ਖੇਤਰੀ ਯੁਵਕ ਮੇਲੇ ਵਿੱਚ ਬਰਜਿੰਦਰਾ ਕਾਲਜ਼ ਦੀ ਰਹੀ ਸਰਦਾਰੀ

ss1

ਖੇਤਰੀ ਯੁਵਕ ਮੇਲੇ ਵਿੱਚ ਬਰਜਿੰਦਰਾ ਕਾਲਜ਼ ਦੀ ਰਹੀ ਸਰਦਾਰੀ

fdk-2ਫ਼ਰੀਦਕੋਟ 26 ਸਤੰਬਰ ( ਜਗਦੀਸ਼ ਕੁਮਾਰ ਬਾਂਬਾ ) ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਯੂਥ ਵੈਲਫੇਅਰ ਵਿਭਾਗ ਦੀ ਗੋਲਡਨ ਜੁਬਲੀ ਨੂੰ ਸਮਰਪਿਤ ਗੁਰੁਕੁਲ ਕਾਲਜ਼ ਫਾਰ ਵੁਮੈਨ ਕੋਠੇ ਕੋਟਕਪੂਰਾ ਵਿਖੇ ਬਠਿੰਡਾ ਜੋਨ ਦਾ ਖੇਤਰੀ ਯੁਵਕ ਮੇਲਾ ਅਮਿੱਟ ਪੈੜਾਂ ਛੱਡਦਾ ਯਾਦਗਾਰੀ ਹੋ ਨਿਬੜਿਆਂ। ਇਸ ਮੇਲੇ ਵਿਚ ਪੰਜਾਬੀ ਯੁਨੀਵਰਸਿਟਂੀ ਨਾਲ ਸਬੰਧਤ ਵੱਡੀ ਗਿਣਤੀ ਵਿਚ ਕਾਲਜ਼ਾਂ ਦੀਆਂ ਟੀਮਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆਂ ਤੇ ਆਪੋ-ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਬੇਸ਼ੱਕ ਇਸ ਮੇਲੇ ਵਿਚ ਪਹੁੰਚੇ ਹਰ ਇਕ ਕਾਲਜ਼ ਦੇ ਵਿਦਿਆਰਥੀਆਂ ਨੇ ਆਪੋ-ਆਪਣੇ ਕਾਲਜ਼ ਲਈ ਪੁਜੀਸ਼ਨਾ ਹਾਸਲ ਕਰਨ ਲਈ ਆਪਣਾ ਪੂਰਾ ਤਾਣ ਲਗਾਇਆ ਤੇ ਹਾਸਲ ਵੀ ਕੀਤੀਆਂ, ਪਰ ਇਸ ਮੇਲੇ ਵਿੱਚ ਸਰਕਾਰੀ ਬਰਜਿੰਦਰਾ ਕਾਲਜ਼ ਫ਼ਰੀਦਕੋਟ ਨੇ ਗਰੁੱਪ ਸ਼ਬਦ ਵਿਚ ਪਹਿਲਾ ਸਥਾਨ, ੳਵਰ ਆਲ ਮਿਉਜਿਕ ਵਿੱਚ ਵੀ ਪਹਿਲਾ ਅਤੇ ਆਲ ੳਵਰ ਜੋਨ ਯੂਥ ਫੈਸਟੀਵਲ ਵਿਚ ਪਹਿਲਾ ਸਥਾਨ ਹਾਸਲ ਕਰ ਟਰਾਫੀ ਤੇ ਕਬਜਾ ਕੀਤਾ ਤੇ ਬਠਿੰਡਾ ਜੋਨ 2016-17 ਦੇ ਇਸ ਮੇਲੇ ਨੂੰ ਆਪਣੇ ਨਾਂ ਕਰਕੇ ਯਾਦਗਾਰੀ ਬਣਾ ਦਿੱਤਾ ਦੂਸਰੇ ਨੰਬਰ ਤੇ ਬਾਬਾ ਫਰੀਦ ਕਾਲਜ਼ ਦਿਉਣ ਰਿਹਾ ਤੇ ਤੀਸਰਾ ਨੰਬਰ ਸਰਕਾਰੀ ਰਾਜਿੰਦਰਾ ਕਾਲਜ਼ ਬਠਿੰਡਾ ਦਾ ਰਿਹਾ। ਮੇਲੇ ਵਿਚ ਇਲਾਕੇ ਦੀਆਂ ਨਾਮਵਰ ਸਖਸ਼ੀਅਤਾਂ ਤੇ ਰਾਜਨੀਤਿਕ ਪਾਰਟੀਆਂ ਦੇ ਨੁਮੰਾਇਦਿਆਂ ਯੁਨੀਵਰਸਿਟੀ ਵੱਲੋ ਨਿਰਘਾਰਤ ਸਖਸ਼ੀਅਤਾ ਤੋ ਇਲਾਵਾ ਗੁਰੂਕੁਲ ਗਰੁਪ ਆਫ ਇੰਸਟੀਚਿਉਟ ਦੀ ਮੈਨੇਜਮੈਟ ਪ੍ਰਿੰਸੀਪਲ ਇਕਬਾਲ ਸਿੰਘ ਰੁਮਾਣਾਂ ਅਤੇ ਨਿਯੁਕਤ ਅਧਿਕਾਰੀਆਂ ਨੇ ਜੇਤੁ ਟੀਮ ਨੂੰ ਟਰਾਫੀ ਦੇ ਕੇ ਸਨਮਾਨਤ ਕੀਤਾ । ਮੇਲੇ ਦੇ ਸਮਾਪਤੀ ਸਮਾਰੋਹ ਦੌਰਾਨ ਯੁਨੀਵਰਸਿਟੀ ਤੋ ਪ੍ਰੋਗਰਾਮ ਅਫਸਰ ਡੈਨੀ ਸ਼ਰਮਾ, ਭਾਜਪਾ ਦੇ ਸਾਬਕਾ ਰਾਜ ਸਭਾ ਮੈਬਰ ਬੀਬੀ ਗੁਰਚਰਨ ਕੌਰ, ਵਿਧਾਇਕ ਮਨਤਾਰ ਸਿੰਘ, ਬੀ.ਜੇ.ਪੀ ਅਡਵਾਈਜਰੀ ਕਮੇਟੀ ਮੈਬਰ ਕੁਲਦੀਪ ਸਿੰਘ ਧਾਲੀਵਾਲ,ਚੇਅਰਮੈਨ ਜਿਨਾਂ ਪ੍ਰੀਸ਼ਦ ਕੁਲਤਾਰ ਸਿੰਘ ਬਰਾੜ, ਬਲਜੀਤ ਸਿੰਘ ਧਾਲੀਵਾਲ, ਜਸੰਿਵਦਰ ਸਿੰਘ ਢਿੱਲੋ, ਚੇਅਰਮੈਨ ਮਾਰਕਿਟ ਕਮੇਟੀ ਜਸਪਾਲ ਸਿੰਘ ਮੌੜ, ਉੱਪ ਚੇਅਰਮੈਨ ਸ਼ਾਮ ਲਾਲ ਮੈਗੀ, ਪ੍ਰਧਾਨ ਨਗਰ ਕੌਂੋੋਸਲ ਮੋਹਣ ਸਿੰਘ ਮੱਤਾ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਪੰਚਾ ਸਰਪੰਚਾ ਨੇ ਭਾਗ ਲਿਆਂ ਤੇ ਇਹ ਮੇਲਾ ਯਾਦਗਾਰੀ ਹੋ ਨਿਬੜਿਆਂ।

Share Button

Leave a Reply

Your email address will not be published. Required fields are marked *