂ ਮੁਤਾਬਕ ਸਰਕਾਰ ਵੱਲੋਂ ਇਸ ਪਾਸੇ ਕਿਸਾਨਾਂ ਨੂੰ ਸਹੀ ਸਾਧਨ ਅਤੇ ਸੇਧ ਮੁਹੱਈਆ ਕਰਵਾਏ ਜਾਣ ਦੀ ਸਖਤ ਜ਼ਰੂਰਤ ਹੈ ਤਾਂ ਕਿ ਉਹ ਝੋਨੇ ਦੀ ਪਰਾਲੀ ਦੀ ਪਰਾਲੀ ਨੂੰ ਸਾੜਨ ਤੋਂ ਪਿੱਛੇ ਹਟਣ।
ਧੂੰਏਂ ਨਾਲ ਕਈ ਹਾਦਸੇ ਵੀ ਵਾਪਰ ਰਹੇ : ਲੋਕ
ਇਸ ਸਬੰਧੀ ਭਦੌੜ ਖੇਤਰ ਦੇ ਆਮ ਲੋਕ ਦੀਪਕ ਮਿੱਤਲ, ਸ਼ਾਵਿੰਦ ਗੁਪਤਾ, ਹੈਪੀ ਬਾਂਸਲ, ਅਮਨਪ੍ਰੀਤ ਸਿੰਘ, ਸੁਖਚੈਨ ਸਿੰਘ ਦਾ ਕਹਿਣਾ ਹੈ ਕਿ ਇਸ ਧੂੰਏਂ ਨਾਲ ਕਈ ਹਾਦਸੇ ਵੀ ਵਾਪਰ ਰਹੇ ਹਨ ਸਰਕਾਰ ਨੂੰ ਆਪਣੇ ਅਧਿਕਾਰੀਆਂ ਰਾਹੀਂ ਤਰੁੰਤ-ਫੁਰਤੀ ਨਾਲ ਹੀ ਸਖਤ ਕਦਮ ਉਠਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ ਉਨਾਂ ਦਾ ਕਹਿਣਾ ਸੀ ਕਿ ਜੇਕਰ ਹੁਕਮ ਲਾਗੂ ਕਰਵਾਉਣੇ ਨਹੀ ਤਾਂ ਫਿਰ ਜਾਰੀ ਕਰਨ ਦਾ ਕੋਈ ਫਾਇਦਾ ਨਹੀ ਹੈ।

Leave a Reply

Your email address will not be published. Required fields are marked *

%d bloggers like this: