ਖੇਡਾਂ ਸਾਡੇ ਜੀਵਨ ਦਾ ਜਰੂਰੀ ਅੰਗ: ਸ਼ਫੀਕ

ss1

ਖੇਡਾਂ ਸਾਡੇ ਜੀਵਨ ਦਾ ਜਰੂਰੀ ਅੰਗ: ਸ਼ਫੀਕ
ਪੜਾਈ ਦੇ ਨਾਲ- ਨਾਲ ਖੇਡਾਂ ਵੀ ਜਰੂਰੀ ਹਨ: ਸ਼ਫੀਕ
ਨੈਸ਼ਨਲ ਸਪੋਰਟਸ ਡੇ ਮਨਾਇਆ

Picture1
ਮਲੇਰਕੋਟਲਾ, 29 ਅਗਸਤ (ਪ.ਪ.): ਸਥਾਨਕ ਆਬਾਨ ਪਬਲਿਕ ਸਕੂਲ ਵਿਖੇ ਨੈਸ਼ਨਲ ਸਪੋਰਟਸ ਡੇ ਮਨਾਇਆ ਗਿਆ ਜਿਸ ਵਿਚ ਨਰਸਰੀ ਤੋਂ ਲੈ ਕੇ ਬਾਰਵੀਂ ਤੱਕ ਦੇ ਸਾਰੇ ਹੀ ਬੱਚਿਆ ਨੇ ਭਾਗ ਲਿਆ। ਇਸ ਮੌਕੇ ਬੱਚਿਆਂ ਦੀਆ ਖੇਡਾਂ 100 ਮੀਟਰ ਦੌੜ, 400 ਮੀਟਰ ਦੌੜ, ਲੈਮਨ ਰੇਸ, ਰੋਪ ਸਕੀਪਿੰਗ , ਸਲੋ ਸਾਇਕਲਿੰਗ , ਫੁੱਟਬਾਲ ਟੈਨਿਸ, ਖੋ ਖੋ , ਥਰੀ ਲੈਗ ਰੇਗ , ਜੰਪੀਗ ਰੇਸ , ਬੈਡਮਿੰਟਨ, ਕਬੱਡੀ, ਜੁਡੋ, ਲੌਗ ਜੰਪ, ਰੋਲਰ ਦੌੜ , ਰੋਪ ਸਕਿਪਿੰਗ, ਰੋਪ ਸਟਰੀਟੀਗ ਆਦਿ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸ੍ਰੀ ਮੁਹੰਮਦ ਅਸ਼ਰਫ਼ ਨੇ ਦੱਸਿਆ ਕਿ ਬੱਚਿਆ ਨੂੰ ਪੜਾਈ ਦੀ ਤਰਾਂ ਹੀ ਖੇਡਾਂ ਵਿਚ ਵੀ ਦਿਲਚਸਪੀ ਲੈਣੀ ਚਾਹੀਦੀ ਹੈ। ਕਿਉਕਿ ਤੰਦਰੁਸਤ ਸਰੀਰ ਨਾਲ ਹੀ ਅੱਛੇ ਸਮਾਜ ਦੀ ਕਲਪਨਾ ਕੀਤੀ ਜਾ ਸਕਦੀ ਹੈ। ਇਸ ਮੌਕੇ ਆਲਮਾਇਟੀ ਪਬਲਿਕ ਸਕੂਲ ਜਮਾਲਪੁਰੇ ਦੇ ਪ੍ਰਿੰਸੀਪਲ ਸ੍ਰੀ ਮੁਹੰਮਦ ਸ਼ਫੀਕ ਮੁੱਖ ਮਹਿਮਾਨ ਵਜੋ ਸਕੂਲ ਵਿਚ ਪਹੁੰਚੇ। ਮੁੱਖ ਮਹਿਮਾਨ ਨੇ ਬੱਚਿਆ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਜਰੂਰੀ ਅੰਗ ਹਨ ਜਿਸ ਤਰਾਂ ਅਸੀ ਪੜਾਈ ਵਿਚ ਵੱਧ ਅੰਕ ਪ੍ਰਾਪਤ ਕਰਨ ਲਈ ਮਿਹਨਤ ਕਰਦੇ ਹਾਂ । ਇਸ ਤਰਾਂ ਸਾਨੂੰ ਖੇਡਾਂ ਵਿਚ ਵੀ ਮਿਹਨਤ ਕਰਨੀ ਚਾਹੀਦੀ ਹੈ ਅਤੇ ਖੇਡਾਂ ਨੂੰ ਵੀ ਆਪਣੇ ਕੈਰੀਅਰ ਦੇ ਤੌਰ ਤੇ ਦੇਖਣਾ ਚਾਹੀਦਾ ਹੈ। ਖੇਡਾਂ ਸਮਾਪਤੀ ਸਮਾਗਮ ਤੋਂ ਬਾਅਦ ਮੁੱਖ ਮਹਿਮਾਨ ਨੇ ਬੱਚਿਆਂ ਨੂੰ ਟਰਾਫੀ ਅਤੇ ਮੈਡਲ ਨਾਲ ਸਨਮਾਨਿਤ ਕੀਤਾ।

Share Button

Leave a Reply

Your email address will not be published. Required fields are marked *