Mon. Jun 17th, 2019

ਖੇਡਾਂ ਦੇ ਮਹਾਂਕੁੰਭ ਦੀ ਰੰਗਾ-ਰੰਗ ਸ਼ੁਰੂਆਤ

ਖੇਡਾਂ ਦੇ ਮਹਾਂਕੁੰਭ ਦੀ ਰੰਗਾ-ਰੰਗ ਸ਼ੁਰੂਆਤ

5-23
ਦੁਨਿਆਂ ਦਾ ਸਭ ਤੋਂ ਵੱਡਾ ਖੇਡਾਂ ਦਾ ਮਹਾਂਕੁੰਭ ਬ੍ਰ਼ਾਜ਼ੀਲ ਦੇਸ਼ ਹੈ। ਰੀਓ ਡੀ ਜਨੇਰੀਓ ਵਿੱਚ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ। ਰੀਓ ਉਲੰਪਿਕ ਖੇਡਾਂ 2016 ਦਾ ਇੰਤਜ਼ਾਰ ਲਗਭਗ ਖ਼ਤਮ ਹੋ ਗਿਆ ਹੈ। ਰੀਓ ਉਲੰਪਿਕ ਖੇਡਾਂ ਦਾ ਉਦਘਾਟਨੀ ਸਮਾਰੋਹ 6 ਅਗਸਤ ਦਿਨ ਸ਼ਨਿਵਾਰ (ਭਾਰਤੀ ਸਮੇਂ ਅਨੁਸਾਰ) ਸਵੇਰ ਦੇ 4.30 ਵਜੇ ਸ਼ੁਰੂ ਹੋਵੇਗਾ। ਇਨ੍ਹਾਂ ਖੇਡਾਂ ਦਾ ਸਿੱਧਾ ਪ੍ਰਸਾਰਨ ਸਟਾਰ ਸਪੋਰਸ ਤੇ ਹੌਟ ਸਟਾਰ `ਤੇ ਹੋਵੇਗਾ। ਰੀਓ ਖੇਡਾਂ ਵਿੱਚ ਮੁਲਕਾਂ ਦੀ ਪਰੇਡ ਵਿੱਚ ਭਾਰਤੀ ਦਲ 95ਵੇਂ ਸਥਾਨ ਤੇ ਹੋਵੇਗਾ। ਭਾਰਤੀ ਦਲ ਦੀ ਅਗਵਾਈ ਉਲੰਪਿਕ ਗੋਲਡ ਮੈਡਲਿਸਟ ਸ਼ੂਟਰ ਅਭਿਨਵ ਬਿੰਦਰਾ ਕਰਨਗੇ। ਇਸ ਪਰੇਡ ਵਿੱਚ ਮੇਜਬਾਨ ਬ੍ਰਾਜ਼ੀਲ ਸਭ ਤੋਂ ਆਖਿਰਲੇ ਸਥਾਨ `ਤੇ ਹੋਵੇਗੀ। ਇਸ ਪਰੇਡ ਵਿੱਚ ਲਗਭਗ 206 ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ 31ਵੀਂ ਰੀਓ ਉਲੰਪਿਕ ਖੇਡਾਂ ਵਿੱਚ 206 ਦੇਸ਼ਾਂ ਦੇ ਲਗਭਗ 11000 ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਮਹਾਂਕੁੰਭ ਦੀ ਸ਼ੁਰੂਆਤ 5 ਅਗਸਤ ਨੂੰ ਹੋਵੇਗੀ ਅਤੇ ਸਮਾਪਤੀ 21 ਅਗਸਤ ਨੂੰ ਹੋਵੇਗੀ।
ਰੀਓ ਉਲੰਪਿਕ ਖੇਡਾਂ ਵਿੱਚ ਲਗਭਗ 5000 ਤੋਂ ਵੱਧ ਤਗ਼ਮੇ ਖਿਡਾਰੀਆਂ ਲਈ ਬਣਾਏ ਗਏ ਹਨ। ਇਨ੍ਹਾਂ ਖੇਡਾਂ ਦਾ ਹਰ ਖਿਡਾਰੀ ਨੂੰ ਇੰਤਜ਼ਾਰ ਰਹਿੰਦਾ ਹੈ। ਇਹ ਖੇਡਾਂ ਹਰ 4 ਸਾਲ ਬਾਅਦ ਹੁੰਦੀਆਂ ਹਨ। ਪਿਛਲੀ 2012 ਲੰਡਨ ਉਲੰਪਿਕਸ ਖੇਡਾਂ ਵਿੱਚ ਅਮਰੀਕਾ ਨੇ 46 ਸੋਨ, 29 ਚਾਂਦੀ, 29 ਕਾਂਸੀ ਜਿੱਤ ਕੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਚੀਨ ਨੇ 38 ਸੋਨ, 27 ਚਾਂਦੀ, 23 ਕਾਂਸਾ ਤਗ਼ਮੇ ਜਿੱਤ ਕੇ ਦੂਜਾ ਸਥਾਨ ਹਾਸਲ ਕੀਤਾ। ਇੰਗਲੈਂਡ ਨੇ 29 ਸੋਨ, 17 ਚਾਂਦੀ ਅਤੇ 19 ਕਾਂਸੇ ਤਗ਼ਮੇ ਜਿੱਤ ਕੇ ਤੀਜਾ ਸਥਾਨ ਹਾਸਲ ਕੀਤਾ। 2008 ਵਿੱਚ ਚੀਨ 100 ਤਗ਼ਮੇ ਜਿੱਤ ਕੇ ਪਹਿਲਾ ਸਥਾਨ, 110 ਤਗ਼ਮੇ ਜਿੱਤ ਕੇ ਅਮਰੀਕਾ ਦੂਜਾ ਸਥਾਨ ਅਤੇ 73 ਤਗ਼ਮੇ ਜਿੱਤ ਤੇ ਰੂਸ ਨੇ ਤੀਜਾ ਸਥਾਨ ਹਾਸਿਲ ਕੀਤਾ।
ਇਨ੍ਹਾਂ ਰੀਓ ਉਲੰਪਿਕ ਖੇਡਾਂ ਦੀ ਸ਼ੁਰੂਆਤ ਮਰਾਕਾਨ ਸਟੇਡੀਅਮ ਵਿੱਚ ਉਦਘਾਟਨੀ ਅਤੇ ਸਮਾਪਤੀ ਸਮਾਰੋਹ ਹੋਣਗੇ। ਰੀਓ ਉਲੰਪਿਕ ਦੇ ਉਦਘਾਟਨੀ ਸਮਾਰੋਹ ਵਿੱਚ ਸੰਯੂਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਵਿਸ਼ੇਸ਼ ਤੌਰ ਤੇ ਸ਼ਿਕਰਤ ਕਰ ਰਹੇ ਹਨ। ਇਸ ਤੋਂ ਇਲਾਵਾ ਲਗਭਗ 100 ਦੇਸ਼ਾਂ ਦੇ ਰਾਸ਼ਟਪਤੀ ਵੀ ਇਨ੍ਹਾਂ ਵਿੱਚ ਹਿੱਸਾ ਲੈ ਰਹੇ ਹਨ। ਇਨ੍ਹਾਂ ਖੇਡਾਂ ਵਿੱਚ ਵਿਲਿਨਫੈਨ (16 ਸਾਲ) ਖਿਡਾਰੀ ਇਨ੍ਹਾਂ ਖੇਡਾਂ ਦੀ ਖਿੱਚ ਦਾ ਕੇਂਦਰ ਹੋਵੇਗਾ। ਇਸ ਤੋਂ ਇਲਾਵਾ ਅਥਲੈਟਿਕਸ, ਸਾਈਕਲਿੰਗ, ਹਾਕੀ, ਸ਼ੂਟਿੰਗ, ਕੁਸ਼ਤੀ, ਬੈੱਡਮਿਟਨ, ਬਾਕਸਿੰਗ ਖੇਡਾਂ ਵਿੱਚ ਦਰਸ਼ਕਾਂ ਦੀ ਨਜ਼ਰ ਰਹੇਗੀ। ਜੇਕਰ ਗੱਲ ਭਾਰਤੀ ਦਲ ਦੀ ਕਰੀਏ ਤਾਂ ਇਸ ਦਲ ਵਿੱਚ ਲਗਭਗ 119 ਖਿਡਾਰੀ ਹਿੱਸਾ ਲੈ ਰਹੇ ਹਨ। ਇਨ੍ਹਾਂ ਵਿੱਚ ਹਾਕੀ, ਅਥਲੈਟਿਕਸ, ਕੁਸ਼ਤੀ, ਸ਼ੁਟਿੰਗ ਤੋਂ ਅਤੇ ਹੋਰ ਖੇਡਾਂ ਤੋਂ ਭਾਰਤੀਆਂ ਨੂੰ ਤਗ਼ਮੇ ਦੀ ਆਸ ਹੈ।

ਬਾਕਸਿੰਗ ਖੇਡ ਦੀ ਸਮਾਂ ਸਾਰਣੀ
06 ਅਗਸਤ ਤੋਂ 21 ਤੱਕ
10 ਪੁਰਸ਼ ਵਰਗ ਦੇ ਈਵੈਂਟ ਅਤੇ 2 ਔਰਤ ਵਰਗ ਦੇ ਮੁਕਾਬਲੇ ਹੋਣਗੇ।

ਰੋਡ ਸਾਇਕਲਿੰਗ ਦੀ ਸਮਾਂ ਸਾਰਣੀ
6 ਅਗਸਤ : ਰੋਡ ਰੇਸ ਈਵੈਂਟ ਸ਼ਾਮ 6.00 ਵਜੇ
241.5 ਕਿਲੋਮੀਟਰ ਪੁਰਸ਼ ਵਰਗ ਅਤੇ 141 ਕਿਲੋਮੀਟਰ ਔਰਤ ਵਰਗ ਦੀ ਰੋਡ ਰੇਸ ਹੋਵੇਗੀ।

 

 

ਵੱਲੋਂ:

5-22

 

ਖਿਡਾਰੀ ਖੇਡ ਮੈਦਾਨ ਤੋਂ
ਜਗਦੀਪ ਸਿੰਘ ਕਾਹਲੋਂ
ਅੰਤਰਰਾਸ਼ਟਰੀ ਸਾਇਕਲਿਸਟ
ਮੋਬਾ: 91-82888-47042

Leave a Reply

Your email address will not be published. Required fields are marked *

%d bloggers like this: