Fri. Jul 19th, 2019

ਖੂਨਦਾਨ ਕੈਂਪ ਵਿੱਚ 226 ਯੂਨਿਟ ਖੂਨ ਦਾਨ

ਖੂਨਦਾਨ ਕੈਂਪ ਵਿੱਚ 226 ਯੂਨਿਟ ਖੂਨ ਦਾਨ

ਚੰਡੀਗੜ੍ਹ, 30 ਜੂਨ: ਥੈਲੀਸੀਮੀਅਕ ਚਿਲਡਰਨ ਵੈਲਫੇਅਰ ਐਸੋਸੀਏਸ਼ਨ ਵਲੋਂ ਡਾ. ਨੀਲਮ ਮਰਵਾਹਾ ਹੈਡ ਟਰਾਂਸਫੀਊਜਨ ਮੈਡੀਸਨ ਦੀ ਅਗਵਾਈ ਵਿੱਚ ਪੀ ਜੀ ਆਈ ਵਿਖੇ 175ਵਾਂ ਖੂਨਦਾਨ ਕੈਂਪ ਲਗਾਇਆ ਗਿਆ| ਇਸ ਕੈਂਪ ਦਾ ਉਦਘਾਟਨ ਡਾ. ਜੀ ਦੀਵਾਨ ਡਾਇਰੈਕਟ ਹੈਲਥ ਸਰਵਿਸ ਯੂ ਟੀ ਚੰਡੀਗੜ੍ਹ ਨੇ ਕੀਤਾ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਜਨਰਲ ਸਕੱਤਰ ਰਜਿੰਦਰ ਕਾਲੜਾ ਨੇ ਦੱਸਿਆ ਕਿ ਇਸ ਕੈਂਪ ਵਿੱਚ 226 ਵਿਅਕਤੀਆਂ ਨੇ ਖੂਨਦਾਨ ਕੀਤਾ| ਉਹਨਾਂ ਦਸਿਆ ਕਿ ਗਰਮੀਆਂ ਦੇ ਮੌਸਮ ਦਾ ਇਹ 6ਵਾਂ ਖੂਨਦਾਨ ਕੈਂਪ ਸੀ| ਇਹਨਾਂ ਸਾਰੇ 6 ਖੂਨਦਾਨ ਕੈਂਪਾਂ ਵਿੱਚ 1619 ਯੂਨਿਟ ਖੂਨ ਪੀ ਜੀ ਆਈ ਅਤੇ ਜੀ ਐਮ ਸੀ ਐਚ ਸੈਕਟਰ 32 ਚੰਡੀਗੜ੍ਹ ਦੀਆਂ ਟੀਮਾਂ ਵਲੋਂ ਇੱਕਤਰ ਕੀਤਾ ਜਾ ਚੁੱਕਿਆ ਹੈ| ਉਹਨਾਂ ਕਿਹਾ ਕਿ ਸੰਸਥਾ ਵਲੋਂ ਅਗਲਾ ਕੈਂਪ 14 ਜੁਲਾਈ ਨੂੰ ਪੀ ਜੀ ਆਈ ਦੇ ਰਿਸਚਰਚ ਬਲਾਕ ਏ ਦੇ ਜਾਕਿਰ ਹਾਲ ਵਿੱਚ ਲਗਾਇਆ ਜਾਵੇਗਾ|

Leave a Reply

Your email address will not be published. Required fields are marked *

%d bloggers like this: