Sun. Apr 21st, 2019

ਖੂਨਦਾਨ ਇੱਕ ਸਰਵੋਤਮ ਦਾਨ -ਬਲਵਿੰਦਰ ਸਿੰਘ ਸੰਧੂ ਜਿਲ੍ਹਾਂ ਅਤੇ ਸੈਸ਼ਨ ਜੱਜ ਰੂਪਨਗਰ

ਖੂਨਦਾਨ ਇੱਕ ਸਰਵੋਤਮ ਦਾਨ -ਬਲਵਿੰਦਰ ਸਿੰਘ ਸੰਧੂ ਜਿਲ੍ਹਾਂ ਅਤੇ ਸੈਸ਼ਨ ਜੱਜ ਰੂਪਨਗਰ

ਖੂਨਦਾਨ ਨਾਲ਼ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ ਇਸ ਲਈ ਖੂਨਦਾਨ ਇੱਕ ਸਰਵੋਤਮ ਦਾਨ ਹੈ ਕਿਉ਼ਕਿ ਮਨੁੱਖੀ ਜਿੰਦਗੀ ਬਚਾਉਣ ਲਈ ਖੂਨਦਾਨ ਤੋਂ ਵੱਡਾ ਉਪਰਾਲਾ ਕੋਈ ਹੋਰ ਨਹੀਂ ਹੋ ਸਕਦਾ ਇਹ ਕਹਿਣਾ ਹੈ ਬਲਵਿੰਦਰ ਸਿੰਘ ਸੰਧੂ ਜਿਲਾ ਅਤੇ ਸੈਸ਼ਨ ਜੱਜ ਰੂਪਨਗਰ ਜਿਹਨਾ ਵੱਲੋਂ ਅੱਜ ਜਿਲਾ ਅਦਾਲਤ ਕੰਪਲੈਕਸ ਵਿੱਚ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਜਿਲਾ ਬਾਰ ਐਸੋਸੀਏਸ਼ਨ ਰੂਪਨਗਰ ਅਤੇ  ਲਾਈਫ ਲਾਈਨ ਬਲੱਡ ਡੋਨੇਟ ਸੁਸਇਟੀ ਰੂਪਨਗਰ ਵੱਲੋਂ ਸਾਂਝੇ ਤੌਰ ਲਗਾਏ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ ਗਿਆ।

       ਇਸ ਮੌਕੇ ਤੇ ਉਹਨਾ ਦੇ ਨਾਲ਼ ਅਜੀਤਪਾਲ ਸਿੰਘ ਸੀ ਜੇ ਐਮ ਕਮ ਸਕੱਤਰ ਜਿਲਾ ਕਾਨੁੰਨੀ ਸੇਵਾਵਾਂ ਅਥਾਰਟੀ ਰੂਪਨਗਰ,ਹਰਸਿਮਰ ਸਿੰਘ ਸਹਾਇਕ ਐਡਵੋਕੇਟ ਜਨਰਲ ਪੰਜਾਬ, ਅਮਰਰਾਜ ਸੈਣੀ ਪ੍ਰਧਾਨ ਜਿਲਾ ਬਾਰ ਐਸੋਸੀਏਸ਼ਨ ਰੂਪਨਗਰ,ਗੁਰਿੰਦਰ ਕੌਰ ਭੰਗੂ ਸਕੱਤਰ ਬਾਰ ਐਸੋਸੀਏਸ਼ਨ ਰੂਪਨਗਰ ,ਸੀਨੀਅਰ ਵਕੀਲ ਸ਼ੇਖਰ ਸ਼ੁਕਲਾ,ਹਰਮੋਹਨਪਾਲ ਸਿੰਘ ਅਤੇ ਅੰਕੂਰ ਵਰਮਾ ਤੋਂ ਇਲਾਵਾ ਲਾਈਫ ਲਾਈਨ ਬਲੱਡ ਡੋਨੇਟ ਸੁਸਾਇਟੀ ਰੂਪਨਗਰ ਦੇ ਪ੍ਰਧਾਨ ਕਵਲਜੀਤ ਸਿੰਘ ਅਤੇ ਹੋਰ ਵਕੀਲ ਸਾਹਿਬਾਨ ਹਾਜਰ ਸਨ।ਪ੍ਰੈਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਇਸ ਕੈਂਪ ਦਾ ਆਯੋਜਨ ਹਰ ਹੋਲ ਮੁਹੱਲੇਾ ਤੇ ਕੀਤਾ ਜਾਂਦਾ ਹੈ ਅਤੇ ਇਸ ਮੌਕੇ ਤੇ ਖੂਨਦਾਨੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾਂਦਾ ਹੈ।ਅੱਜ ਦੇ ਇਸ ਕੈਂਪ ਵਿੱਚ ਲੱਗਭਗ 60 ਯੂਨਿਟ ਖੂਨਦਾਨ ਹੋਇਆ।ਮਾਨਯੋਗ ਜਿਲਾ ਅਤੇ ਸੈਸ਼ਨ ਜੱਜ ਸ਼੍ਰੀ ਬਲਵਿੰਦਰ ਸਿੰਘ ਸੰਧੂ ਵੱਲੋਂ ਖੂਨਦਾਨੀਆਂ ਦਾ ਸਨਮਾਨ ਅਤੇ ਧੰਨਵਾਦ ਕੀਤਾ ਗਿਆ ਅਤੇ ਹੋਰਾਂ ਨੂੰ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ।

Share Button

Leave a Reply

Your email address will not be published. Required fields are marked *

%d bloggers like this: