ਖੇਡਾਂ ਦੇ ਉਸਤਾਦ ਜੱਸਾ ਸਿੰਘ ਕੋਟ ਧਰਮੂ ਅਤੇ ਸਕੂਲ ਦੇ ਖਿਡਾਰੀਆਂ ਦਾ ਕੀਤਾ ਸਨਮਾਨ

ਖੇਡਾਂ ਦੇ ਉਸਤਾਦ ਜੱਸਾ ਸਿੰਘ ਕੋਟ ਧਰਮੂ ਅਤੇ ਸਕੂਲ ਦੇ ਖਿਡਾਰੀਆਂ ਦਾ ਕੀਤਾ ਸਨਮਾਨ

whatsapp-image-2016-10-22-at-1-38-47-pmਮਾਨਸਾ ( ਜਗਦੀਸ/ਰੀਤਵਾਲ) ਸਰਕਾਰੀ ਹਾਈ ਸਕੂਲ ਕੋਟ ਧਰਮੂ ਵਿਖੇ ਦਰਜਾ ਚਾਰ/ਮਾਲੀ ਦੀ ਆਸਾਮੀ ਤੇ ਕੰਮ ਕਰ ਰਹੇ ਸ੍ਰੀ ਜੱਸਾ ਸਿੰਘ ਅਤੇ ਜੇਤੂ ਖਿਡਾਰੀਆਂ ਦਾ ਸਕੂਲ ਸਟਾਫ ਅਤੇ ਮੁੱਖ ਅਧਿਆਪਕ ਸ੍ਰੀ ਜੀਵਨ ਕੁਮਾਰ ਦੁਆਰਾ ਨਿੱਘਾ ਸਨਮਾਨ ਕੀਤਾ ਗਿਆ। ਭਾਵੇਂ ਸz: ਜੱਸਾ ਸਿੰਘ ਪਿਛਲੇ 20 ਸਾਲਾਂ ਤੋਂ ਮਾਲੀ ਦੀ ਅਸਾਮੀ ਤੇ ਕੰਮ ਕਰ ਰਹੇ ਹਨ ਪਰ ਉਹ ਸਕੂਲ ਦੇ ਸਮੇਂ ਦੇ ਦੌਰਾਨ ਆਪ ਇੱਕ ਚੰਗੇ ਖਿਡਾਰੀ ਰਹੇ ਹਨ। ਖੇਡਾਂ ਦਾ ਉਨ੍ਹਾਂ ਨੂੰ ਨਸ਼ਾ ਹੈ। ਖਿਡਾਰੀਆਂ ਅਤੇ ਗਰਾਊਂਡ ਨਾਲ ਉਨ੍ਹਾਂ ਦਾ ਇਸ਼ਕ ਹੈ। ਖੇਡਾਂ ਹੀ ਉਨ੍ਹਾਂ ਦਾ ਧਰਮ ਹਨ। ਪਿਛਲੇ ਪੰਦਰਾਂਵੀਹ ਸਾਲਾਂ ਵਿੱਚ ਉਹ ਆਪਣੀ ਅਸਲ ਡਿਊਟੀ ਜੋ ਕਿ ਦਰਜਾ ਚਾਰ ਦੀ ਹੈ। ਇਹ ਡਿਊਟੀ ਨਿਭਾਉਂਦੇ ਨਿਭਾਉਂਦੇ ਖਿਡਾਰੀਆਂ ਨੂੰ ਉੱਚਪੱਧਰ ਦੀ ਕੋਚਿੰਗ ਦੇੇ ਕੇ ਹੁਣ ਤੱਕ ਕਿੰਨੇ ਹੀ ਨੈਸ਼ਨਲ ਪੱਧਰ ਦੇ ਖਿਡਾਰੀ ਜੂਡੋ, ਕੁਸਤੀ ਅਤੇ ਐਥਲੈਟਿਕਸ ਵਿੱਚ ਪੈਦਾ ਕਰ ਚੁੱਕੇ ਹਨ। ਕਿੰਨੇ ਹੀ ਖਿਡਾਰੀ ਇੰਨ੍ਹਾਂ ਤੋਂ ਕੋਚਿੰਗ ਲੈ ਕੇ ਹੁਣ ਤੱਕ ਫੌਜ ਜਾਂ ਪੁਲਿਸ ਵਿੱਚ ਭਰਤੀ ਹੋ ਚੁੱਕੇ ਹਨ। ਇੰਨ੍ਹਾਂ ਦੀਆਂ ਸਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਸਕੂਲ ਮੁਖੀ ਸ੍ਰੀ ਜੀਵਨ ਕੁਮਾਰ, ਸਟਾਫ, ਮੌਜੂਦਾ ਖਿਡਾਰੀਆਂ ਦੁਆਰਾ ਜੱਸਾ ਸਿੰਘ ਦਾ ਸਾਨਦਾਰ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਆਯੋਜਿਤ ਖੇਡ ਵਿਭਾਗ ਦੁਆਰਾ ਕਰਵਾਏ ਟੂਰਨਾਮੈਂਟ ਜੋ ਕਿ ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਦੀ ਯਾਦ ਵਿੱਚ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਕੋਟ ਧਰਮੂ ਸਕੂਲ ਦੇ ਜੇਤੂ ਖਿਡਾਰੀਆਂ ਨੂੰ ਸਕੂਲ ਮੁਖੀ ਦੁਆਰਾ ਅਤੇ ਸ੍ਰੀ ਜਗਜੀਤ ਸਿੰਘ ਪੰਜਾਬੀ ਮਾਸਟਰ ਅਤੇ ਸਮੂਹ ਸਟਾਫ ਵੱਲੋਂ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਜਗਜੀਤ ਸਿੰਘ, ਮੈਡਮ ਸਿੰਦਰਪਾਲ ਕੌਰ, ਮੈਡਮ ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਵੀ ਅਤੇ ਨਾਲਨਾਲ ਖੇਡਾਂ ਵਿੱਚ ਮਿਹਨਤ ਕਰਨ ਤੇ ਜੋਰ ਦਿੱਤਾ। ਬੁਲਾਰਿਆਂ ਦੁਆਰਾ ਖੇਡਾਂ ਦੀ ਮਹਾਨਤਾ ਤੇ ਚਾਨਣਾ ਪਾਇਆ। ਇਸ ਮੌਕੇ ਸ੍ਰੀ ਮਨਜੀਤ ਸਿੰਘ, ਸ੍ਰੀ ਜਸਵਿੰਦਰ ਸਿੰਘ, ਸ੍ਰੀ ਕਿੰਗਜੀਤ, ਮੈਡਮ ਸੁਖਵੀਰ ਕੌਰ , ਮੈਡਮ ਰਾਜਵੀਰ ਕੌਰ ਸਮੂਹ ਸਟਾਫ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: