ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਖੇਡ-ਖੇਡ `ਚ ਸਿਖਾਏ ਗੁਰ

ਖੇਡ-ਖੇਡ `ਚ ਸਿਖਾਏ ਗੁਰ

ਅੰਮ੍ਰਿਤਸਰ 22 ਅਪ੍ਰੈਲ (ਨਿਰਪੱਖ ਕਲਮ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜਨੇਸ ਸਕੂਲ ਵੱਲੋਂ ਪ੍ਰਬੰਧਨ ਫੈਸਟ ਐਕਸੋਂਡੀਅਮ 2.0 ਦਾ ਆਯੋਜਨ ਯੂਨੀਵਰਸਿਟੀ ਸਕੂਲ ਦੇ 5 ਸਾਲਾ ਮੁਕੰਮਲ ਹੋਣ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੋਲਡਨ ਜੁਬਲੀ ਨੂੰ ਸਮਰਪਿਤ ਕੀਤਾ ਗਿਆ। ਇਸ ਫੈਸਟ ਵਿਚ ਲਗਭਗ 350 ਤੋਂ ਵੱਧ ਵਿਦਿਆਰਥੀ ਜੋ ਕਿ ਉੱਤਰੀ ਖੇਤਰ ਤੋਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਮੈਨੇਜਮੈਂਟ ਇੰਸਟੀਚਿਊਟ ਨਾਲ ਸੰਬੰਧਤ ਸਨ ਨੇ ਹਿੱਸਾ ਲਿਆ।
ਡੀਨ ਸਟੂਡੈਂਟ ਵੈਲਫੇਅਰ, ਪੋ੍ਰ. ਡਾ: ਹਰਦੀਪ ਸਿੰਘ ਨੇ ਇਸ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਅਤੇ ਡੀਨ ਅਕਾਦਮਿਕ ਮਾਮਲੇ ਪੋ੍ਰ. ਡਾ. ਸਰਬਜੋਤ ਸਿੰਘ ਬਹਿਲ ਨੇ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਕੀਤੀ। ਪੋ੍ਰ. ਡਾ: ਹਰਦੀਪ ਸਿੰਘ ਨੇ ਇਸ ਮੌਕੇ ਬੋਲਦਿਆ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇਸ ਸਮਾਗਮ ਦੇ ਆਯੋਜਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਨਵੇਂ ਰੁਝਾਨਾਂ ਬਾਰੇ ਦੱਸਣ ਲਈ ਇਸ ਕਿਸਮ ਦੇ ਫੈਸਟਾਂ ਦੀ ਬਹੁਤ ਲੋੜ ਹੈ।ਇਸੇ ਤਰ੍ਹਾਂ ਪੋ੍ਰ. ਬਹਿਲ ਨੇ ਸਮਾਪਨ ਸਮਾਰੋਹ ਮੌਕੇ ਬੋਲਦਿਆ ਵਿਦਿਆਰਥੀਆਂ ਨੂੰ ਅਜਿਹੇ ਸਮਾਗਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ਤਾਂ ਜੋ ਉਹਨਾਂ ਦਾ ਸਰਬਪੱਖੀ ਵਿਕਾਸ ਹੋ ਸਕੇ।
ਇਸ ਮੌਕੇ ਡਾ. ਅਮਰਜੀਤ ਸਿੰਘ ਸਿੱਧੂ, ਡਾ. ਬੀ.ਐਸ. ਹੁੰਦਲ, ਡਾ. ਬੀ.ਐੱਸ. ਮਾਨ, ਡਾ. ਗੁਰਪ੍ਰੀਤ ਰੰਧਾਵਾ, ਡਾ. ਪਵਲੀਨ ਅਤੇ ਡਾ. ਅਮਿਤ ਚੋਪੜਾ (ਪਲੇਸਮੈਂਟ ਇੰਚਾਰਜ), ਵਿਸ਼ਾਲ ਮਲਹੋਤਰਾ ਵੀ ਹਾਜ਼ਰ ਸਨ।ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਬਿਜ਼ਨਸ ਸਕੂਲ ਵਿਭਾਗ ਦੇ ਮੁਖੀ ਡਾ. ਬੀ.ਐਸ ਹੁੰਦਲ ਅਤੇ ਇਵੈਂਟ ਕੋਆਰਡੀਨੇਟਰ ਵਿਭਾਗ ਦੇ ਡਾ. ਵਿਕਰਮ ਸੰਧੂ ਨੂੰ ਵਧਾਈ ਦਿੱਤੀ ।
ਡਾ. ਵਿਕਰਮ ਸੰਧੂ ਨੇ ਕਿਹਾ ਕਿ ਐਕਸੋਂਡੀਅਮ 2.0 ਯੂ.ਬੀ.ਐਸ ਸਖ਼ਤ ਮਿਹਨਤ ਅਤੇ ਪ੍ਰੈਕਟੀਕਲ ਹੁਨਰ ਨੂੰ ਸਿੱਖਣ ਲਈ ਸਫਲਤਾ ਦਾ ਮੌਕਾ ਪ੍ਰਦਾਨ ਕਰਦਾ ਹੈ। ਇਸ ਫੈਸਟ ਦੋਰਾਨ ਵਿਦਿਆਰਥੀਆਂ ਨੂੰ ਵਧੀਆ ਮੈਨੇਜਮੈਂਟ ਦੇ ਗੁਣਾਂ, ਪ੍ਰਕੈਟੀਕਲ ਟ੍ਰੇਨਿੰਗ, ਮੌਕਾ ਸੰਭਾਲਣਾ ਅਤੇ ਤਾਲ-ਮੇਲ ਬਿਠਾਉਣਾ ਅਜਿਹੇ ਕਾਰਜਾਂ ਦੀ ਜਾਣਕਾਰੀ ਖੇਡ-ਖੇਡ ਵਿਚ ਦਿੱਤੀ ਗਈ।ਅਨੰਦ ਬੈਂਡ ਦੇ ਵਿਦਿਆਰਥੀਆਂ ਵੱਲੋ ਇਸ ਦੀ ਪੇਸ਼ਕਾਰੀ ਕੀਤੀ ਗਈ ।ਇਸ ਫੈਸਟ ਵਿਚ ਹੋਰ ਵੀ ਪ੍ਰੋਗਰਾਮ ਆਯੋਜਿਤ ਕੀਤੇ ਗਏ ਜਿਸ ਵਿਚ “ਅਨੁਭਵ”, “ਸਟੋਕ-ਏ-ਥੋਨ” ਅਤੇ “ਵਿਗਿਆਪਨ” ਸ਼ਾਮਲ ਸਨ।ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਕਰਵਾਏ ਗਏ ਵੱਖ ਵੱਖ ਮੁਕਾਬਲਿਆ ਦੋਰਾਨ ਜੇਤੂ ਵਿਦਿਆਰਥੀਆ ਨੂੰ ਮੁੱਖ ਮਹਿਮਾਨ ਵੱਲੋਂ ਇਨਾਮ ਵੀ ਵੰਡੇ ਗਏ।

Leave a Reply

Your email address will not be published. Required fields are marked *

%d bloggers like this: