ਖੇਡਾਂ ਨਾਲ ਜੁੜਕੇ ਨਸ਼ਿਆਂ ਤੋਂ ਦੂਰ ਰਹਿਣ ਨੋਜਵਾਨ: ਨਮੋਲ/ਲਾਹੜ

ss1

ਖੇਡਾਂ ਨਾਲ ਜੁੜਕੇ ਨਸ਼ਿਆਂ ਤੋਂ ਦੂਰ ਰਹਿਣ ਨੋਜਵਾਨ: ਨਮੋਲ/ਲਾਹੜ

img-20160918-wa0079ਦਿੜ੍ਹਬਾ ਮੰਡੀ 18 ਸਤੰਬਰ (ਰਣ ਸਿੰਘ ਚੱਠਾ)ਇਥੋਂ ਨਜਦੀਕੀ ਪਿੰਡ ਛਾਜਲੀ ਵਿਖੇ ਚੈਂਪੀਅਨ ਸਪੋਰਟਸ ਕਲੱਬ ਛਾਜਲੀ ਵੱਲੋਂ 14ਵਾਂ ਸ਼ਾਨਦਾਰ ਕ੍ਰਿਕਟ ਕੱਪ ਕਰਵਾਇਆ ਜਾ ਰਿਹਾ।ਇਸ ਚੱਲ ਰਹੇ ਕ੍ਰਿਕਟ ਕੱਪ ਤੇ ਕਲੱਬ ਦੇ ਸੱਦੇ ਤੇ ਪਹੁੰਚੇ ਸਤਗੁਰ ਸਿੰਘ ਨਮੋਲ ਚੇਅਰਮੈਨ ਜਿਲ੍ਹਾ ਪ੍ਰੀਸਦ ਸੰਗਰੂਰ,ਸਤਗੁਰ ਸਿੰਘ ਲਾਹੜ ਜਿਲਾ ਯੂਥ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਖੇਡਾਂ ਨਾਲ ਜੁੜਕੇ ਨਸ਼ਿਆਂ ਤੋਂ ਦੂਰ ਰਹਿਕੇ ਨੋਜਵਾਨ ਆਪਣਾ ਚੰਗਾ ਭਵਿੱਖ ਬਣਾ ਸਕਦੇ ਹਨ।ਚੇਅਰਮੈਨ ਨਮੋਲ ਤੇ ਪ੍ਰਧਾਨ ਲਾਹੜ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਕੇ ਇੱਕ ਯਾਦਗਾਰੀ ਤਸਵੀਰ ਖਿਚਵਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ ਸੁਖਬੀਰ ਸਿੰਘ ਬਾਦਲ ਨੇ ਪਿੰਡਾਂ ਦੀਆਂ ਸੱਥਾਂ ਵਿੱਚ ਖੇਡਣ ਵਾਲੀ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਮਸ਼ਹੂਰ ਖੇਡ ਬਣਾ ਦਿੱਤਾ ਹੈ। ਸ੍ਰੋਮਣੀ ਅਕਾਲੀ ਦਲ ਯੂਥ ਦੇ ਜਿਲ੍ਹਾ ਮੀਤ ਪ੍ਰਧਾਨ ਸਤਗੁਰ ਸਿੰਘ ਲਾਹੜ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਸਰਕਾਰ ਵੱਲੋਂ ਪਿੰਡਾਂ ਵਿੱਚ ਨੋਜਵਾਨਾਂ ਦੇ ਖੇਡਣ ਲਈ ਵਧੀਆ ਖੇਡ ਸਟੇਡੀਅਮ ਬਣਾਏ ਗਏ ਹਨ ਅਤੇ ਹਲਕੇ ਦੇ ਸਾਰੇ ਪਿੰਡਾਂ ਵਿੱਚ ਸ੍ਰ ਢੀਂਡਸਾ ਵੱਲੋਂ ਜਿੰਮ ਸਥਾਪਿਤ ਕੀਤੇ ਗਏ ਹਨ ਲਾਹੜ ਨੇ ਦੱਸਿਆ ਕਿ ਹਰ ਸਾਲ ਪਿੰਡਾਂ ਵਿੱਚ ਕ੍ਰਿਕਟ ਖੇਡਣ ਵਾਲੇ ਨੋਜਵਾਨਾਂ ਨੂੰ ਕ੍ਰਿਕਟ ਦੀਆਂ ਕਿੱਟਾਂ ਦਿੱਤੀਆਂ ਜਾਂਦੀਆਂ ਹਨ। ਚੇਅਰਮੈਨ ਨਮੋਲ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ 9 ਸਾਲਾਂ ਵਿੱਚ ਪਿੰਡਾਂ ਦੀ ਨੁਹਾਰ ਹੀ ਬਦਲ ਦਿੱਤੀ ਹੈ ਅਨੇਕਾਂ ਨੋਜਵਾਨ ਚੰਗੇ ਖਿਡਾਰੀ ਬਣਕੇ ਵਧੀਆ ਨੋਕਰੀਆਂ ਪ੍ਰਾਪਤ ਕਰ ਚੁੱਕੇ ਹਨ।ਚੇਅਰਮੈਨ ਨਮੋਲ ਨੇ ਕਿਹਾ ਕਿ ਕੀਤੇ ਗਏ ਚੰਗੇ ਕੰਮਾਂ ਦੇ ਬਲਬੂਤੇ ਤੇ ਪੰਜਾਬ ਵਿੱਚ ਤੀਜੀ ਵਾਰ ਸ੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਬਣੇਗੀ।ਇਸ ਮੋਕੇ ਕਲੱਬ ਪ੍ਰਧਾਨ ਕੁਲਵਿੰਦਰ ਸਿੰਘ ਮੀਤ ਪ੍ਰਧਾਨ ਗੋਬਿੰਦ ਸਿੰਘ ਕਮਲਦੀਪ ਸਿੰਘ ਸਰਪੰਚ ਤਾਰੀ ਬੱਲਾ ਸੁੱਖੀ ਚੱਠਾ ਰਾਜੂ ਚੱਠਾ ਤਰਸੇਮ ਚੱਠਾ ਅੰਬਰੀ ਲਾਹੜ ਸੋਨੀ ਵਾਲੀਆਂ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *