Mon. Oct 14th, 2019

”ਖੇਡਾਂ ਅਤੇ ਕੌਰ ਸਿੰਘ ਮੁੱਕੇਬਾਜ਼ ਵਰਗੇ ਧੁਰੰਦਰ ਖਿਡਾਰੀਆਂ ਪ੍ਰਤੀ ਸਰਕਾਰੀ ਬੇਰੁੱਖੀ ਕਿਉਂ…”

”ਖੇਡਾਂ ਅਤੇ ਕੌਰ ਸਿੰਘ ਮੁੱਕੇਬਾਜ਼ ਵਰਗੇ ਧੁਰੰਦਰ ਖਿਡਾਰੀਆਂ ਪ੍ਰਤੀ ਸਰਕਾਰੀ ਬੇਰੁੱਖੀ ਕਿਉਂ…”

ਸੰਗਰੂਰ ਜਿਲ੍ਹੇ ਦੇ ਪਿੰਡ ਖਨਾਲ ਖੁਰਦ ਨਿਵਾਸੀ ਤੇ ਮੁੱਕੇਬਾਜੀ ਵਰਗੀ ਸਖਤ ਖੇਡ ਦੇ ਖਿਡਾਰੀ …. ਦਰਅਸਲ ਮਹਾਨ ਖਿਡਾਰੀ ਸ. ਕੌਰ ਸਿੰਘ ਦੀ ਵਿਥਿਆ/ਦਰਦ ਕਹਾਣੀ ਵੱਖਵੱਖ ਸੰਚਾਰ ਮਾਧਿਆਮਾਂਵਿੱਚ ਆਉਣ/ਛਪਣ ਤੋਂ ਐਨ ਕੁੱਝ੍ਹ ਕੁ ਦਿਨਾਂ ਬਾਅਦ ਹੀ ਵੱਖਵੱਖ ਅਖਬਾਰਾਂਵਿੱਚ ਇਹ ਖਬਰ ਵੀ ਆ ਗਈ ਕਿ ‘ਮੁੁੱਕੇਬਾਜ ਕੌਰ ਸਿੰਘ ਦੀ ਮਦਦ ਲਈ ਮੁੱਖ ਮੰਤਰੀ ਵੱਲੋਂ ਦੋ ਲੱਖ ਰੁਪਏ ਜਾਰੀ’ ਇਹ ਦਰਦ ਕਹਾਣੀ ਸਿਰਫ ਇੱਕਲੇ ਕੌਰ ਸਿੰਘ ਦੇ ਦਰਦ ਦੀ ਕਹਾਣੀ ਨਹੀਂ ਸਗੋਂ, ਸਰਕਾਰਾਂ ਵੱਲੋਂ ਬੇਰੁਖੀ ਦਾ ਸ਼ਿਕਾਰ ਹੋਏ ਸਾਡੇ ਮਹਾਨ ਭਾਰਤ ਦੇ ਅਨੇਕਾਂ ਹੋਰਨਾਂ ਮਹਾਨ ਖਿਡਾਰੀਆਂ ਦੇ ਦਰਦ ਦੀ ਕਹਾਣੀ ਵੀ ਹੈ। ਜਿਸਨੂੰ ਸਮੁੱਚੇ ਭਾਰਤ ਦੇਸ਼ ਦਾ ਅਤੇ ਖੇਡ ਜਗਤ ਦਾ ਦਰਦ ਸਮਝਿਆ ਜਾਣਾ ਚਾਹੀਦਾ ਹੈ। ਖੇਡਾਂ ਦੇ ਖੇਤਰ ਦੇ ਅਜਿਹੇ ਹੀਰੇ ਖਿਡਾਰੀ ਬਿਮਾਰੀ ਸਮੇਂ ਆਪਣਾ ਇਲਾਜ ਕਰਾਉਣ ਤੋਂ ਵੀ ਅਸਮਰੱਥ ਹਨ। ਬੇਹੱਦ ਅਫਸੋਸ ! ਅਜਿਹੇ ਬੇਸ਼ਕੀਮਤੀ ਹੀਰਿਆਂ ਨੂੰ ਤਾਂ ਸਰਕਾਰ ਵੱਲੋਂ ਸਭ ਤਰ੍ਹਾਂ ਦੀਆਂ ਸਹੂਲਤਾਂ ਪਹਿਲ ਦੇ ਆਧਾਰ ਤੇ ਦੇਣੀਆਂ ਚਾਹੀਦੀਆਂ ਹਨ। ਕਿਉਂਕਿ ਅਜਿਹੇ ਹੀਰੇ ਦੇਸ਼, ਕੌਮ ਅਤੇ ਸਮਾਜ ਦਾ ਵਡਮੁੱਲਾਸਰਮਾਇਆ ਹੁੰਦੇ ਹਨ। ਜਿਨ੍ਹਾਂ ਵੱਲੋਂ ਪਾਏ ਗਏ ਪੂਰਨਿਆਂ ਦੇ ਪਦਚਿੰਨ੍ਹਾਂ ਤੇ ਚੱਲਕੇ ਹੀ ਆਉਣ ਵਾਲੀਆਂ ਅਗਲੀਆਂ ਮਨੁੱਖੀਨਸਲਾਂ/ਪੀੜ੍ਹੀਆਂ ਦੇ ਭਵਿੱਖੀਖਿਡਾਰੀਆਂ ਨੇ ਕੁੱਝ ਸਿੱਖਣਾ ਅਤੇ ਕਰਗੁਜਰਨਾ ਹੁੰਦਾ ਹੈ। ਭਾਵ ਖੇਡ ਵਿਰਾਸਤ ਅਤੇ ਖੇਡਸੱਭਿਆਚਾਰ ਨੂੰ ਹੋਰ ਅੱਗੇ ਤੋਰਨਾ ਹੁੰਦਾ ਹੈ। ਜੋ ਕਿ ਬੇਹੱਦ ਜਰੂਰੀ ਵੀ ਹੈ।
………… ਖੈਰ! ਪੰਜਾਬ ਸਰਕਾਰ ਜੋ ਹਰ ਪੱਖੋਂ ਖੇਡਾਂ ਅਤੇ ਖੇਡਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸਭ ਤੋਂ ਵੱਧ ਜਿੰਮੇਵਾਰ ਹੈ ਨੂੰ ਕੌਰ ਸਿੰਘ ਦੇ ਕੇਸ ਨੂੰ ਪਹਿਲ ਦੇ ਆਧਾਰ ਤੇ ਵਿਚਾਰਿਆ ਜਾਣਾ ਚਾਹੀਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸz. ਅਮਰਿੰਦਰ ਸਿੰਘ ਹੋਰ ਕੁੱਝ ਵੀ ਹੋਣ ਤੋਂ ਪਹਿਲਾਂ ਇੱਕ ਦੇਸ਼ ਸੇਵਕ ਭਾਵ ਫੌਜੀ ਵੀ ਹਨ। ਸਿਰਫ ਇਹੀ ਨਹੀਂ ਉਹ ਪੰਜਾਬ ਦੇ ਖੇਡ ਵਿਭਾਗ ਦੇ ਵੀ ਕੈਪਟਨ ਹਨ। ਭਾਵੇਂ ਉਨ੍ਹਾਂ ਵੱਲੋਂ ਮੁੱਖ ਮੰਤਰੀ ਵੱਲੋਂ ਕੌਰ ਸਿੰਘ ਦੀ 2 ਲੱਖ ਰੁਪਏ ਦੇ ਕੇ ਮਦਦ ਵੀ ਕੀਤੀ ਹੈ। ਇੱਥੇ ਇਕ ਗੱਲ ਹੋਰ ਜਿਕਰਯੋਗ ਹੈ ਕਿ ਕੌਰ ਸਿੰਘ ਸੰਨ 1971 ਵਿੱਚ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ 1977 ਵਿੱਚ ਮੁੱਕੇਬਾਜੀ ਸ਼ੁਰੂ ਕੀਤੀ ਸੀ ਅਤੇ ਉਨ੍ਹਾਂ ਨੇ 1971 ਦੀ ਹਿੰਦਪਾਕਿ ਜੰਗ ਵੀ ਲੜੀ। ਇਸ ਸਮੇਂ ਤੋਂ ਲੈ ਕੇ ਉਨ੍ਹਾਂ 1983 ਤੱਕ ਉਨ੍ਹਾਂ ਸੀਨੀਅਰ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗਮੇ ਜਿੱਤੇ । 1982 ਵਿੱਚ ਉਨ੍ਹਾਂ ਨੂੰ ਅਰਜਨ ਅਵਾਰਡ ਅਤੇ 1983 ਅਤੇ 1988 ਵਿੱਚ ਕ੍ਰਮਵਾਰ ਪਦਮਸ਼੍ਰੀ ਤੇ ਵਿਸ਼ਿਬਟ ਸੇਵਾ ਮੈਡਲ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਟਾ । ਸਿਰਫ ਇਹੀ ਨਹੀਂ ਕੌਰ ਸਿੰਘ 1980ਵਿੱਚ ਮਹਾਨ ਮੁੱਕੇਬਾਜ ਮੁਹੰਮਦ ਅਲੀ ਖਿਲਾਫ ਪ੍ਰਦਰਸ਼ਨੀ ਮੈਚ ਖੇਡਣ ਵਾਲਾ ਇੱਕੋਇੱਕ ਮੁੱਕੇਬਾਜ ਖਿਡਾਰੀ ਹੈ।
ਕੌਰ ਸਿੰਘ ਦਿਲ ਦੀ ਬਿਮਾਰੀ, ਨਾੜਾਂ ਨਾਲ ਸਬੰਧਤ ਬਿਮਾਰੀ ਅਤੇ ਲੱਤਾਂ ਦੇ ਦਰਦ ਦੀ ਬਿਮਾਰੀ ਨਾਲ ਪੀੜਤ ਹੈ, ਪਿਛਲੀ ਦਿਨੀਂ ਉਹ ਮੁਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ 22 ਦਿਨ ਲਾ ਕੇ ਆਪਣੇ ਘਰ ਪਰਤ ਆਇਆ ਸੀ ।ਰਘਵੀਰ ਚੰਦ ਸ਼ਰਮਾ (ਸੇਵਾਮੁੱਕਤ ਸ਼ਰੀਰਕ ਸਿੱਖਿਆ ਲੈਕਚਰਾਰ / ਸਟੇਟ ਅਡਾਰਡੀ) ਚਮਕੌਰ ਸਿੰਘ ਮਾਨ ਵਕੀਲ ਅਤੇ ਮਾਸਟਰ ਗੁਰਦੀਪ ਸਿੰਘ ਜੋ ਕਿ ਕੌਰ ਸਿੰਘ ਦੀ ਮੁੱਕੇਬਾਜ਼ੀ ਵਰਗੀ ਖੇਡ ਕਲਾ ਦੀ ਪ੍ਰਸ਼ੰਸਕ ਹਨ ਦਾ ਕਹਿਣਾ ਹੈ ਕਿ ਉਲੰਪਿਕ ਤਮਗਿਆਂ ਜਾਂਦਾ ਪੈਂਡਾ ਬਹੁਤ ਔਖਾ ਪੈਂਡਾ ਹੈ । ਇਨ੍ਹਾਂ ਤਮਗਿਆ ਤੱਕ ਅਪੜਨ ਵਾਲੇ ਸਿਰੜੀ ਤੇ ਜਾਨ ਹੂਲਵੀਂ ਘਾਲਣਾ ਘਾਲਣ ਵਰਗੇ ਕੌਰ ਸਿੰਘ ਵਰਗੇ ਸਖਤ ਜਾਨ ਮੁੱਕੇਬਾਜ ਖਿਡਾਰੀ ਹੀ ਅਜਿਹੀਆ ਔਖਿਆਈਆਂ ਦਾ ਆਰਪਾਰ ਜਾਣਦੇ ਹਨ ਅਤੇ ਪਰਲਾ ਪਾਸਾ ਪਾਰ ਕਰ ਸਕਦੇ ਹਨ। ਸਰਕਾਰੀ ਡੱਡੂ ਡਰਾਮੇਬਾਜੀ ਨੀਂ ਰਾਸ ਆਉਂਦੀ ਅਜਿਹੇ ਰਾਹਾਂ ਤੇ ਤੁਰਨ ਵਾਲਿਆਂ ਲਈ ਉਨ੍ਹਾਂ ਨੂੰ ਤਾਂ ਸਰਕਾਰ ਵੱਲੋਂ ਸਭ ਤਰ੍ਹਾਂ ਦੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਕਿਸੇ ਨਾਲ ਕਿਸੇ ਕਿਸਮ ਦੀ ਜਿਆਦਤੀ ਹੋਣੀ ਬੇਹੱਦ ਅਫਸੋਸ ਅਤੇ ਸ਼ਰਮ ਵਾਲੀ ਗੱਲ ਹੈ।
ਆਪਣੇ ਪੱਲਿਉਂ ਅਤੇ ਘਰ ਦੀ ਹੋਰ ਰਿਣੀਚਿਣੀ ਵੇਚ ਕੇ ਤੇ ਆੜਤੀਆਂ ਕੋਲੋਂ ਉਧਾਰ ਲਿਆ ਖਰਚ ਕਰਕੇ ਆਪਣਾ ਇਲਾਜ ਵਿਚਾਲੇ ਛੱਡ ਕੇ ਜਦੋਂ ਘਰ ਆ ਗਿਆ …………. ਤਾਂ ਕੌਰ ਸਿੰਘ ਦੀ ਦਰਦ ਕਹਾਣੀ ਸੰਚਾਰ ਮਾਧਿਅਮਾਂ ਵਿੱਚ ਛੱਪਣ ਤੋਂ ਬਾਅਦ ਸ਼ਾਹਰੂਖ ਖਾਨ ਵੱਲੋਂ ਵੀ ਉਹਨਾਂ ਨੂੰ 5 ਲੱਖ ਰੁਪਏ ਸਹਾਇਤਾਂ ਵਜੋਂ ਭੇਜੇ ਗਏ ਹਨ ਅਤੇ ਭਾਰਤੀ ਫੌਜ ਵੱਲੋਂ ਉਹਨਾਂ ਦੇ ਇਲਾਜ ਦੇ ਸਾਰੇ ਖਰਚੇ ਦੀ ਜਿੰਮੇਵਾਰੀ ਲਈ ਗਈ ਹੈ।
ਸਾਡੇ ਦੇਸ਼ ਭਾਵ ਦੇਸ਼ ਵਾਸੀਆਂ ਲਈ ਇਹ ਬਹੁਤ ਵੱਡੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਉਲੰਪੀਅਨ ਰਾਜਵਰਧਨ ਸਿੰਘ ਰਾਠੌਰ ਦੇਸ਼ ਦੇ ਪਹਿਲੇ ਖਿਡਾਰੀ ਖੇਡ ਮੰਤਰੀ ਬਣੇ ਹਨ। ਯਾਦ ਰਹੇ ਕਿ ਰਾਠੌਰ ਜੀ ਨੇ ਸੰਨ 2004 ਦੀਆਂ ਉਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ। ਸਿਰਫ ਇਹੀ ਨਹੀਂ ਉਹ ਉਲੰਪਿਕ ਖੇਡਾਂ ਵਿੱਚ ਵਿਅਕਤੀਗਤ ਤਮਗਾ ਜਿੱਤਣ ਵਾਲੇ ਪਹਿਲੇ ਖਿਡਾਰੀ ਵੀ ਬਣੇ, ਜਿਸ ਦੀ ਬਦੌਲਤ ਭਾਰਤੀ ਫੌਜ ਵੱਲੋਂ ਉਨ੍ਹਾਂ ਨੂੰ ਕਰਨਲ ਦੇ ਅਹੁੱਦੇ’ ਤੇ ਤਾਇਨਾਤ ਕੀਤਾ ਗਿਆ ਸੀ। …. ਖੈਰ ! ਸਾਡਾ ਭਾਰਤ ਦੇਸ਼ ਖੇਡਾਂ ਦੇ ਖੇਤਰ ਵਿੱਚ ਆਪਣੀ ਪਛਾਣ ਬਣਾ ਸਕੇ, ਇਸ ਲਈ ਜਰੂਰੀ ਹੈ ਕਿ ਦੇਸ਼ ਵਿੱਚ ਇੱਕ ਅਜਿਹਾ ਪ੍ਰਪੱਕ ਖੇਡ ਢਾਂਚਾ ਵਿਕਸਤ ਕੀਤਾ ਜਾਵੇ, ਜਿਸ ਦੀ ਬਦੌਲਤ ਹਰ ਤਰ੍ਹਾਂ ਦੀਆਂ ਖੇਡਾਂ ਨਾਲ ਸਬੰਧਤ ਸਭ ਖਿਡਾਰੀਆਂ ਨੂੰ ਖੇਡ ਸਹੂਲਤਾਂ ਅਤੇ ਖੁਰਾਕ ਸਮੇਤ ਹੋਰ ਸਭ ਕੁੱਝ ਮਿਲੇ, ਜਿਸ ਦੀ ਕਿਸੇ ਖਿਡਾਰੀ ਨੂੰ ਲੋੜ ਹੁੰਦੀ ਹੈ। ਸਿਰਫ਼ ਨਹੀਂ ਦੇਸ਼ ਵਿੱਚ ਇੱਕ ਅਜਿਹਾ ਖੇਡ ਸੱਭਿਆਚਾਰ ਵਿਕਸਤ ਕੀਤਾ ਜਾਵੇ, ਜਿਸ ਦੀ ਬਦੌਲਤ ਸਾਡਾ ਦੇਸ਼ ਕੌਮਾਂਤਰੀ ਮੁਕਾਬਲਿਆਂ ਵਿੱਚ ਭਾਰਤੀ ਖਿਡਾਰੀਆਂ ਤੋਂ ਤਮਗਿਆਂ ਦੀ ਉਮੀਦ ਰੱਖ ਸਕੇ। ਜਦੋਂ ਕਿ ਅਸਲ ਸਚਾਈ ਤਾਂ ਇਹ ਹੈ ਕਿ ਅਜਿਹੀਆਂ ਮਾਣ ਮੱਤੀਆਂ ਪ੍ਰਾਪਤ ਕਰਨ ਪੱਖੋਂ ਸਾਡਾ ਦੇਸ਼ ਅਜੇ ਦੁਨੀਆਂ ਦੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਬਹੁਤ ਪਿੱਛੇ ਹੈ, ਇਸ ਪਛੇਤ ਨੂੰ ਅਗੇਤਵਿੱਚ ਬਦਲਣਾ ਬੇਹੱਦ ਜਰੂਰੀ ਹੈ।
ਦਰਅਸਲ ਸੱਚ ਤਾਂ ਇਹ ਹੈ ਕਿ ਸਰਕਾਰ ਵੱਲੋਂ ਖੇਡਸੱਭਿਆਚਾਰ ਵਿਕਸਤ ਕਰਨ ਲਈ ਸਭ ਤੋਂ ਪਹਿਲਾਂ ਸ਼ਾਨਦਾਰ ਪ੍ਰਾਪਤੀਆਂ ਵਾਲੇ (ਚਾਹੇ ਉਹ ਕਿਸੇ ਵੀ ਖੇਡ ਨਾਲ ਸਬੰਧਤ ਹੋਣ) ਖਿਡਾਰੀਆਂ ਨੂੰ ਉਤਸਾਹਿਤ ਕਰਨ ਲਈ ਬਣਦਾ ਮਾਣ ਸਨਮਾਨ ਅਤੇ ਨੌਕਰੀਆਂ ਆਦਿ ਦਿੱਤੀਆਂ ਜਾਣ । ਭਾਵ ਕਿਸੇ ਨੂੰ ਵੀ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਨ ਲਈ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਜੋ ਉਹ ਪੂਰੀ ਤਨਦੇਹੀ ਨਾਲ ਖੇਡ ਸਕਣ ਭਾਵ ਖਿਡਾਰੀਆਂ ਦਾ ਖੇਡਾਂ ਪ੍ਰਤੀ ਸਮਰਪਣ ਅਤੇ ਮਨੋਬਲ ਬਣਿਆਂ ਰਹੇ । ਇਸ ਮਾਮਲੇ ਵਿੱਚ ਕਿਸੇ ਵੀ ਖਿਡਾਰੀ ਨਾਲ ਕੋਈ ਵਿਤਕਰੇਬਾਜੀ ਨਹੀਂ ਹੋਣੀ ਚਾਹੀਦੀ, ਕਿਉਂਕਿ ਹਰ ਖਿਡਾਰੀ ਭਾਵੇਂ ਉਹ ਕਿਸੇ ਵੀ ਖੇਡ ਨਾਲ ਸਬੰਧਤ ਹੋਵੇ, ਭਵਿੱਖ ਦਾ ਸੰਭਾਵੀ ਜੇਤੂ ਖਿਡਾਰੀ ਹੁੰਦਾ ਹੇ, ਜਿਸਨੂੰ ਸੁਚੱਜੀ ਅਗਵਾਈ ਅਤੇ ਹੱਲਾਸ਼ੇਰੀ ਦੀ ਲੋੜ ਹੁੰਦੀ ਹੈ। ਪਰ ਅਫਸੋਸ!……… ਦਰਅਸਲ ਬੇਹੱਦ ਅਫਸੋਸ ਨਾਲ ਮੈੈਂ ਇੱਥੇ ਇੱਕ ਉਦਾਹਰਣ ਪੇਸ਼ ਕਰ ਰਿਹਾ ਹਾਂ ਕਿ ਬਠਿੰਡਾ ਵਿਖੇ ਜਿਹੜਾ ਬਹੁਮੰਤਵੀ ਖੇਡ ਸਟੇਡੀਅਮ ਬਣਿਆ ਹੋਇਆ ਹੈ, ਉਥੇ ਬਹੁਮੰਤਵੀ ਖੇਡ ਸਟੇਡੀਅਮ ਵਾਲੀਆਂ ਖੇਡਸਹੂਲਤਾਂ ਹੀ ਮੌਜੂਦ ਨਹੀਂ । ਇਸ ਸਟੇਡੀਅਮ ਦੇ ਨਾਲ ਹੀ ਅਰਜਨ ਅਵਾਰਡੀ ਅਵਨੀਤ ਕੌਰ ਸਿੱਧੂ ਦੇ ਸਨਮਾਨ ਵਜੋਂ ਸ਼ੂਟਿੰਗ ਰੇਂਜ ਬਣੀ ਹੋਈ ਹੈ, ਜਿਸ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕੀਤਾ ਸੀ। ਜਿਸ ਦੀ ਹਾਲਤ ਇਸ ਹੱਦ ਤੱਕ ਬਦਤੋਂ ਬਦੱਤਰ/ਮਾੜੀ ਹੈ ਕਿ ਇਸ ਰੇਂਜ ਨੂੰ ਜਿੰਦਰਾ ਵੱਜਿਆ ਹੋਇਆ ਹੈ ਅਤੇ ਆਸੇਪਾਸੇ ਗੰਦਗੀ ਫੈਲੀ ਹੋਈ ਹੈ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਸਵੱਛ ਭਾਰਤ ਮੁਹਿੰਮ ਨੇ ਵੀ ਕਦੇ ਗੇੜਾ ਮਾਰਨ ਦੀ ਖੇਚਲ ਨਹੀਂ ਕੀਤੀ । ਬਲਕਿ ਇਸ ਸ਼ੂਟਿੰਗ ਰੇਂਜ ਦੇ ਨਾਲ ਪਈ ਖਾਲੀ ਜਗ੍ਹਾਵਿੱਚ ਸਵੀਮਿੰਗ ਪੂਲ ਦਾ ਉਦਘਾਟਨੀ ਪੱਥਰ ਜਰੂਰ ਲੱਗਿਆ ਹੋਇਆ ਹੈ, ਜਿਸ ਦਾ ਉਦਘਾਟਨ ਬਠਿੰਡਾ ਨਾਲ ਸਬੰਧਤ ਅਕਾਲੀ ਨੇਤਾ ਸਰੂਪ ਚੰਦ ਸਿੰਗਲਾ ਵੱਲੋਂ ਸਿਰਫ ਨੀਂਹ ਪੱਥਰ ਲਾ ਕੇ ਕੀਤਾ ਗਿਆ । ਜਦੋਂ ਕਿ ਹੋਰ ਕਿਸੇ ਕਿਸਮ ਦੀ ਉਸਾਰੀ ਬਗੈਰਾ ਦੀ ਇਸ ਜਗ੍ਹਾਂ ਉਪਰ ਅਜੇ ਬਾਈ ਧਾਈ ਨੀਂ …… ਸਿਵਾਏ ਇਕੱਲੇ ਨੀਂਹ ਪੱਥਰ ਦੇ । ਉਹ ਵੀ ਇੱਕ ਕੰਧ ਦੇ ਕੌਲੇ ਦੀ ਐਨ ਨੁੱਕਰ ਤੇ ……… ।
ਇੱਕ ਗੱਲ ਹੋਰ ਇਸ ਸਟੇਡੀਅਮ ਦੇ ਇੱਕ ਪਾਸੇ ਸਟੇਡੀਅਮ ਦੇ ਮੁੱਖ ਗੇਟ ਵਾਲੇ ਪਾਸੇ ਅੰਗਰੇਜੀਵਿੱਚ ਵੀ.ਵੀ.ਆਈ.ਪੀ. ਗੈਲਰੀ ਅਤੇ ਦੂਜੇ ਪਾਸੇ ਵੀ.ਆਈ.ਪੀ. ਗੈਲਰੀ ਲਿਖਿਆ ਹੋਇਆ ਹੈ। ਜਿਸ ਦੇ ਲਿਖੇ ਹੋਣ ਦੀ ਕੋਈ ਤੁੱਕ ਸਮਝ ਨੀਂ ਆਉਂਦੀ….. ਜਦੋਂ ਕਿ ਵੀ.ਆਈ.ਪੀ. ਜਾਂ ਫੇਰ ਵੀ.ਵੀ.ਆਈ.ਪੀ. ਕਲਚਰ ਖਤਮ ਹੋਣ / ਕਰਨ ਦੀ ਦੁਹਾਈ ਵਾਲੇ ਇਸ ਆਲਮ ਭਾਵ ਮਹੌਲਵਿੱਚ ਤਾਂ ਖਾਸ ਕਰਕੇ, ਉਹ ਵੀ ਫੇਰ ਕਿਸੇ ਖੇਡਸਟੇਡੀਅਮਵਿੱਚ ਅਜਿਹਾ ਸਭ ਕੁੱਝ ਲਿਖਿਆ ਹੋਣਾ ਖੇਡਭਾਵਨਾਂ ਦੇ ਪ੍ਰਸੰਗਵਿੱਚ ਵੀ ਇੱਕ ਸੁਆਲੀਆ ਚਿੰਨ੍ਹ ਲਾਉਂਦਾ ਹੈ। ਕਿਉਂਕਿ ਖੇਡਾਂ ਸਭ ਨੂੰ ਆਪਸੀ ਏਕਤਾ ਵਿੱਚ ਪ੍ਰੋਂਦੀਆਂ ਹਨ। ਸਿਰਫ਼ ਇਹੀ ਨਹੀਂ ਸਗੋਂ ਖੇਡਭਾਵਨਾਂ ਤਾਂ ਸਹੀ ਅਰਥਾਂ ਵਿੱਚ ਕੁੱਲਆਲਮ ਦੇ ਲੋਕਾਂ ਨੂੰ ਭਾਵ ਸਾਰੇ ਮਹਾਂਦੀਪਾਂ ਦੇ ਲੋਕਾਂ ਨੂੰ ਬਿਨ੍ਹਾਂ ਕਿਸੇ ਰੰਗਨਸਲ ਦੇ ਭੇਦਭਾਵ ਤੋਂ ਸਿਰਫ ਅਤੇ ਸਿਰਫ ਇਨਸਾਨੀ ਬਿਨਾਂ ਤੇ ਆਪਸ ਵਿੱਚ ਜੋੜਦੀਆਂ ਹਨ। ਅਜਿਹਾ ਜੋੜ ਹੀ ਵਿਸ਼ਵ ਭਾਈਚਾਰੇ ਦੀ ਮਜਬੂਤ ਕੜੀ ਬਣਦਾ ਹੈ।
……. ਦਰਅਸਲ ਸੱਚ ਤਾਂ ਇਹ ਕਿ ਅਜਿਹਾ ਸਭ ਕੁੱਝ ਕੌਰ ਸਿੰਘ ਵਰਗੇ ਹੀਰੇ ਅਤੇ ਖੇਡ ਗਗਨ ਤੇ ਚਮਕਦੇ ਧੁਰੰਦਰ ਤਾਰਿਆਂ ਵਰਗੇ ਖਿਡਾਰੀਆਂ ਦੀ ਬਦੌਲਤ ਹੀ ਸੰਭਵ ਹੋ ਸਕਦਾਹੈ। ਮੌਕੇ ਭਾਵ ਅਜੋਕੇ ਯੁੱਗ, ਸਮੇਂ ਅਤੇ ਸਮਾਜ ਦੀ ਅਗਵਾਈ ਕਰਨ ਵਾਲੀਆਂ ਸਰਕਾਰਾਂ ਵੱਲੋਂ ਅਜਿਹੇ ਹੀਰੇ ਖਿਡਾਰੀਆਂ ਵੱਲ ਬੇਰੁਖੀ ਅਖਤਿਆਰ ਕਰਨੀ ਅਜੋਕੇ ਯੁੱਗ ਸਮੇਂ ਅਤੇ ਸਮਾਜ ਉੱਤੇ ਭਾਰੀ ਪੈ ਸਕਦੀ ਹੈ। ਇਸ ਕੌੜੇ ਸੱਚ ਨੂੰ ਵੀ ਵਿਚਾਰਨਾ ਬਣਦਾ ਹੈ। ਆਖੀਰ ਵਿੱਚ ਕੌਰ ਸਿੰਘ ਦੇ ਦਰਦ ਨੂੰ ਆਪਣਾ ਦਰਦ ਸਮਝ ਕੇ ਉਹਨਾਂ ਦੀ ਮਦਦ ਤੇ ਆਉਣ ਵਾਲੀਆਂ ਸਭ ਧਿਰਾਂ ਨੂੰ ਸਲਾਮ ।

ਲਾਲ ਚੰਦ ਸਿੰਘ
ਪਿੰਡ: ਚੁੁੱਘੇ ਖੁਰਦ, ਡਾਕ: ਬਹਿਮਣ ਦੀਵਾਨਾ
ਜਿਲ੍ਹਾ : ਬਠਿੰਡਾ ।
ਮੋ: 7589427462
masihalalchandsinghbathinda@gmail.com

Leave a Reply

Your email address will not be published. Required fields are marked *

%d bloggers like this: