ਖੇਡ ਮੈਦਾਨ ਦੀ ਤਿਆਰੀ ਅਤੇ ਸੰਭਾਲ ਸੰਬੰਧੀ ਡੀ. ਸੀ ਨੂੰ ਦਿੱਤਾ ਮੰਗ ਪੱਤਰ

ss1

ਖੇਡ ਮੈਦਾਨ ਦੀ ਤਿਆਰੀ ਅਤੇ ਸੰਭਾਲ ਸੰਬੰਧੀ ਡੀ. ਸੀ ਨੂੰ ਦਿੱਤਾ ਮੰਗ ਪੱਤਰ

photo-1ਸਾਦਿਕ, 22 ਅਕਤੂਬਰ (ਗੁਲਜ਼ਾਰ ਮਦੀਨਾ)-ਸਾਦਿਕ ਦੇ ਜੰਡ ਸਾਹਿਬ ਰੋਡ ਤੋਂ ਲੈ ਕੇ ਗੁਰੂਹਰਸਹਾਏ ਰੋਡ ਨੂੰ ਟੱਚ ਹੁੰਦੇ ਹੋਏ ਖੇਡ ਮੈਦਾਨ ਦੀ ਤਿਆਰੀ ਅਤੇ ਸੰਭਾਲ ਸੰਬੰਧੀ ਗਰਾਂਉਂਡ ਕਮੇਟੀ ਸਾਦਿਕ ਦੇ ਸਮੂਹ ਮੈਂਬਰਾਂ ਨੇ ਮਾਣਯੋਗ ਡਿਪਟੀ ਕਮਿਸ਼ਨਰ ਸ. ਮਾਲਵਿੰਦਰ ਸਿੰਘ ਜੱਗੀ ਫ਼ਰੀਦਕੋਟ ਨੂੰ ਮੰਗ ਪੱਤਰ ਦਿੱਤਾ। ਇਸ ਸੰਬੰਧੀ ਗੱਲਬਾਤ ਦੌਰਾਨ ਸਮੂਹ ਕਮੇਟੀ ਦੇ ਨੌਜਵਾਨਾਂ ਨੇ ਦੱਸਿਆ ਕੇ ਸਾਦਿਕ ਇਲਾਕਾ ਵਧੀਆ ਸਰਕਾਰੀ ਅਦਾਰਿਆਂ ਦੀਆਂ ਸਹੂਲਤਾਂ ਮਾਣ ਰਿਹਾ ਹੈ ਜਿਵੇਂ ਕਿ ਸਬ-ਤਹਿਸੀਲ, ਪ੍ਰਾਇਮਰੀ ਹੈਲਥ ਸੈਂਟਰ, ਪਸ਼ੂ ਹਸਪਤਾਲ, ਦੰਦਾ ਦਾ ਹਸਪਾਤਲ, ਉਚ ਦਰਜੇ ਦੇ ਸਕੂਲ ਹੋਣ ਦੇ ਬਾਵਜੂਦ ਵੀ ਸਾਦਿਕ ਇਲਾਕਾ ਇੱਕ ਚੰਗੇ ਖੇਡ ਮੈਦਾਨ ਤੋਂ ਵਾਂਝਾ ਹੈ। ਉਨਾਂ ਅੱਗੇ ਕਿਹਾ ਕੇ ਜਿਵੇਂ ਚੰਗੇ ਸਰੀਰ ਵਿੱਚ ਹੀ ਚੰਗਾ ਮਨ ਤੇ ਦਿਮਾਗ ਨਿਵਾਸ ਕਰਦੇ ਹਨ ਅਤੇ ਇਹ ਤੰਦਰੁਸਤੀ ਸਰੀਰਕ ਮਿਹਨਤ-ਵਰਜਿਸ਼ ਨਾਲ ਹੀ ਕਮਾਈ ਜਾ ਸਕਦੀ ਹੈ, ਪਰ ਉਸ ਲਈ ਚੰਗੇ ਖੇਡ ਮੈਦਾਨ ਦੀ ਜਰੂਰਤ ਹੁੰਦੀ ਹੈ ਕਿਉਂਕਿ ਇਕ ਚੰਗਾ ਖੇਡ ਮੈਦਾਨ ਹੀ ਪਿੰਡ ਦੀ ਸ਼ਾਨ ਤੇ ਵਿਕਾਸ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ, ਪਰ ਸਾਦਿਕ ਪਿੰਡ ਕੋਲ ਖੇਡ ਮੈਦਾਨ ਦੀ ਜਗਾ ਹੋਣ ਨਾਲ ਵੀ ਆਰਥਿਕ ਲਾਲਚ ਵੱਸ ਉਸਦੀ ਦੁਰਵਰਤੋਂ ਹੋ ਰਹੀ ਹੈ। ਉਨਾਂ ਅੱਗੇ ਕਿਹਾ ਕੇ ਖੇਡ ਮੈਦਾਨ ਲਈ ਲੋੜੀਂਦੀ ਜਗਾ ਘਟਦੀ ਜਾ ਰਹੀ ਹੈ ਅਤੇ ਬਜਾਰ ਦੇ ਦੁਕਾਨਦਾਰਾਂ ਵੱਲੋਂ ਸੁੱਟਿਆ ਜਾਂਦਾ ਕੂੜਾ ਕਰਕਟ, ਅਵਾਰਾ ਪਸ਼ੂਆਂ ਦੀ ਭਰਮਾਰ ਤੇ ਆਥਣ ਵੇਲੇ ਨਸ਼ੇੜੀਆਂ ਦਾ ਅੱਡਾ ਬਣ ਜਾਂਦਾ ਹੈ, ਜਿਸ ਕਰਕੇ ਇਲਾਕੇ ਨੂੰ ਭਾਰੀ ਪਰੇਸ਼ਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮੂਹ ਗਰਾਂਉਂਡ ਕਮੇਟੀ ਅਤੇ ਇਲਾਕਾ ਵਾਸੀਆਂ ਨੇ ਪੁਰਜੋਰ ਮੰਗ ਕੀਤੀ ਹੈ ਕਿ ਇਸ ਖੇਡ ਮੈਦਾਨ ਦੀ ਤਿਆਰੀ ਕਰਵਾਈ ਜਾਵੇ ਲੋੜ ਅਨੁਸਾਰ ਖੇਡ ਮੈਦਾਨ ਜਿਵੇਂ ਕਿ 400 ਮੀਟਰ ਅਥਲੈਟਿਕ ਟਰੈਕ, ਕ੍ਰਿਕਟ ਮੈਦਾਨ, ਫੁੱਟਬਾਲ ਅਤੇ ਕਬੱਡੀ ਆਦਿ ਦੇ ਮੈਦਾਨ ਤਿਆਰ ਕਰਵਾਏ ਜਾਣ ਤਾਂ ਜੋ ਇਲਾਕੇ ਦੇ ਨੌਜਵਾਨ ਨਸ਼ਿਆਂ ਤੋਂ ਕਿਨਾਰਾ ਕਰਕੇ ਖੇਡਾਂ ਵੱਲ ਉਤਸ਼ਾਹਿਤ ਹੋਣ ਅਤੇ ਬਜੁਰਗਾਂ ਤੇ ਬੱਚਿਆਂ ਲਈ ਵੀ ਵਧੀਆ ਸੈਰਗਾਹ ਬਣ ਸਕੇ। ਇਸ ਮੌਕੇ ਗੁਰਪ੍ਰੀਤ ਸਾਦਿਕ, ਅਕਾਸ਼ ਧੁੰਨਾਂ, ਗਿੰਨੀ, ਪ੍ਰਿਤਪਾਲ ਢਿਲੋਂ, ਜਸਕਰਨ ਸਿੰਘ ਸੋਨਾ, ਮਨਦੀਪ ਸਿੰਘ, ਗਗਨ ਧੁੰਨਾਂ, ਸਤਨਾਮ ਸਿੰਘ ਤੇ ਨਿਰਮਲ ਸਿੰਘ ਹਾਜ਼ਰ ਸਨ।

Share Button

Leave a Reply

Your email address will not be published. Required fields are marked *