Tue. Oct 22nd, 2019

ਖੇਡ ਪ੍ਰੇਮੀਆਂ ਦੇ ਦਿਲਾਂ ਤੇ ਅਮਿੱਟ ਪੈੜ੍ਹਾਂ ਪਾ ਗਿਆ ਗੁਨਜਾਗਾ (ਮਾਨਤੋਵਾ) ਦਾ ਖੇਡ ਮੇਲਾ

ਖੇਡ ਪ੍ਰੇਮੀਆਂ ਦੇ ਦਿਲਾਂ ਤੇ ਅਮਿੱਟ ਪੈੜ੍ਹਾਂ ਪਾ ਗਿਆ ਗੁਨਜਾਗਾ (ਮਾਨਤੋਵਾ) ਦਾ ਖੇਡ ਮੇਲਾ
ਕਲਗੀਧਰ ਖਾਲਸਾ ਸਪੋਰਟਸ ਐਂਡ ਕਲਚਰਲ ਕਲੱਬ ਗੁਨਜਾਗਾ ਤੇ ਅਰੇਸੋ ਨੇ ਸ਼ਾਨੋ-ਸ਼ੌਕਤ ਨਾਲ ਜਿੱਤਿਆ ਇਸ ਖੇਡ ਮੇਲੇ ਦਾ ਕਬੱਡੀ ਕੱਪ
ਖੇਡ ਕੁਮੈਂਟਰ ਨਰਿੰਦਰ ਸਿੰਘ ਤਾਜਪੁਰੀ ਅਤੇ ਬੱਬੂ ਜਲੰਧਰੀਆਂ ਦੇ ਪ੍ਰਭਾਵਸ਼ਾਲੀ ਬੋਲਾਂ ਅਤੇ ਸ਼ੇਅਰੋ-ਸ਼ਾਇਰੀ ਨੇ ਖੇਡ ਪ੍ਰੇਮੀਆਂ ਕੀਲੀ ਰੱਖਿਆ
ਖੇਡ ਪ੍ਰੇਮੀਆਂ ਨੇ ਇਸ ਖੇਡ ਮੇਲੇ’ ਚ ਕੀਤੀ ਭਾਰੀ ਗਿਣਤੀ ਵਿੱਚ ਸ਼ਮੂਲੀਅਤ

ਰੋਮ (ਇਟਲੀ) 25 ਜੂਨ/ਟੇਕ ਚੰਦ ਜਗਤਪੁਰ-ਵਿਦੇਸ਼ਾਂ ਚ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਨੂੰ ਪ੍ਰਫੁਲਿਤ ਕਰਨ ਲਈ ਕਲਗੀਧਰ ਖਾਲਸਾ ਸਪੋਰਟਸ l ਕਲਚਰਲ ਕਲੱਬ ਗੁਨਜਾਗਾ (ਮਾਨਤੋਵਾ) ਵਲੋ ਗੁਨਜਾਗਾ ਨਿਵਾਸੀਆਂ ਅਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਸ਼ਾਨਦਾਰ ਖੇਡ ਮੇਲੇ ਦਾ ਆਯੋਜਿਨ ਕੀਤਾ ਗਿਆ।ਇਸ ਖੇਡ ਮੇਲੇ ਚ ਅੰਤਰ-ਰਾਸਟਰੀ ਪੱਧਰ ਦੇ ਖਿਡਾਰੀਆਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ।ਇਸ ਸ਼ਾਨਦਾਰ ਖੇਡ ਮੇਲੇ ਦਾ ਅਨੰਦ ਮਾਨਣ ਲਈ ਦਰਸ਼ਕਾਂ/ਖੇਡ ਪੇ੍ਰਮੀਆਂ ਨੇ ਭਾਰੀ ਗਿਣਤੀ ਚ ਸ਼ਮੂਲੀਅਤ ਕੀਤੀ। ਸ ਅਵਤਾਰ ਸਿੰਘ ਖਾਲਸਾ ਕਨਵੀਨਰ ਯੂਥ ਅਕਾਲੀ ਦਲ ਬਾਦਲ ਇਟਲੀ, ਮਹਿੰਦਰ ਸਿੰਘ ਬਿੰਦਰ,ਬੀਬੀ ਸ਼ਰਨਜੀਤ ਕੌਰ ਸਰਾਓ ਮੁੱਖ ਸੇਵਾਦਾਰ ਗੁਰਦੁਆਰਾ ਕਰੇਜੋ,ਖੇਡ ਪ੍ਰਮੋਟਰ ਮੋਹਨ ਸਿੰਘ ਹੇਲਰਾ,ਇਕਬਾਲ ਸਿੰਘ ਸੋਡੀ ,ਸੱਖਾ ਗਿੱਲ ਅਰੇਸੋ,ਆਦਿ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਕਬੱਡੀ ਕੱਪ ਚ ਇਟਲੀ ਦੀਆਂ ਉਚਕੋਟੀ ਦੀਆਂ ਟੀਮਾਂ ,ਅਜਾਦ ਸਪੋਰਟਸ ਕਲੱਬ ਰਿਜੋਮਿਲੀਆ,ਸਾਹਿਬਜਾਦਾ ਸਪੋਰਟਸ ਕਲੱਬ,ਫਿਰੈਸਾ 1,ਸਪੋਰਟਸ ਕਲੱਬ ਫਿਰੈਸਾ 2,ਕਲਗੀਧਰ ਸਪੋਰਟਸ lਕਲਚਰਲ ਕਲੱਬ ਗੁਨਜਾਗਾ,ਗੁਰਦੁਆਰਾ ਸਿੰਘ ਸਭਾ ਸਪੋਰਟਸ ਕਲੱਬ ਨਵਲਾਰਾ,ਆਦਿ ਨੇ ਹਿੱਸਾ ਲਿਆ।

ਕਬੱਡੀ ਦੇ ਹੋਏ ਜਬਰਦਸਤ ਅਤੇ ਦਿਲਚਪਸ ਮੁਕਾਬਲਿਆਂ ਚ ਕਲਗੀਧਰ ਸਪੋਰਟਸ l ਕਲਚਰਲ ਕਲੱਬ ਗੁਨਜਾਗਾ+ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਅਰੇਸੋ ਦੀ ਟੀਮ ,ਨੂੰ 33/22 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ। ਪ੍ਰਸਿੱਧ ਧਾਵੀ ਜੱਗਾ ਖਾਨੋ ਵਾਲੀਆ,ਪਿੰਦਰੀ ਕੋਟ ਗੰਗੂ ਰਾਏ,ਸਾਬੀ ਢੰਡੇਵਾਲੀਆ ,ਖੁਰਮ ਖਲਿਆਰ ,ਜਾਵੇਦ ਸੀਵੀਆ,ਇੰਦਰਜੀਤ ਕੁਹਾਲਾ, ਤੇਜਾ ਪੱਡਾ, ਦੀਪ ਗੜੀ੍ਹ ਬਖਸ਼ ,ਯੋਧਾ ਚੱਕ ਚੇਲਿਆ ਵਾਲਾ, ਕਰਲ ਘੁੱਗਸ਼ੋਰ ਅਤੇ ਪੀਤਾ ਢੇਸੀ ਨੇ ਖੇਡ ਦਾ ਵਧੀਆ ਪ੍ਰਦਰਸ਼ਨ ਕਰਕੇ ਖੇਡ ਪ੍ਰੇਮੀਆਂ ਦੇ ਦਿਲ ਮੋਹੇ।ਜੇਤੂ ਟੀਮ ਨੂੰ 1500 ਯੂਰੋ ਨਕਦ ਅਤੇ ਸ਼ਾਨਦਾਰ ਕੱਪ ਦੇ ਕੇ ਕਲੱਬ ਵਲੋ ਸਨਮਾਨਿਤ ਕੀਤਾ ਅਤੇ ਉਪ-ਜੇਤੂ ਟੀਮ ਨੂੰ 1200 ਯੂਰੋ ਅਤੇ ਯਾਦਗਾਰੀ ਕੱਪ ਦੇ ਕੇ ਨਿਵਾਜਿਆ।ਇਸ ਮੋਕੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ 5,7,9 ਅਤੇ 11 ਸਾਲ ਦੀ ਉਮਰ ਦੇ ਬੱਚਿਆਂ ਦੀਆਂ ਦੌੜਾ ਕਰਵਾਈਆਂ ਗਈਆਂ ਅਤੇ ਜੇਤੂ ਬੱਚਿਆਂ ਨੂੰ ਸ਼ਾਨਦਾਰ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆਂ। ।ਪੰਜਾਬੀਆਂ ਦੀ ਰਵਾਇਤੀ ਖੇਡ ਰੱਸਾਕਸ਼ੀ ਦਾ ਵੀ ਸੋyਅ ਮੈਚ ਕਰਵਾਇਆ ਗਿਆ।ਖੇਡ ਮੇਲੇ ਦੀ ਕੁਮੈਟਰੀ ਯੂਰਪ ਦੇ ਉਘੇ ਖੇਡ ਕੁਮੈਟਰ ਸ ਨਰਿੰਦਰ ਸਿੰਘ ਤਾਜਪੁਰੀ,ਬੱਬੂ ਜਲੰਧਰੀਆ,ਨੇ ਖੁਬਸੂਰਤ ,ਵਿਅੰਗਮਈ ਅੰਦਾਜ ਅਤੇ ਸ਼ੇਅਰੋ-ਸ਼ੇਅਰੀ ਨਾਲ ਦਰਸ਼ਕਾ ਨੂੰ ਕੀਲੀ ਰੱਖਿਆ।ਕਬੱਡੀ ਦੀ ਜੇਤੂ ਟੀਮ ਵਲੋ ਜਿੱਤ ਦੀ ਖੁਸ਼ੀ ਚ ਭੰਗੜੇ ਪਾ ਕੇ ਜਸ਼ਨ ਮਨਾਏ ਗਏ।

ਕਲੱਬ ਦੇ ਮੈਬਰਾਂ ਵਲੋ ਮੇਲੇ ਦੇ ਸਫਲਤਾ ਪੂਰਵਕ ਨਿਬੜਨ ਤੇ ਸਮੂੰਹ ਖੇਡ ਕਲੱਬਾਂ,ਖਿਡਾਰੀਆਂ,ਅਤੇ ਖੇਡ ਪੇ੍ਰਮੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਕਲੱਬ ਵਲੋ ਲੰਗਰ,ਚਾਹ ,ਜਲੇਬੀਆਂ,ਅਤੇ ਠੰਡੇ ਮਿੱਠੇ ਪਾਣੀ ਦੀ ਛਬੀਲ ਵੀ ਖੇਡ ਪ੍ਰੇਮੀਆਂ,ਦਰਸ਼ਕਾਂ ਲਈ ਅਟੁੱਟ ਵਰਤਾਈ ਗਈ।ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਸ ਸੰਤੋਖ ਸਿੰਘ ਲਾਲੀ ,ਸ੍ਰੀ ਅਨਿਲ ਕੁਮਾਰ ਸ਼ਰਮਾ , ਸਤਵਿੰਦਰ ਸਿੰਘ ਟੀਟਾ,ਹਰਦੀਪ ਸਿੰਘ ਕੰਗ, ਸ ਸੁਖਵਿੰਦਰ ਸਿੰਘ ਫੁੱਮਣ,ਸੁਖਵਿੰਦਰ ਸਿੰਘ ਸੁੱਖਾ,ਸਤਪਾਲ ਮੱਲੀ, ਕੁਲਦੀਪ ਭੰਡਾਲ,ਅਰਵਿੰਦਰ ਸਿੰਘ ਬਾਲਾ,ਕੁਲਵਿੰਦਰ ਸਿੰਘ,ਮੰਗਲ ਪੱਡਾ,ਸ ਨਰਿੰਦਰ ਪਾਲ ਬਿੱਟੁੂ,ਲੱਖੀ ਕੁਹਾਲਾ, ਬਲਜੀਤ ਕੁਹਾਲਾ,ਅਜਮੇਰ ਸਿੰਘ ਬਾਸੀ,ਮਨੋਹਰ ਮੱਲੀ,ਬਲਵਿੰਦਰ ਦੋਜੀ,ਸੁਖਦੇਵ ਸੁੱਖਾ,ਸੰਤੋਖ ਗਹੂਣੀਆ,ਜਸਵੀਰ ਬਾਜਵਾ,ਕੁਲਵਿੰਦਰ ਪੂਨੀ,ਪਰਮਜੀਤ ਚਾਹਲ,ਇੰਦਰਜੀਤ ਸਿੰਘ ਕੁਲਾਰ,ਬਿੱਟੂ ਸੁਜਾਰਾ,ਤਰਸੇਮ ਸਿੰਘ ਸੇਮਾ,ਕਰਨ ਫੋਟੋ ਗਰਾਫਰ,ਅਮ੍ਰਿਤ ਕਾਹਲੋ,ਸੰਦੀਪ ਅਰੇਸੋ,ਮਨਜਿੰਦਰ ਢੁੱਠ,ਸਾਬੀ ਦੋਜੀ,ਜੱਸਾ ਜਲਾਲਦੀਵਾਲ,ਹਿੰਦਾ ਭਾਣੋਵਾਲ,ਬਾਜੂ ਚੋਹਲਾ ਸਾਹਿਬ,ਜੱਸੂ ਹਰਿਆਣਾ,ਸਿੰਮਾ,ਮੰਨਾ ਨੰਡਾਲਾ,ਮੰਮਨਾ ਬਿਲਾਸਪੁਰ,ਇੰਦਰ ਨਾਗਰਾ, ਚਰਨਾ ਡੱਫਰ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: