ਖੂਨਦਾਨ ਕਰਨਾ ਮਨੁੱਖਤਾਂ ਦੀ ਸਭ ਤੋਂ ਵੱਡੀ ਸੇਵਾ : ਚੰਦੂਮਾਜਰਾ

ss1

ਖੂਨਦਾਨ ਕਰਨਾ ਮਨੁੱਖਤਾਂ ਦੀ ਸਭ ਤੋਂ ਵੱਡੀ ਸੇਵਾ : ਚੰਦੂਮਾਜਰਾ

26-28

ਐਸ.ਏ.ਐਸ.ਨਗਰ 25 ਜੂਨ : ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ (ਰਜ਼ਿ) ਮੁਹਾਲੀ ਵੱਲੋਂ ਡਿਪਲਾਸਟ ਗਰੁੱਪ ਅਤੇ ਰੈੱਡ ਕਰਾਸ ਮੋਹਾਲੀ ਦੇ ਸਹਿਯੋਗ ਨਾਲ ਸੱਤਵਾਂ ਵਿਸ਼ਾਲ ਖੂਨਦਾਨ ਕੈਂਪ ਸਵਸ੍ਰੀ ਪਿਆਰੇ ਲਾਲ ਜੀ (ਫਾਊਂਡਰ ਡਿਪਲਾਸਟ) ਦੀ ਸਦੀਵੀ ਯਾਦ ਨੂੰ ਸਮਰਪਿਤ ਲਗਵਾਇਆ ਗਿਆ। ਅਕਾਲੀ ਕੌਂਸਲਰ ਅਤੇ ਸੋਸਾਇਟੀ ਪ੍ਰਧਾਨ ਸ. ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ ਸਵਰਗਵਾਸੀ ਸ੍ਰੀ ਪਿਆਰੇ ਲਾਲ ਜੋ ਕਿ ਆਪਣੇ ਜੀਵਨ ਦੌਰਾਨ ਹਮੇਸ਼ਾਂ ਹੀ ਲੋੜਵੰਦਾਂ ਦੀ ਮਦਦ ਕਰਨ ਲਈ ਤਤਪਰ ਰਹਿੰਦੇ ਸਨ, ਉਨ੍ਹਾਂ ਦੀ ਯਾਦ ਵਿੱਚ ਲਗਾਏ ਇਸ ਖੂਨਦਾਨ ਕੈਂਪ ਦੌਰਾਨ 143 ਸਵੈਇੱਛਤ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖੂਨਦਾਨ ਲਹਿਰ ਨੂੰ ਘਰ ਘਰ ਪਹੁੰਚਾਉਣ ਦੀ ਸਖਤ ਲੋੜ ਹੈ ਤਾਂ ਜੋ ਖੂਨ ਦੀ ਮੰਗ ਅਤੇ ਪੂਰਤੀ ਨੂੰ ਸੰਤੁਲਿਤ ਕੀਤਾ ਜਾ ਸਕੇ । ਤੰਦਰੁਸਤ ਇਨਸਾਨ ਨੂੰ ਖੂਨਦਾਨ ਕਰਨ ਤੋਂ ਘਬਰਾਉਣਾ ਨਹੀਂ ਚਾਹੀਦਾ ।
ਕੈਂਪ ਦਾ ਉਦਘਾਟਨ ਸ੍ਰੀ ਰਵਿੰਦਰ ਕ੍ਰਿਸ਼ਨ ਜੀ ਉੱਘੇ ਕਾਨੂੰਨਦਾਨ ਅਤੇ ਸਮਾਜਸੇਵੀ ਨੇ ਕੀਤਾ। ਵੱਲੋਂ ਕੀਤਾ ਗਿਆ । ਇੱਥੇ ਵਰਨਣਯੋਗ ਹੈ ਕਿ ਸ੍ਰੀ ਰਵਿੰਦਰ ਕ੍ਰਿਸ਼ਨ ਜੀ ਆਪਣੇ ਜਨਮ ਦਿਨ ਦੇ ਮੌਕੇ ਤੇ ਇੱਕ ਵੱਡਾ ਖੂਨਦਾਨ ਕੈਂਪ ਹਰ ਸਾਲ ਲਾਉਂਦੇ ਹਨ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਖੂਨਦਾਨ ਕਰਦੇ ਹਨ।
ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਲੋਕ ਸਭਾ ਜੋ ਕਿ ਕੈਂਪ ਵਿੱਚ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ ਨੇ ਕਿਹਾ ਕਿ ਡਿਪਲਾਸਟ ਗਰੁੱਪ ਹਮੇਸ਼ਾਂ ਹੀ ਸਨਅਤੀ ਖੇਤਰ ਦੇ ਨਾਲ ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਮੋਹਰੀ ਰੋਲ ਨਿਭਾਉਂਦਾ ਆ ਰਿਹਾ ਹੈ। ਖੂਨਦਾਨ ਕਰਨਾ ਮਨੁੱਖਤਾਂ ਦੀ ਸਭ ਤੋਂ ਵੱਡੀ ਸੇਵਾ। ਇਸ ਮੌਕੇ ਪੁੱਜੇ ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਹਾਲਕਾਰ ਸ੍ਰੀ ਵੀਨੀਤ ਜੋਸ਼ੀ ਨੇ ਕਿਹਾ ਕਿ ਖੂਨਦਾਨ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਹੈ।
ਸ੍ਰੀ ਅਸ਼ੋਕ ਕੁਮਾਰ ਗੁਪਤਾ, ਐੱਮ.ਡੀ ਡਿਪਲਾਸਟ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਨੂੰ ਖੂਨਦਾਨ ਕਰਨ ਨੂੰ ਲੋਕ ਲਹਿਰ ਬਣਾਉਣਾ ਚਾਹੀਦਾ ਹੈ। ਪਿੰਡ ਪੱਧਰ ਤੇ ਖੂਨਦਾਨ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ।
ਇਸ ਮੌਕੇ ਹਰ ਸੁਖਇੰਦਰ ਸਿੰਘ ਬੱਬੀ ਬਾਦਲ ਕੌਮੀ ਬੁਲਾਰਾ ਸ਼੍ਰੋਮਣੀ ਅਕਾਲੀ ਦਲ, ਪਰਮਜੀਤ ਸਿੰਘ ਕਾਹਲੋਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ), ਜਸਵੰਤ ਸਿੰਘ ਭੁੱਲਰ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ, ਕੁਲਵੰਤ ਸਿੰਘ ਚੌਧਰੀ ਪ੍ਰਧਾਨ ਵਪਾਰ ਮੰਡਲ, ਗੁਰਮੁਖ ਸਿੰਘ ਸੋਹਲ, ਪਰਵਿੰਦਰ ਸਿੰਘ ਸੋਹਾਣਾ, ਸੁਰਿੰਦਰ ਸਿੰਘ ਰੋਡਾ, ਸਹਿਬੀ ਅਨੰਦ, ਅਸ਼ੋਕ ਝਾਅ ਸਾਰੇ ਕੌਂਸਲਰ, ਸੌਰਭ ਜੋਸ਼ੀ ਕੌਸਲਰ ਚੰਡੀਗੜ੍ਹ, ਇੰਦਰਪਾਲ ਸਿੰਘ ਧਨੋਆ, ਪਰਵੀਰ ਸਿੰਘ ਹੀਰਾ, ਹਰਨੀਤ ਸਿੰਘ, ਐੱਮ.ਡੀ. ਐੱਸ ਸੋਢੀ, ਜਰਨੈਲ ਸਿੰਘ ਕਰਾਂਤੀ, ਮਨਮੋਹਣ ਸਿੰਘ ਲੰਗ, ਰਜਿੰਦਰ ਸਿੰਘ ਬੈਦਵਾਨ, ਰਜਿੰਦਰ ਸਿੰਘ ਮਾਨ, ਹਰਮਿੰਦਰ ਸਿੰਘ ਸੈਣੀ, ਪ੍ਰਭਦੀਪ ਸਿੰਘ ਬੋਪਾਰਾਏ, ਰਘਬੀਰ ਸਿੰਘ ਤੋਕੀ, ਸੁਖਦੇਵ ਸਿੰਘ ਵਾਲੀਆ, ਐੱਚ. ਐੱਸ. ਸਹਿੰਬੀ, ਪ੍ਰੀਤਮ ਸਿੰਘ ਭੋਪਾਲ, ਕਰਨਲ ਡੀ.ਪੀ. ਸਿੰਘ, ਕੁਲਦੀਪ ਸਿੰਘ ਭਿੰਡਰ, ਅਮਰਜੀਤ ਸਿੰਘ ਧਨੋਆ, ਗੁਰਮੀਤ ਸਿੰਘ ਸ਼ਾਮਪੁਰ, ਜਸਰਾਜ ਸਿੰਘ ਸੋਨੂੰ, ਦਿਲਦਾਰ ਸਿੰਘ, ਜਸਵਿੰਦਰ ਸਿੰਘ ਪੱਟੀ, ਪੀ.ਡੀ. ਵਧਵਾ, ਪਿਆਰਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਪਹੁੰਚੇ ਹੋਏ ਸਨ।
ਸ੍ਰੀ ਅਸ਼ੋਕ ਕੁਮਾਰ ਗੁਪਤਾ (ਡਿਪਲਾਸਟ) ਵਾਲਿਆਂ ਦੀ ਰਹਿਨੁਮਾਈ ਹੇਠ ਲੱਗੇ ਕੈਂਪ ਵਿੱਚ ਸਵੇਰੇ 8 ਵਜੇ ਤੋਂ ਹੀ ਖੂਨਦਾਨੀਆਂ (ਵਿਸ਼ੇਸ਼ ਕਰਕੇ ਨੌਜਵਾਨਾਂ) ਦਾ ਉਤਸ਼ਾਹ ਦੇਖਣਯੋਗ ਸੀ । ਖੂਨ ਦੇ ਯੁਨਿਟ ਰੋਟਰੀ ਬਲੱਡ ਬੈਂਡ ਸੁਸਾਇਟੀ ਰਿਸੋਰਸਿਸ ਸੈਂਟਰ ਸੈਕਟਰ 37 ਵੱਲੋਂ ਇਕੱਤਰ ਕੀਤੇ ਗਏ । ਖੂਨਦਾਨੀਆਂ ਵਿੱਚ ਉਤਸ਼ਾਹ ਵੇਖਣ ਯੋਗ ਸੀ, ਇਸ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਬਿਨਾਂ ਖੂਨਦਾਨ ਕੀਤੇ ਜਾਣਾ ਪਿਆ ਕਿਊਂ ਕਿ ਬਲੱਡ ਬੈਂਕ ਵੱਲੋਂ ਹੋਰ ਵਧੇਰੇ ਖੂਨ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ। ਸ੍ਰੀ ਵਿਨੈ ਭੂਸ਼ਨ ਅਗਰਵਾਲ (ਡਿਪਲਾਸਟ) ਵੱਲੋਂ ਖੂਨਦਾਨੀਆਂ ਨੂੰ ਵਿਸ਼ੇਸ਼ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਕਾਰਜ ਨੂੰ ਸਫਲ ਬਣਾਉਣ ਲਈ ਕੁਲਦੀਪ ਸਿੰਘ ਹੈਪੀ, ਹਰਦੀਪ ਸਿੰਘ ਧਨੋਆ, ਅਮਰਜੀਤ ਸਿੰਘ ਪਰਮਾਰ, ਹਰਦੀਪ ਸਿੰਘ, ਸੁਦਾਗਰ ਸਿੰਘ ਬੱਲੋਮਾਜਰਾ, ਰਵਿੰਦਰ ਰਵੀ, ਗੁਰਦਿਆਲ ਸਿੰਘ, ਪਰਵਿੰਦਰ ਸਿੰਘ ਪੈਰੀ, ਵੀ.ਪੀ. ਸਿੰਘ, ਦਿਨੇਸ਼ ਸੈਣੀ ਅਤੇ ਹੋਰ ਮੈਂਬਰਾਂ ਵੱਲੋਂ ਲਗਾਤਾਰ ਮਿਹਨਤ ਕੀਤੀ ਗਈ ।
ਅੰਤ ਵਿੱਚ ਸ੍ਰੀ ਵਿਨੈ ਭੂਸ਼ਨ ਅਗਰਵਾਲ, ਐੱਮਡਿਪਲਾਸਟ ਵੱਲੋਂ ਸਭ ਦਾ ਧੰਨਵਾਦ ਕਰਦੇ ਹੋਏ ਇਸ ਮੁਹਿਮ ਨੂੰ ਭਵਿੱਖ ਵਿੱਚ ਹੋਰ ਵੀ ਪ੍ਰਭਾਵਸ਼ਾਲੀ ਕਰਨ ਦਾ ਐਲਾਨ ਕੀਤਾ ਗਿਆ ।

Share Button

Leave a Reply

Your email address will not be published. Required fields are marked *